CORONA

ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਲਾਕ ਡਾਊਨ 5.0 ਸਬੰਧੀ ਜਾਰੀ ਕੀਤੇ ਗਏ ਹੁਕਮ ਦੁਕਾਨਾਂ ਦਿਨ ਵਾਰ/ਰੁਟੇਸ਼ਨਵਾਈਜ਼ ਹੀ ਖੁੱਲਣਗੀਆਂ

ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਲਾਕ ਡਾਊਨ 5.0 ਸਬੰਧੀ ਜਾਰੀ ਕੀਤੇ ਗਏ ਹੁਕਮ ਦੁਕਾਨਾਂ ਦਿਨ ਵਾਰ/ਰੁਟੇਸ਼ਨਵਾਈਜ਼ ਹੀ ਖੁੱਲਣਗੀਆਂ
  • PublishedJune 1, 2020

ਗੁਰਦਾਸਪੁਰ, 1 ਜੂਨ । ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਨੂੰ ਜਿਲੇ ਅੰਦਰ 17 ਮਈ 2020 ਨੂੰ ਲਾਕ ਡਾਊਨ 4.0 ਲਾਗੂ ਕੀਤਾ ਗਿਆ ਸੀ । ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ 31 ਮਈ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਾਕਡਾਊਨ 5.0/ ਅਨਲਾਕ-1 ਤਹਿਤ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।

ਇਸ ਲਈ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਹੋਏ ਸੀ.ਪੀ.ਸੀ 144 ਤਹਿਤ ਹੇਠ ਲਿਖੇ ਹੁਕਮ ਜਾਰੀ ਕੀਤੇ ਜਾਂਦੇ ਹਨ।
Ñਲੋਕਾਂ ਦੀ ਆਵਾਜਾਈ ਸਬੰਧੀ –ਰਾਤ 9 ਵਜੇ ਤੋਂ ਲੈ ਕੇ ਸਵੇਰੇ 05 ਵਜੇ ਤਕ ਵਿਅਕਤੀਆਂ ਵਲੋਂ ਗੈਰ ਜਰੂਰੀ ਗਤੀਵਿਧੀਆਂ ਕਰਨ ‘ਤੇ ਪਾਬੰਦੀ ਰਹੇਗੀ। 65 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ, persons with co-morbidity, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ, ਜਰੂਰੀ ਕੰਮ ਜਾਂ ਸਿਹਤ ਸੇਵਾਵਾਂ ਤੋਂ ਬਿਨਾਂ ਘਰ ਵਿਚ ਰਹਿਣਗੇ।

ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਾਲੀ ਜਾਰੀ ਹਦਾਇਤਾਂ ਤਹਿਤ ਸਿਨੇਮਾ ਹਾਲ, ਜਿੰਮਨੇਜ਼ੀਅਮ, ਸਵਿੰਮਗ ਪੂਲ, ਮਨੋਰੰਜਨ ਪਾਰਕ, ਥਿਏਟਰ, ਬਾਰਜ਼, ਆਡੋਟੋਰੀਅਮ, ਐਸੰਬਲੀ ਹਾਲ ਅਤੇ ਪੈਲੇਸ ਬੰਦ ਰਹਿਣਗੇ। । ਸਾਰੀਆਂ ਤਰਾਂ ਦੀਆਂ ਸਮਾਜਿਕ, ਰਾਜੀਨੀਤਿਕ, ਖੇਡਾਂ, ਮਨੋਰੰਜਕ, ਅਕੈਡਮਿਕ, ਸੱਭਿਆਚਾਰਕ ਅਤੇ ਧਾਰਮਿਕ ਪਰੋਗਰਾਮ ਕਰਨ ‘ਤੇ ਪਾਬੰਦੀ ਹੋਵੇਗੀ ਅਤੇ ਨਾ ਹੀ ਭੀੜ ਇਕੱਤਰ ਜਾ ਸਕਦੀ ਹੈ। ਜਨਤਕ ਸਥਾਨਾਂ ‘ਤੇ ਥੁੱਕਣ ਦੀ ਮਨਾਹੀ ਹੋਵੇਗੀ। ਜਨਤਕ ਸਥਾਨਾਂ ‘ਤੇ ਸ਼੍ਰਾਬ ਪੀਣ, ਪਾਨ, ਗੁਟਕਾ ਤੇ ਤੰਬਾਕੂ ਆਦਿ ਖਾਣ ‘ਤੇ ਮਨਾਹੀ ਹੋਵੇਗੀ ਭਾਵੇਂ ਕਿ ਇਨਾਂ ਦੇ ਵੇਚਣ ‘ਤੇ ਰੋਕ ਨਹੀਂ ਹੈ।

ਵਿਆਹ ਵਿਚ 50 ਤੋਂ ਜ਼ਿਆਦਾ ਵਿਅਖਤੀ ਇਕੱਠੇ ਨਹੀਂ ੋਹਣਗੇ ਅਤੇ ਅੰਮਿਤ ਸਸਕਾਰ ਵਿਚ 20 ਤੋਂ ਜ਼ਿਆਦਾ ਵਿਅਕਤੀ ਇਕੱਠੇ ਨਹੀ ਹੋਣਗੇ। ਧਾਰਮਿਕ ਸਥਾਨ/ ਲੋਕਾਂ ਦੇ ਪੂਜਣ ਵਾਲੇ ਸਥਾਨ 7 ਜੂਨ ਤਕ ਬੰਦ ਰਹਿਣਗੇ ਅਤੇ ਇਨਾਂ ਸਬੰਧੀ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 8 ਜੂਨ 2020 ਨੂੰ ਧਾਰਮਿਕ ਸਥਾਨ ਖੋਲ•ਣ ਸਬੰਧੀ ਆਰਡਰ ਜਾਰੀ ਕੀਤੇ ਜਾਣਗੇ। ਹੋਟਲ ਅਤੇ ਹੋਰ ਹਾਸਪਿਟਲੀ ਸੇਵਾਵਾਂ 7 ਜੂਨ ਤਕ ਬੰਦ ਰਹਿਣਗੀਆਂ ਅਤੇ ਇਨਾਂ ਸਬੰਧੀ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 8 ਜੂਨ 2020 ਨੂੰ ਇਨਾਂ ਨੂੰ ਖੋਲ•ਣ ਸਬੰਧੀ ਆਰਡਰ ਜਾਰੀ ਕੀਤੇ ਜਾਣਗੇ। ਸ਼ਾਪਿੰਗ ਮਾਲ 7 ਜੂਨ ਤਕ ਬੰਦ ਰਹਿਣਗੇ ਅਤੇ ਇਨਾਂ ਸਬੰਧੀ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 8 ਜੂਨ 2020 ਨੂੰ ਆਰਡਰ ਜਾਰੀ ਕੀਤੇ ਜਾਣਗੇ। ਰੈਸਟੋਰੈਂਟ/ਢਾਬਾ ਅਤੇ ਸਬਜ਼ੀਆਂ ਵੇਚਣ ਵਾਲੀਆਂ ਰੇਹੜੀਆਂ ਵਾਲੇ ਹੋਮ ਡਿਲਵਰੀ ਕਰ ਸਕਦੀਆਂ ਹਨ ਪਰ ਰੈਸਟੋਰੈਂਟ/ਢਾਬੇ ਵਿਚ ਬੈਠ ਕੇ 7 ਜੂਨ ਤਕ ਖਾਣਾ ਨਹੀਂ ਖਾਧਾ ਜਾ ਸਕਦਾ ਹੈ ਅਤੇ ਇਨਾਂ ਸਬੰਧੀ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 8 ਜੂਨ 2020 ਨੂੰ ਆਰਡਰ ਜਾਰੀ ਕੀਤੇ ਜਾਣਗੇ।

ਪੈਸੰਜਰ (ਸਵਾਰੀਆਂ), ਇਕ ਰਾਜ ਵਿਚੋਂ ਦੂਜੇ ਰਾਜ ਵਿਚ ਕਾਰ, ਬੱਸ, ਰੇਲ ਗੱਡੀਆਂ ਜਾਂ ਘਰੇਲੂ ਉਡਾਣਾ ਆਦਿ ਰਾਹੀਂ ਜਾਣ ਦੌਰਾਨ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। ਪੈਸੰਦਰ ਆਪਣੇ ਮੋਬਾਇ੍ਰ ਤੇ ‘ਕੋਵਾ ਐਪ’ ਡਾਊਨਲੋਡ ਕਰਣਗੇ ਅਤੇ ਖੁਦ ਈ-ਪਾਸ ਜਨਰੇਟ ਕਰ ਸਕਦੇ ਹਨ ਅਤੇ ਏਅਰਪੋਰਟ/ਰੇਲਵੇ ਸਟੇਸ਼ਨ/ਬੱਸ ਅੱਡੇ/ਅੰਤਰ-ਰਾਜੀ ਬਾਰਡਰ ‘ਤੇ ਆਪਣੇ ਪਾਰਟੀਕੁਲਰ ਡੇਕਲੇਅ੍ਰ ਕਰ ਸਕਦੇ ਹਨ।

ਬੱਸਾਂ ਅਤੇ ਵਹੀਕਲਾਂ ਦੀ ਆਵਾਜਾਈ ਸਬੰਧੀ-
ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਹਦਾਇਤਾਂ ਤਹਿਤ Inter-state movement of buses (ਇਕ ਰਾਜ ਵਿਚੋਂ ਦੂਜੇ ਰਾਜ ਵਿਚ ਜਾਣ ਲਈ) ਚੱਲ ਸਕਣਗੀਆਂ। ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਹਦਾਇਤਾਂ ਤਹਿਤ Intra-state movement of buses (ਸੂਬੇ ਵਿਚ ਹੀ ਚੱਲਣ ਸਬੰਧੀ) ਚੱਲ ਸਕਣਗੀਆਂ।
Inter-state movement of passenger vehicle- ‘ਟੈਕਸੀਆਂ, ਕੇਟਸ, ਸਟੇਗ ਕੈਰੀਅਰਜ, ਟੈਪੋ ਟਰੈਵਲਰ ਅਤੇ ਕਾਰਾਂ ਖੁਦ ਜਨਰੇਟ ਕੀਤੇ ਈ ਪਾਸ ਰਾਹੀਂ ਚੱਲ ਸਕਣਗੀਆਂ। Intra-state movement of passenger vehicle- ‘ਟੈਕਸੀਆਂ, ਕੇਟਸ, ਸਟੇਗ ਕੈਰੀਅਰਜ, ਟੈਪੋ ਟਰੈਵਲਰ ਅਤੇ ਕਾਰਾਂ ਚੱਲਣ ‘ਤੇ ਕੋਈ ਰੋਕ ਨਹੀਂ ਹੋਵੇਗੀ। ਬਾਈ-ਸਾਈਕਲ, ਰਿਕਸ਼ਾ ਅਤੇ ਆਟੋ -ਰਿਕਸ਼ਾ, ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ (Standard Operating Procedure) ਤਹਿਤ ਚੱਲ ਸਕਣਗੇ । ਟੂ ਵੀਲ•ਰ, ਪੰਜਾਬ ਲਈ 1 ਪਲੱਸ 1, ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ ਤਹਿਤ ਚੱਲ ਸਕਣਗੇ । ਫੌਰ ਵੀਲ•ਰ, 1 ਪਲੱਸ 2 ਨਾਲ ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ ਤਹਿਤ ਚੱਲ ਸਕਣਗੇ । ਬਜਾਰ ਜਾਣ, ਦਫਤਰ ਜਾਂ ਕੰਮ ਵਾਲੇ ਸਥਾਨ ‘ਤੇ ਜਾਣ ਲਈ ਪਾਸ ਦੀ ਲੋੜ ਨਹੀਂ ਹੇਵੇਗੀ। ਇਕ ਸੂਬੇ ਵਿਚੋਂ ਦੂਸਰੇ ਸੂਬੇ ਵਿਚ ਜਾਣ ਲਈ ਗੁੱਡਜ਼ ਮੂਵਮੈਂਟ ਉੱਪਰ ਕੋਈ ਰੋਕ ਨਹੀਂ ਹੋਵੇਗੀ। ਵਿਅਕਤੀਆਂ ਦੇ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਜਾਂ ਜਿਲੇ ਵਿਚ ਜਾਣ ਲਈ ਕੋਈ ਰੋਕ ਨਹੀਂ ਹੋਵੇਗੀ। ਪਰ ਸ਼ੋਸਲ ਵਿਜਿਟ ਕਰਨ ਸਮੇਂ ਸਿਹਤ ਵਿਭਾਗ ਵਲੋਂ ਜਾਰੀ ਐਸ.ਓ.ਪੀ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।

ਦੁਕਾਨਾਂ ਖੋਲ•ਣ ਸਬੰਧੀ- ਸ਼ਾਪਿੰਗ ਮਾਲ ਬੰਦ ਰਹਿਣਗੇ। ਸ਼ਹਿਰੀ ਅਤੇ ਪੇਂਡੂ ਖੇਤਰ ਦੇ ਮੈਨ ਬਜਾਰ ਵਿਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਖੁੱਲ•ਣਗੀਆਂ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤਕ ਖੁੱਲ•ੇ ਰਹਿਣਗੇ। ਮੈਨ ਬਜ਼ਾਰ ਵਿਚਲੀਆਂ ਦੁਕਾਨਾਂ, ਮਾਰਕਿਟ ਕੰਪਲੈਕਸ ਅਤੇ ਰੇਹੜੀਆਂ ਮਾਰਕਿਟ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਆਦਿ ‘ਤੇ ਭੀੜ ਨੂੰ ਘਟਾਉਣ ਦੇ ਮਕਸਦ ਨਾਲ ਹੇਠ ਲਿਖੇ ਸਡਿਊਲ ਅਨੁਸਾਰ ਦੁਕਾਨਾਂ ਖੁੱਲ•ਣਗੀਆਂ :-

ਕੈਟਾਗਿਰੀ –1 ਮੈਡੀਕਲ ਸੇਵਾਵਾਂ :
ਹਫਤੇ ਦੇ ਸਾਰੇ ਦਿਨ, 24 ਘੰਟੇ ਸਰਕਾਰੀ ਤੇ ਪ੍ਰਾਈਵੇਟ ਹਸਪਾਤਲ, ਉਨਾਂ ਨਾਲ ਸਬੰਧਿਤ ਮੈਡੀਕਲ ਸੰਸਥਾਵਾਂ, ਮੈਨੂਫੈਕਚਰਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਡਿਸਪੈਂਸਰੀਆਂ, ਕੈਮਿਸਟ ਤੇ ਮੈਡੀਕਲ ਦੁਕਾਨਾਂ, ਲੈਬਾਰਟਰੀ, ਨਰਸਿੰਗ ਹੋਮ ਅਤੇ ਐਂਬੂਲਸ ਆਦਿ ਪਹਿਲਾਂ ਦੀ ਤਰਾਂ ਲਗਾਤਾਰ ਕੰਮ ਕਰਦੀਆਂ ਰਹਿਣਗੀਆਂ। ਮੈਡਕਲ ਕਰਮਚਾਰੀ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਹੋਰ ਹਸਪਤਾਲ ਨਾਲ ਸਬੰਧਿਤ ਸੇਵਾਵਾਂ ਨੂੰ ਆਵਾਜਾਈ ਕਰਨ ਲਈ ਛੋਟ ਹੈ।

ਕੈਟਾਗਿਰੀ –1 ਬੀ (ਸੋਮਵਾਰ ਤੋਂ ਐਤਵਾਰ ਤਕ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ)
ਕਰਿਆਨਾ, ਡੇਅਰੀ ਪ੍ਰੋਡੱਕਟਸ, ਮਠਿਆਈਆਂ ਵਾਲੀਆਂ ਦੁਕਾਨਾਂ, ਟੈਂਟ ਸਟੋਰਜ਼, ਕੋਰੀਅਰ ਅਤੇ ਪੋਸਟਲ ਸਰਵਿਸਜ਼, ਬੇਕਰੀ ਵਾਲੀਆਂ ਦੁਕਾਨਾਂ, ਮੀਟ ਅਤੇ ਪੋਲਟਰੀ ਵਾਲੀਆਂ ਦੁਕਾਨਾਂ, ਫਲ ਅਤੇ ਸ਼ਬਜ਼ੀਆਂ ਵਾਲੀਆਂ ਦੁਕਾਨਾਂ, ਰੈਸਟੋਰੈਂਟ ਸਿਰਫ ਹੋਮ ਡਿਲਵਰੀ ਕਰ ਸਕਣਗੇ, ਰੈਸੋਂਟਰੈਂਟ ਵਿਚ ਬੈਠ ਕੇ ਖਾਣਾ ਨਹੀਂ ਖਾਧਾ ਜਾ ਸਕੇਗਾ। ਠੇਕੇ ਸ਼ਰਾਬ ਵੇਚ ਸਕਣਗੇ ਜਾਂ ਹੋਮ ਡਿਲਵਰੀ ਵੀ ਕਰ ਸਕਦੇ ਹਨ। ਬਾਰਬਰ (ਨਾਈ) ਦੀਆਂ ਦੁਕਾਨਾਂ, saloons and spas ਖੋਲ•ਣ ਸਮੇਂ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ।

ਕੈਟਾਗਿਰੀ-1 ਸੀ (ਸੋਮਵਾਰ ਤੋਂ ਸ਼ਨੀਵਾਰ ਤਕ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ)
ਜਨਰਲ ਪ੍ਰੋਵੀਜ਼ਨ, ਖਾਦਾਂ ਤੇ ਕੀਟਨਾਸ਼ਕ ਵਾਲੀਆਂ ਦੁਕਾਨਾਂ, ਸਟੇਸ਼ਨਰੀ ਵਾਲੀਆਂ ਦੁਕਾਨਾਂ, ਮਕੈਨਿਕ ਤੇ ਰਿਪੇਅਰ ਵਾਲੀਆਂ ਦੁਕਾਨਾਂ ਜਿਵੇ ਕਿ ਪਲੰਬਰ, ਆਇਰਨ ਸਮਿੱਥ, ਮੋਚੀ, ਵੈਲਡਰ, ਵਾਟਰ ਆਰ.ਓ ਸਿਰਫ ਰਿਪੇਅਰ ਵਾਲੀਆਂ, ਪੇਂਟ ਸਟੋਰ ਤੇ ਦੁਕਾਨਾਂ, ਟਰੈਕਟਰ ਵਰਕਸ਼ਾਪ ਅਤੇ ਸਪੇਅਰ ਪਾਰਟਸ ਦੁਕਾਨਾਂ , ਸਿਰਫ ਟਰੱਕ, ਫੋਰ ਤੇ ਟੂ ਵੀਲ•ਰ ਵਰਕਸ਼ਾਪ ਤੇ ਇਨਾਂ ਦੇ ਸਪੇਰਅਰ ਪਾਰਟਸ, ਆਇਰਨ ਡੀਲਰ, ਸੀਮਿੰਟ, ਰੇਤ ਤੇ ਬੱਜਰੀ ਵਾਲੀਆਂ ਦੁਕਾਨਾਂ, ਪਲਾਈਵੁੱਡ, ਗਲਾਸ ਸਟੋਰ, ਪੀ.ਵੀ.ਸੀ ਪੈਨਲ ਤੇ ਪਾਈਪ ਫਿਟਿੰਗ, ਆਇਰਨ ਫੈਬਰੀਕੇਟਰ, ਗਿਫਟ ਹਾਊਸ, ਡਰਾਈ ਫਰੂਟਸ ਦੁਕਾਨਾਂ, ਕਬਾੜੀਆ, ਅਲਮੂਨੀਅਨ ਅਤੇ ਮੈਟਲ ਵਰਕਸ, ਆਟੋਮੋਬਾਇਲ ਏਜੰਸੀ/ਡੀਲਰਸ਼ਿਪ ਸ਼ਾਪ/ਸ਼ੋਅਰੂਮ (ਸਿਰਫ ਚਾਰ ਪਹੀਆ ਤੇ ਦੋ ਵਾਹਨ ਖੁੱਲ• ਸਕਦੇ ਹਨ। ਘੜੀਆਂ ਅਤੇ ਮੋਬਾਇਲ ਸਟੋਰ ਅਤੇ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ, ਬੀਜ ਵਾਲੀਆਂ ਦੁਕਾਨਾਂ, ਐਨਕਾਂ ਵਾਲੀਆਂ ਦੁਕਾਨਾਂ, ਪ੍ਰਿੰਟਿਗ ਪ੍ਰੈੱਸ, ਈ-ਕਾਮਰਸ, ਟਾਇਰ ਐਂਡ ਟਿਊਬ ਸਟੋਰ ਤੇ ਸਪੈਅਰ ਪਾਰਟਸ, ਸਾਰੀਆਂ ਕਿਸਮਾਂ ਦੇ ਹਾਰਡਵੇਅਰ ਦੀਆਂ ਦੁਕਾਨਾਂ, ਬਿਜਲੀ ਤੇ ਬਿਜਲੀ ਵਸਤਾਂ ਦੀਆਂ ਦੁਕਾਨਾਂ ਤੇ ਸਪੇਅਰ ਪਾਰਟਸ, ਇਨਵਰਟਰ ਤੇ ਬੈਟਰੀ ਦੀਆਂ ਦੁਕਾਨਾਂ, ਇੰਡਸਟਰੀ ਨਾਲ ਸਬੰਧਿਤ ਕਾਸਟ ਆਇਰਨ ਡੀਲਰ ਜਾਂ ਹਰ ਤਰਾਂ ਦਾ ਡੀਲਰ, ਕੰਪਿਊਟਰ ਸੈਲਰ ਅਤੇ ਕੰਪਿਊਟਰ ਰਿਪੇਅਰ, ਸ਼ੈਨੇਟਰੀ, ਮਾਰਬਲਜ਼ ਤੇ ਟਾਇਲਾਂ, ਪੰਪ ਸੈੱਟਸ, ਫੋਟੋਗਰਾਫਰਜ਼, ਵੀਡੀਓ ਸਟੂਡਿਊ, ਫਰਨੀਚਰ ਸਟੋਰ, ਟਿੰਬਰ ਮਰਟਚੈਂਟਸ, ਕਾਰਪੈਂਟਰ ਤੇ ਆਰੀ ਵਾਲੇ, ਗੰਨ ਹਾਊਸ, ਪਲਾਂਟ ਨਰਸਰੀ, ਆਇਰਨ ਵਪਾਰੀ, ਏਅਰ ਕੂਲਰ ਬਾਡੀ ਫੈਬਰੀ ਕੇਟਰ, ਕਾਰ ਵੇਚਣ ਤੇ ਖਰੀਦਣ ਵਾਲੀਆਂ ਦੁਕਾਨਾਂ ਅਤੇ ਸਾਈਕਲ ਸਟੋਰ ਅਤੇ ਸਾਈਕਲ ਰਿਪੇਅਰ ਦੀਆਂ ਦੁਕਾਨਾਂ ਸ਼ਾਮਿਲ ਹਨ।

ਕੈਟਾਗਿਰੀ-2 (ਹਫਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ)
ਸਪਰੋਟਸ ਦੁਕਾਨਾਂ, Utensils, crockery, ਸ਼ੂਅ ਵਾਲੀਆਂ ਤੇ ਮੋਚੀਆਂ ਦੀਆਂ ਦੁਕਾਨਾਂ, ਜਨਰਲ ਸਟੋਰ (ਮਨਿਆਰੀ), ਪਲਾਸਟਿਕ ਗੁੱਡਜ਼ ਦੁਕਾਨਾਂ, ਸੁਨਿਆਰੇ ਦੀਆਂ ਦੁਕਾਨਾਂ ਅਤੇ any other category of shop not permitted under category ੧ or ੩ ਸ਼ਾਮਿਲ ਹਨ।
ਕੈਟਾਗਿਰੀ-3 (ਹਫਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ)
ਕੱਪੜਾ ਮਰਚੈਂਟ, ਟੇਲਰ, ਹੈਂਡਲੂਮ ਅਤੇ ਖਾਦੀ ਵਸਤਾਂ ਵਾਲੀਆਂ ਦੁਕਾਨਾਂ ਤੇ ਸਟੋਰ, ਰੈਡੀਮੈਡ ਗਾਰਮੈਂਟਸ, ਡਰਾਈ ਕਲੀਨਰ ਤੇ ਡਾਇੰਗ ਸ਼ਾਪ ਸ਼ਾਮਿਲ ਹਨ।

ਜੇ ਕਈ ਦੁਕਾਨਦਾਰ ਮਲਟੀਪਲਾਈ ਆਈਟਮਾਂ ਵੇਚਦਾ ਹੈ ਤੇ ਮਲਟੀਪਲਾਈ ਰੋਟੈਸ਼ਨਲ ਕੈਟਾਗਿਰੀਜ਼ ਵਿਚ ਆਉਂਦਾ ਹੈ ਤਾਂ ਸਿਰਫ ਕੈਟਗਿਰੀ 2 ਵਿਚ ਖੋਲ• ਸਕਦਾ ਹੈ। ਜੇ ਕੋਈ ਦਾਕਨਦਾਰ ਆਪਣੀ ਕੈਟਾਗਿਰੀ 2 ਵਿਚੋਂ 1 ਜਾਂ 3 ਵਿਚ ਬਦਲਾਉਣਾ ਚਾਹੁੰਦਾ ਹੈ ਤਾਂ ਉਹ ਆਪਣੇ ਸਬੰਧਿਤ ਏਰੀਏ ਦੇ ਸਬ ਡਵੀਜ਼ਨਲ ਮੈਜਿਸਟੇਰਟ ਦਫਤਰ ਵਿਖੇ ਅਪਲਾਈ ਕਰ ਸਕਦਾ ਹੈ ਅਤੇ ਐਸ.ਡੀ.ਐਮ ਵਲੋਂ ਵੈਰੀਫਾਈ ਕਰਨ ਉਪਰੰਤ ਜੇਕਰ ਕੈਟਾਗਿਰੀ ਬਦਲਾਉਣ ਦਾ ਕਾਰਨ ਸਹੀ ਪਾਇਆ ਜਾਂਦਾ ਹੈ ਤਾਂ ਐਸ.ਡੀ.ਐਮ ਕੈਟਾਗਿਰੀ ਬਦਲ ਸਕਦਾ ਹੈ।
ਖੇਡ ਕੰਪਲੈਕਸ ਅਤੇ ਸਟੇਡੀਅਮ ਬਿਨਾਂ ਦਰਸ਼ਕਾਂ ਦੇ ਸਿਹਤ ਵਿਭਾਗ ਵਲੋਂ ਜਾਰੀ ਐਸ.ਓ.ਪੀ ਤਹਿਤ ਖੋਲ•ੇ ਜਾ ਸਕਦੇ ਹਨ। ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਇੰਸਡਟਰੀਜ਼ ਅਤੇ ਇੰਡਸਟਰੀਅਲ 5stablishments ਆਪਣਾ ਕੰਮ ਕਰ ਸਕਦੀਆਂ ਹਨ। ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਕੰਸ਼ਟਰੱਕਸ਼ਨ ਦਾ ਕੰਮ ਕੀਤਾ ਜਾ ਸਕਦਾ ਹੈ। ਖੇਤੀਬਾੜੀ, ਬਾਗਬਾਨੀ, ਐਨੀਮਲ ਹਸਬੈਂਡਰੀ ਅਤੇ ਵੈਟਰਨਰੀ ਸੇਵਾਵਾਂ ਬਿਨਾਂ ਰੋਕ ਦੇ ਕੰਮ ਕਰ ਸਕਦੇ ਹਨ। ਸਾਰੀਆਂ ਵਸਤਾਂ ਲਈ ਈ.-ਕਾਮਰਸ ਦੀ ਆਗਿਆ ਹੋਵੇਗੀ।

ਸੈਂਟਰਲ ਅਤੇ ਪ੍ਰਾਈਵੇਟ ਦਫਤਰ ਬਿਨਾਂ ਰੋਕ ਦੇ ਖੁੱਲ• ਸਕਦੇ ਹਨ ਪਰ ਸ਼ੋਸਲ ਡਿਸਟੈਂਸ ਅਤੇ ਮਾਸਕ ਪਹਿਨਣ ਨੂੰ ਲਗਾਤਾਰ ਯਕੀਨੀ ਬਣਾਉਣਗੇ।
ਸ਼ੋਸਲ ਡਿਸਟੈਂਸ ਅਤੇ ਮਾਸਕ ਪਾਉਣ: ਕੰਮ ਕਾਜ ਦੌਰਾਨ ਸ਼ੋਸ਼ਲ ਡਿਸਟੈਂਸਮੈਨਟੇਨ ਰੱਖਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਘੱਟੋ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ। ਇਸੇ ਤਰਾਂ ਜੇ ਕੋਈ ਪਰਮਿਟਡ ਐਕਟਵਿਟੀ ਦੌਰਾਨ ਭੀੜ ਜਾਂ ਜਿਆਦਾ ਇਕੱਠ ਹੁੰਦਾ ਹੈ ਤਾਂ ਸਟੈਗਰਿੰਗ, ਰੋਟੇਸ਼ਨ, ਆਫਿਸ ਅਤੇ ਸੰਸਥਾਵਾਂ ਦਾ ਸਮਾਂ ਆਦਿ ਸਬੰਧੀ ਜਰੂਰੀ ਸਟੈੱਪ ਉਠਾਏ ਜਾ ਸਕਦੇ ਹਨ ਅਤੇ ਕਿਸੇ ਵੀ ਹਾਲਤ ਵਿਚ ਸ਼ੋਸਲ ਡਿਸਟੈਂਸ ਦੀ ਅਣਗਹਿਲੀ ਨਹੀਂ ਕੀਤੀ ਜਾ ਸਕਦੀ। ਹਰੇਕ ਵਿਅਕਤੀ ਜਨਤਕ ਸਥਾਨਾਂ ਅਤੇ ਕੰਮ ਕਰਨ ਵਾਲੀਆਂ ਥਾਵਾਂ ‘ਤੇ ਜਰੂਰੀ ਤੋਰ ‘ਤੇ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣਗੇ।

ਪਰਮਿਟ ਅਤੇ ਪਾਸ : ਇੰਸਡਟਰੀਜ਼ ਅਤੇ ਇੰਡਸਟਰੀਅਲ Establishments ਨੂੰ ਕੰਮ ਕਾਜ ਲਈ ਵੱਖਰੇ ਤੋਰ ‘ਤੇ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੋਵੇਗੀ। ਸਾਰੇ ਕਰਮਚਾਰੀ, ਸਰਕਾਰੀ ਦਫਤਰ, ਪ੍ਰਾਈਵੇਟ ਦਫਤਰ ਅਤੇ ਕੰਮ ਕਰਨ ਵਾਲੀਆਂ ਥਾਵਾਂ ‘ਤੇ ਸਵੇਰੇ 5 ਵਜੇ ਤੋਂ ਸ਼ਾਮ 9 ਵਜੇ ਤਕ ਆਵਾਜਾਈ ਲਈ ਕਿਸੇ ਪਾਸ ਦੀ ਜਰੂਰਤ ਨਹੀਂ ਹੋਵੇਗੀ। ਵਿਅਕਤੀਆਂ ਦੇ ਇਕ ਰਾਜ ਤੋਂ ਦੂਜੇ ਰਾਜ ਵਿਚ ਜਾਣ ਤੇ ਰੋਕ ਨਹੀਂ ਹੋਵੇਗੀ ਤੇ ਨਾ ਹੀ ਵੱਖਰੇ ਤੋਰ ‘ਤੇ ਪਰਮਿਸ਼ਨ ਦੀ ਲੋੜ ਹੋਵੇਗੀ। ਈ-ਪਾਸ ਮੂਵਮੈਂਟ ਲਈ ਜਰੂਰੀ ਤੋਰ ਤੇ ਹੋਣਾ ਚਾਹੀਦਾ ਹੈ। ‘ਕੋਵਾ ਐਪ’ ਰਾਹੀ ਖੁਦ ਜਨਰੇਟ ਕੀਤਾ ਈ ਪਾਸ ਲਾਜਮੀ ਤੋਰ ਤੇ ਹੋਣਾ ਚਾਹੀਦਾ ਹੈ।

ਅਰੋਗਿਆ ਸੇਤੂ ਦੀ ਵਰਤੋਂ : ਕਰਮਚਾਰੀਆਂ ਨੂੰ ਐਡਵਾਈਜ਼ਡ ਕੀਤੀ ਹੈ ਕਿ ਉਹ ਯਕੀਨੀ ਬਣਾਉਣਗੇ ਕਿ ਅਰੋਗਿਆ ਸੇਤੂ ਆਪਣੇ ਮੋਬਾਇਲ ਫੋਨ ਤੇ ਡਾਊਨਲੋਡ ਕਰਨਗੇ। ਇਸੇ ਤਰਾਂ ਜਿਲਾ ਅਥਾਰਟੀ ਵਲੋਂ ਆਮ ਲੋਕਾਂ ਨੂੰ ਐਡਵਾਈਜ਼ਡ ਕੀਤਾ ਜਾਂਦਾ ਹੈ ਕਿ ਉਹ ਆਪਣੇ ਮੋਬਾਇਲ ਫੋਨ ਤੇ ਅਰੋਗਿਆ ਸੇਤੂ ਐਪਲੀਕੇਸ਼ਨ ਡਾਊਨਲੋਡ ਕਰਨਗੇ ਅਤੇ ਐਪ ਰਾਹੀਂ ਰੈਗੂਲਰ ਆਪਣਾ ਹੈਲਥ ਸਟੇਟਸ ਅਪਡੇਟ ਕਰਨਗੇ।
ਅਗਰ ਕੋਈ ਵਿਅਕਤੀ ਲਾਕ ਡਾਊਨ ਜਾਂ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ‘The disaster management act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਐਡਵਾਇਜ਼ਰੀ : ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਸਮੇਂ ‘ਤੇ ਐਡਵਾਇਜ਼ਰੀਆਂ ਜਾਰੀ ਕੀਤੀਆਂ ਗਈਆਂ ਸਨ। ਸਿਹਤ ਵਿਭਾਗ ਵਲੋਂ 20 ਅਪਰੈਲ 2020 ਨੂੰ ਦਫਤਰਾਂ ਸਬੰਧੀ, 23 ਅਪ੍ਰੈਲ ਨੂੰ ਬੈਂਕਾਂ ਸਬੰਧੀ, 24 ਅਪ੍ਰੈਲ ਨੂੰ ਰਿਹਾਇਸ਼ੀ ਅਤੇ ਕਮਰਸ਼ੀਅਲ ਖੇਤਰ ਵਿਚ ਏਅਰ-ਕੰਡੀਸ਼ਨਰ ਚਲਾਉਣ ਸਬੰਧੀ, 25 ਅਪੈਲ ਨੂੰ ਉਦਯੋਗਾਂ ਸਬੰਧੀ, 26 ਅਪਰੈਲ ਨੂੰ ਮਗਨਰੇਗਾ ਕੰਮਾਂ ਸਬੰਧੀ, 28 ਅਪ੍ਰੈਲ ਨੂੰ ਦੁਕਾਨਾਂ ਸਬੰਧੀ, 29 ਅਪਰੈਲ ਨੂੰ ਪੈਟੋਰਲ ਪੰਪਾਂ ਸਬੰਧੀ, 30 ਅਪ੍ਰੈਲ ਨੂੰ ਗੁੱਡਜ਼ ਵਹੀਕਲਾਂ ਸਬੰਧੀ, 2 ਮਈ ਨੂੰ ਸੀਨੀਅਰ ਸਿਟੀਜਨਾਂ ਸਬੰਧੀ, 6 ਮਈ ਨੂੰ ਟਰਾਂਸਪੋਰਟ ਬੱਸਾਂ ਸਬੰਧੀ, 7 ਮਈ ਨੂੰ ਘਰੇਲੂ ਵਰਤੇ ਜਾਣ ਵਾਲ ਖਾਧ ਪਦਾਰਥਾਂ ਸਬੰਧੀ, 11 ਮਈ ਨੂੰ ਇੰਟਰ-ਸਟੇਟ ਆਵਾਜਾਈ ਸਬੰਧੀ ਅਤੇ 12 ਮਈ ਨੂੰ ਹੋਟਲਾਂ ਵਲੋਂ ਵਿਦੇਸਾਂ ਵਿਚੋਂ ਆ ਰਹੇ ਭਾਰਤੀਆਂ ਨੂੰ ਏਕਾਂਤਵਾਸ ਕੇਂਦਰਾਂ ਵਿਚ ਸੇਵਾਵਾਂ ਦੇਣ ਸਬੰਧੀ ਐਡਵਾਇਜ਼ਰੀਆਂ ਜਾਰੀ ਕੀਤੀਆਂ ਗਈਆਂ ਸਨ।

Written By
The Punjab Wire