CORONA ਗੁਰਦਾਸਪੁਰ

ਮੁਹੱਲਾ ਬਸੰਤ ਨਗਰ ਬਟਾਲਾ, ਪਿੰਡ ਧੰਦੋਈ (ਕਾਦੀਆਂ), ਪਿੰਡ ਭੰਬੋਈ (ਭਾਮ), ਪਿੰਡਾ ਡੱਲਾ (ਕਾਦੀਆਂ) ਅਤੇ ਪਿੰਡ ਠੀਕਰੀਵਾਲ ਕੰਟੋਨਮੈਂਟ ਜੋਨ ਘੋਸ਼ਿਤ

ਮੁਹੱਲਾ ਬਸੰਤ ਨਗਰ ਬਟਾਲਾ, ਪਿੰਡ ਧੰਦੋਈ (ਕਾਦੀਆਂ), ਪਿੰਡ ਭੰਬੋਈ (ਭਾਮ), ਪਿੰਡਾ ਡੱਲਾ (ਕਾਦੀਆਂ) ਅਤੇ ਪਿੰਡ ਠੀਕਰੀਵਾਲ ਕੰਟੋਨਮੈਂਟ ਜੋਨ ਘੋਸ਼ਿਤ
  • PublishedMay 21, 2020

ਗੁਰਦਾਸਪੁਰ, 21 ਮਈ । ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਧਾਰਾ 144 ਤਹਿਤ ਮੁਹੱਲਾ ਬਸੰਤ ਨਗਰ ਬਟਾਲਾ, ਪਿੰਡ ਧੰਦੋਈ (ਕਾਦੀਆਂ), ਪਿੰਡ ਭੰਬੋਈ (ਭਾਮ), ਪਿੰਡਾ ਡੱਲਾ (ਕਾਦੀਆਂ) (ਇਹ ਚਾਰੇ ਸਬ ਡਵੀਜ਼ਨ ਬਟਾਲਾ ਵਿਚ) ਅਤੇ ਪਿੰਡ ਠੀਕਰੀਵਾਲ (ਸਬ ਡਵੀਜ਼ਨ ਗੁਰਦਾਸਪੁਰ ਵਿਚ) ਨੂੰ ਇਹਤਿਆਤ ਵਜੋਂ ਕੋਰੋਨਾ ਵਾਇਰਸ ਤੋਂ ਬਚਾਅ ਤੇ ਇਸ ਦੇ ਪ੍ਰਭਾਵ ਨੂੰ ਰੋਕਣ ਦੇ ਮੰਤਵ ਨਾਲ ਪੋਜ਼ਟਿਵ ਰਿਪੋਰਟ ਆਉਣ ਵਾਲੇ ਮਰੀਜ ਦੇ ਘਰ ਤੋਂ 100 ਮੀਟਰ ਦਾ ਏਰੀਆ ਸੀਲ ਕਰਨ ਲਈ ਐਸ.ਐਸ.ਪੀ ਬਟਾਲਾ ਨੂੰ ਹੁਕਮ ਦਿੱਤੇ ਗਏ ਹਨ। ਹੁਕਮਾਂ ਵਿਚ ਕਿਹਾ ਗਿਆ ਕਿ ਲੋਕਾਂ ਦੀ ਜ਼ਿੰਦਗੀ, ਸੇਫਟੀ ਤੇ ਪਬਲਿਕ ਪ੍ਰਾਪਰਟੀ ਦੇ ਹਿੱਤ ਲਈ ਇਹ ਹੁਕਮ ਕਰਨੇ ਅਤਿ ਜਰੂਰੀ ਸਨ।

ਹੁਕਮਾਂ ਵਿਚ ਅੱਗੇ ਕਿਹਾ ਕਿ ਡਾ. ਪ੍ਰਭਜੋਤ ਕੋਰ ਕਲਸੀ ਜ਼ਿਲਾ Epidemiologist ਅਫਸਰ ਵਲੋਂ ਸਿਫਾਰਿਸ ਕੀਤੀ ਗਈ ਕਿ ਕੋਵਿੰਡ-19 ਨੂੰ ਜ਼ਿਲੇ ਵਿਚ ਅੱਗੇ ਫੈਲਣ ਤੋਂ ਰੋਕਣ ਦੇ ਮੰਤਵ ਲਈ, ਕੰਟੈਕਟ ਪਰਸਨ ਟਰੇਸਿੰਗ ਕਰਨ ਲਈ, ਪੋਜ਼ਟਿਵ ਮਰੀਜ਼ ਦੀ ਰਿਹਾਇਸ਼ ਤੋਂ 100 ਮੀਟਰ ਰੈਡੀਕਲ ਡਿਸਟੈਂਸ਼ (radial distance) ਖੇਤਰ ਨੂੰ ਅੱਜ 21 ਮਈ 2020 ਤੋਂ 14 ਦਿਨ ਲਈ ਸੀਲ ਕੀਤਾ ਜਾਣਾ ਚਾਹੀਦਾ ਹੈ।

ਹੁਕਮਾਂ ਵਿਚ ਸ. ਬਲਵਿੰਦਰ ਸਿੰਘ ਸਬ ਡਵੀਜ਼ਨਲ ਮੈਜਿਸਟਰੇਟ ਬਟਾਲਾ ਨੂੰ ਮੁਹੱਲਾ ਬਸੰਤ ਨਗਰ ਬਟਾਲਾ, ਪਿੰਡ ਧੰਦੋਈ (ਕਾਦੀਆਂ), ਪਿੰਡ ਨੋੰਬੋਈ (ਭਾਮ), ਪਿੰਡਾ ਡੱਲਾ (ਕਾਦੀਆਂ) ਕੰਟੋਨਮੈਂਟ ਏਰੀਆ, ਕੰਟੈਕਟ ਟਰੇਸਿੰਗ, ਆਈਸੋਲੇਸ਼ਨ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਉਹ ਸੈਕਟਰ ਮੈਜਿਸਟਰੇਟ ਨੂੰ ਪਿੰਡਾਂ ਵਿਚ ਹੁਕਮਾਂ ਨੂੰ ਲਾਗੂ ਕਰਨ ਲਈ ਤਾਇਨਾਤ ਕਰ ਸਕਦੇ ਹਨ।

ਪੁਲਿਸ ਵਲੋਂ ਕੰਟੋਨਮੈਂਟ ਜੋਨ ਵਿਚ ਆਉਣ ਵਾਲੇ ਪਿੰਡ ਦੇ ਪੋਜ਼ਟਿਵ ਮਰੀਜ਼ ਦੀ ਰਿਹਾਇਸ਼ ਤੋਂ 100 ਮੀਟਰ ਰੈਡੀਕਲ ਡਿਸਟੈਂਸ਼ (radial distance) ਖੇਤਰ ਨੂੰ ਸੀਲ ਕੀਤਾ ਜਾਵੇਗਾ ਅਤੇ ਪਿੰਡਾਂ ਵਿਚ ਕੇਵਲ ਇਕ ਸਿੰਗਲ ਆਉਣ ਤੇ ਜਾਣ ਦੇ ਪੁਆਇੰਟ ਨੂੰ ਮੈਨਟੇਨ ਕਰੇਗੀ। ਜਰੂਰੀ ਵਸਤਾਂ ਦੀ ਸਪਲਾਈ ਖਾਣਾ, ਦੁੱਧ, ਸਬਜ਼ੀਆਂ, ਦਵਾਈਆਂ, ਫੂਡਰ ਆਦਿ ਪੁਲਿਸ ਦੀ ਇਜ਼ਾਜਤ ਨਾਲ ਮੁਹੱਈਆ ਕੀਤਾ ਜਾ ਸਕਦਾ ਹੈ।
ਡਾ. ਕਿਸ਼ਨ ਚੰਦ ਚੀਫ ਮੈਡੀਕਲ ਅਫਸਰ ਗੁਰਦਾਸਪੁਰ ਇਸ ਖੇਤਰ ਵਿਚ ਮਰੀਜ ਦੇ ਕੰਟੈਕਟ ਟਰੇਸਿੰਗ ਅਤੇ ਹੋਮ ਏਕਾਂਤਵਾਸ (home quarantine ) ਕਰਨ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ। ਉਨਾਂ ਵਲੋਂ 21 ਦਿਨ ਲਈ ਏਕਾਂਤਵਾਸ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਸੱਜੇ ਹੱਥ ਦੇ ਪੁੱਠੇ ਪਾਸੇ (ਤਲੀ ਦੇ ਪਿੱਛਲੇ ਪਾਸੇ) ਸਟੈਂਪ ਲਗਾਈ ਜਾਵੇਗੀ। ਹੋਮ ਏਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਸੂਚੀ ਜ਼ਿਲਾ ਸੂਚਨਾ ਅਫਸਰ (ਐਨ.ਆਈ.ਸੀ) ਗੁਰਦਾਸਪੁਰ ਨੂੰ ਦੇਣਗੇ। ਜਿਲਾ ਸੂਚਨਾ ਅਫਸਰ ਜਿਲੇ ਦੀ ਵੈਬਸਾਈਟ www.gurdaspur.nic.in) ਉੱਪਰ ਸੂਚੀ ਅਪਲੋਡ ਕਰਨਗੇ।

ਇਸੇ ਤਰਾਂ ਹੁਕਮਾਂ ਵਿਚ ਸ. ਸਕੱਤਰ ਸਿੰਘ ਬੱਲ ਸਬ ਡਵੀਜ਼ਨਲ ਮੈਜਿਸਟਰੇਟ ਗੁਰਦਾਸਪੁਰ ਨੂੰ ਪਿੰਡ ਠੀਕਰਵੀਵਾਲ (ਸਬ ਡਵੀਜ਼ਨ ਗੁਰਦਾਸਪੁਰ ਵਿਚ) ਕੰਟੋਨਮੈਂਟ ਏਰੀਆ, ਕੰਟੈਕਟ ਟਰੇਸਿੰਗ, ਆਈਸੋਲੇਸ਼ਨ ਅਤੇ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਉਹ ਸੈਕਟਰ ਮੈਜਿਸਟਰੇਟ ਨੂੰ ਪਿੰਡਾਂ ਵਿਚ ਹੁਕਮਾਂ ਨੂੰ ਲਾਗੂ ਕਰਨ ਲਈ ਤਾਇਨਾਤ ਕਰ ਸਕਦੇ ਹਨ।

ਪੁਲਿਸ ਵਲੋਂ ਕੰਟੋਨਮੈਂਟ ਜੋਨ ਵਿਚ ਆਉਣ ਵਾਲੇ ਪਿੰਡ ਦੇ ਪੋਜ਼ਟਿਵ ਮਰੀਜ਼ ਦੀ ਰਿਹਾਇਸ਼ ਤੋਂ 100 ਮੀਟਰ ਰੈਡੀਕਲ ਡਿਸਟੈਂਸ਼ (radial distance) ਖੇਤਰ ਨੂੰ ਸੀਲ ਕੀਤਾ ਜਾਵੇਗਾ ਅਤੇ ਪਿੰਡਾਂ ਵਿਚ ਕੇਵਲ ਇਕ ਸਿੰਗਲ ਆਉਣ ਤੇ ਜਾਣ ਦੇ ਪੁਆਇੰਟ ਨੂੰ ਮੈਨਟੇਨ ਕਰੇਗੀ। ਜਰੂਰੀ ਵਸਤਾਂ ਦੀ ਸਪਲਾਈ ਖਾਣਾ, ਦੁੱਧ, ਸਬਜ਼ੀਆਂ, ਦਵਾਈਆਂ, ਫੂਡਰ ਆਦਿ ਪੁਲਿਸ ਦੀ ਇਜ਼ਾਜਤ ਨਾਲ ਮੁਹੱਈਆ ਕੀਤਾ ਜਾ ਸਕਦਾ ਹੈ।

ਡਾ. ਕਿਸ਼ਨ ਚੰਦ ਚੀਫ ਮੈਡੀਕਲ ਅਫਸਰ ਗੁਰਦਾਸਪੁਰ ਇਸ ਖੇਤਰ ਵਿਚ ਮਰੀਜ ਦੇ ਕੰਟੈਕਟ ਟਰੇਸਿੰਗ ਅਤੇ ਹੋਮ ਏਕਾਂਤਵਾਸ (home quarantine ) ਕਰਨ ਲਈ ਨੋਡਲ ਅਫਸਰ ਨਿਯੁਕਤ ਕੀਤੇ ਗਏ ਹਨ। ਉਨਾਂ ਵਲੋਂ 21 ਦਿਨ ਲਈ ਏਕਾਂਤਵਾਸ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਸੱਜੇ ਹੱਥ ਦੇ ਪੁੱਠੇ ਪਾਸੇ (ਤਲੀ ਦੇ ਪਿੱਛਲੇ ਪਾਸੇ) ਸਟੈਂਪ ਲਗਾਈ ਜਾਵੇਗੀ। ਹੋਮ ਏਕਾਂਤਵਾਸ ਕੀਤੇ ਗਏ ਵਿਅਕਤੀਆਂ ਦੀ ਸੂਚੀ ਜ਼ਿਲਾ ਸੂਚਨਾ ਅਫਸਰ (ਐਨ.ਆਈ.ਸੀ) ਗੁਰਦਾਸਪੁਰ ਨੂੰ ਦੇਣਗੇ। ਜਿਲਾ ਸੂਚਨਾ ਅਫਸਰ ਜਿਲੇ ਦੀ ਵੈਬਸਾਈਟ www.gurdaspur.nic.in) ਉੱਪਰ ਸੂਚੀ ਅਪਲੋਡ ਕਰਨਗੇ।

ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਕੁਝ ਲੋਕ ਹੋਮ ਏਕਾਂਤਵਾਸ ਵਿਚ ਨਹੀਂ ਰਹਿੰਦੇ ਹਨ, ਜੋ ਕਿ ਪਬਲਿਕ ਦੀ ਸੇਫਟੀ ਲਈ ਖਤਰਾ ਹੈ। ਹੁਕਮਾਂ ਦੀ ਅਣਗਹਿਲੀ ਕਰਨ ਵਾਲਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੇ ਸੈਕਸ਼ਨ 188 ਤਹਿਤ ਕਾਰਵਾਈ ਕੀਤੀ ਜਾਵੇਗੀ

ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਜ਼ਿਲਾ ਵਾਸੀ ਘਬਰਾਉਣ ਨਾ ਸਗੋਂ ਇਹ ਕਦਮ ਇਹਤਿਆਤ ਵਜੋਂ ਉਠਾਇਆਗਿਆ ਹੈ। ਉਨਾਂ ਕਿਹਾ ਕਿ ਜਿਨਾਂ ਵਿਅਕਤੀਆਂ ਨੂੰ ਹੋਮ ਏਕਾਂਤਵਾਸ ਲਈ ਰੱਖਿਆ ਜਾਂਦਾ ਹੈ ਉਹ ਕਰੋਨਾ ਵਾਇਰਸ ਦੇ ਟੈਸਟਿਡ ਪੋਜ਼ਵਿਟ ਮਰੀਜ ਨਹੀਂ ਹੁੰਦੇ ਹਨ ਅਤੇ ਨਾ ਹੀ ਕੋਈ ਵੱਡਾ ਰਿਸਕ ਹੁੰਦਾ ਹੈ। ਉਨਾਂ ਕਿਹਾ ਕਿ ਹੋਮ ਏਕਾਂਤਵਾਸ ਇਹਤਿਆਤ ਵਜੋਂ ਕੀਤਾ ਜਾਂਦਾ ਹੈ ਤਾਂ ਜੋ ਕਰੋਨਾ ਵਾਇਰਸ ਦਾ ਅੱਗੇ ਫੈਲਾਅ ਨਾ ਹੋਵੇ। ਇਹ ਹੁਕਮ ਅਗਲੇ ਹੁਕਮਾਂ ਤਕ ਲਾਗੂ ਰਹੇਗਾ।

Written By
The Punjab Wire