ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਲਾਕ ਡਾਊਨ 4.0 ਸਬੰਧੀ ਜਾਰੀ ਕੀਤੇ ਗਏ ਹੁਕਮ ਦੁਕਾਨਾਂ ਦਿਨ ਵਾਰ/ਰੁਟੇਸ਼ਨਵਾਈਜ਼ ਹੀ ਖੁੱਲਣਗੀਆਂ
ਨਿਰਧਾਰਿਤ ਕੀਤੇ ਦਿਨਵਾਰ ਤੋਂ ਬਿਨਾਂ ਦੁਕਾਨਾਂ ਖੋਲਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਗੁਰਦਾਸਪੁਰ, 18 ਮਈ – ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਨੂੰ ਜਿਲੇ ਅੰਦਰ 23 ਮਾਰਚ 2020 ਕਰਫਿਊ ਲਗਾਇਆ ਸੀ। ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਵਲੋਂ ਭਾਰਤ ਸਰਕਾਰ ਦੀਆਂ ਦਿੱਤੀਆਂ ਗਾਈਡਲਾਈਨਜ਼ ਤਹਿਤ 17 ਮਈ ਨੂੰ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਇਸ ਲਈ ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਹੇਠ ਲਿਖੇ ਹੁਕਮ ਜਾਰੀ ਕੀਤੇ ਜਾਂਦੇ ਹਨ।
ਜਿਲੇ ਅੰਦਰ 23 ਮਾਰਚ 2020 ਨੂੰ ਲਾਗੂ ਕੀਤਾ ਕਰਫਿਊ ਹਟਾਇਆ ਜਾਂਦਾ ਹੈ ਅਤੇ ਵੱਖ-ਵੱਖ ਸਮੇਂ ਜਾਰੀ ਕੀਤੀਆਂ ਹਦਾਇਤਾਂ/ਛੋਟਾਂ ਹਟਾਈਆਂ ਜਾਂਦੀਆਂ ਹਨ। ਪਿਛਲੇ ਸਾਰੇ ਹੁਕਮ ਛੱਡ ਕੇ ਜਿਲੇ ਅੰਦਰ ਨਵੇਂ ਹੁਕਮ ਜਾਰੀ ਕੀਤੇ ਜਾਂਦੇ ਹਨ।
ਲੋਕਾਂ ਦੀ ਆਵਾਜਾਈ ਸਬੰਧੀ – ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤਕ ਲੋਕਾਂ ਦੀ ਆਵਾਜਾਈ ਕਰਨ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ ਪਰ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 07 ਵਜੇ ਤਕ ਵਿਅਕਤੀਆਂ ਵਲੋਂ ਗੈਰ ਜਰੂਰੀ ਗਤੀਵਿਧੀਆਂ ਕਰਨ ‘ਤੇ ਪਾਬੰਦੀ ਰਹੇਗੀ। 65 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀ, persons with co-morbidity, ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ, ਜਰੂਰੀ ਕੰਮ ਜਾਂ ਸਿਹਤ ਸੇਵਾਵਾਂ ਤੋਂ ਬਿਨਾਂ ਘਰ ਵਿਚ ਰਹਿਣਗੇ। ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਾਲੀ ਜਾਰੀ ਹਦਾਇਤਾਂ ਐਸ.ਓ.ਪੀ (Standard Operating Procedure) ਤਹਿਤ ਵਿਅਕਤੀ ਆਵਾਜਾਈ ਕਰਨ ਨੂੰ ਯਕੀਨੀ ਬਣਾਉਣਗੇ।
ਜ਼ਿਲੇ ਅੰਦਰ ਹੇਠ ਲਿਖੀਆਂ ਗਤੀਵਿਧੀਆਂ ਕਰਨ ‘ਤੇ ਪੂਰਨ ‘ਤੇ ਪਾਬੰਦੀ ਹੋਵੇਗੀ- ਸਕੂਲ, ਕਾਲਜ ਅਤੇ ਹੋਰ ਵਿੱਦਿਅਕ ਸੰਸਥਾਵਾਂ ਤੇ ਕੋਚਿੰਗ ਸੈਂਟਰ ਬੰਦ ਰਹਿਣਗੇ ਪਰ ਨਾਨ-ਟੀਚਿੰਗ ਕੰਮ 50 ਫੀਸਦੀ ਸਟਾਫ ਨਾਲ ਕੀਤਾ ਸਕੇਗਾ। ਹੋਟਲ, ਰੈਸਟੋਰੈਂਟ ਅਤੇ ਹਾਸਪਟਿਲੀ ਸੇਵਾਵਾਂ ਬੰਦ ਰਹਿਣਗੀਆਂ ਪਰ ਪੰਜਾਬ ਸਰਕਾਰ ਵਲੋਂ ਏਕਾਂਤਵਾਸ ਕੇਂਦਰਾਂ ਅਤੇ ਘਰਾਂ ਵਿਚ ਏਕਾਂਤਵਾਸ ਕੀਤੇ ਵਿਅਕਤੀਆਂ ਨੂੰ ਸਪਲਾਈ ਕਰ ਸਕਣਗੇ। ਸਿਨੇਮਾ ਹਾਲ, ਮਾਲਜ਼, ਸ਼ਾਪਿੰਗ ਕੰਪਲੈਕਸ, ਜਿੰਮਨੇਜ਼ੀਅਮ, ਸਵਿੰਮਗ ਪੂਲ, ਮਨੋਰੰਜਨ ਪਾਰਕ, ਥਿਏਟਰ, ਬਾਰਜ਼, ਆਡੋਟੋਰੀਅਮ, ਐਸੰਬਲੀ ਹਾਲ ਅਤੇ ਪੈਲੇਸ ਬੰਦ ਰਹਿਣਗੇ। ਸਾਰੀਆਂ ਤਰਾਂ ਦੀਆਂ ਸਮਾਜਿਕ, ਰਾਜੀਨੀਤਿਕ, ਖੇਡਾਂ, ਮਨੋਰੰਜਕ, ਅਕੈਡਮਿਕ, ਸੱਭਿਆਚਾਰਕ ਅਤੇ ਧਾਰਮਿਕ ਪਰੋਗਰਾਮ ਕਰਨ ‘ਤੇ ਪਾਬੰਦੀ ਹੋਵੇਗੀ ਅਤੇ ਨਾ ਹੀ ਭੀੜ ਇਕੱਤਰ ਜਾ ਸਕਦੀ ਹੈ। ਸਾਰੇ ਧਾਰਮਿਕ ਸਥਾਨ ਆਮ ਲੋਕਾਂ ਲਈ ਬੰਦ ਰਹਿਣਗੇ ਅਤੇ ਧਾਰਮਿਕ ਇਕੱਠ ਨਹੀਂ ਕੀਤੇ ਜਾ ਸਕਣਗੇ।
ਬੱਸਾਂ ਅਤੇ ਵਹੀਕਲਾਂ ਦੀ ਆਵਾਜਾਈ ਸਬੰਧੀ- ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ 17 ਮਈ 2020 ਨੂੰ ਜਾਰੀ ਕੀਤੇ ਐਸ.ਓ.ਪੀ (Standard Operating Procedure) ਤਹਿਤ ਇੱਕ ਜ਼ਿਲੇ ਤੋਂ ਦੂਜੇ ਜ਼ਿਲ•ੇ ਵਿਚ ਮੂਵਮੈਂਟ ਕੀਤੀ ਜਾ ਸਕਦੀ ਹੈ। ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ (Standard Operating Procedure) ਤਹਿਤ ਟਰੱਕ, ਗੁੱਡਜ਼ ਕੈਰੀਅਰ, ਟੈਕਸੀ ਅਤੇ ਕੈਬ ਚੱਲ ਸਕਦੀਆਂ ਹਨ। ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ (Standard Operating Procedure) ਤਹਿਤ ਬਾਈ-ਸਾਈਕਲ, ਰਿਕਸ਼ਾ ਅਤੇ ਆਟੋ -ਰਿਕਸ਼ਾ ਚੱਲ ਸਕਦੇ ਹਨ। ਸਟੇਟ ਟਰਾਂਸਪੋਰਟ ਵਿਭਾਗ ਵਲੋਂ ਜਾਰੀ ਐਸ.ਓ.ਪੀ (Standard Operating Procedure) ਤਹਿਤ ਟੂ ਵੀਲ•ਰ ਅਤੇ ਫੌਰ ਵੀਲ•ਰ ਵਹੀਕਲ ਚੱਲ ਸਕਦੇ ਹਨ। ਦੁਕਾਨਾਂ ਜਾਂ ਦਫਤਰ ਆਦਿ ਜਾਣ ਲਈ ਕਿਸੇ ਪਾਸ ਦੀ ਲੋੜ ਨਹੀਂ ਹੋਵੇਗੀ।
ਦੁਕਾਨਾਂ ਖੋਲ•ਣ ਸਬੰਧੀ- ਸ਼ਾਪਿੰਗ ਮਾਲ ਬੰਦ ਰਹਿਣਗੇ। ਸ਼ਹਿਰੀ ਅਤੇ ਪੇਂਡੂ ਖੇਤਰ ਦੇ ਮੈਨ ਬਜਾਰ ਵਿਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਖੁੱਲ•ਣਗੀਆਂ। ਮੈਨ ਬਜ਼ਾਰ ਵਿਚਲੀਆਂ ਦੁਕਾਨਾਂ, ਮਾਰਕਿਟ ਕੰਪਲੈਕਸ ਅਤੇ ਰੇਹੜੀਆਂ ਮਾਰਕਿਟ ਅਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ਆਦਿ ‘ਤੇ ਹੇਠ ਲਿਖੇ ਸਡਿਊਲ ਅਨੁਸਾਰ ਦੁਕਾਨਾਂ ਖੁੱਲ•ਣਗੀਆਂ :-
ਕੈਟਾਗਿਰੀ –1 ਮੈਡੀਕਲ ਸੇਵਾਵਾਂ :
ਹਫਤੇ ਦੇ ਸਾਰੇ ਦਿਨ, 24 ਘੰਟੇ ਸਰਕਾਰੀ ਤੇ ਪ੍ਰਾਈਵੇਟ ਹਸਪਾਤਲ, ਉਨਾਂ ਨਾਲ ਸਬੰਧਿਤ ਮੈਡੀਕਲ ਸੰਸਥਾਵਾਂ, ਮੈਨੂਫੈਕਚਰਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਡਿਸਪੈਂਸਰੀਆਂ, ਕੈਮਿਸਟ ਤੇ ਮੈਡੀਕਲ ਦੁਕਾਨਾਂ, ਲੈਬਾਰਟਰੀ, ਨਰਸਿੰਗ ਹੋਮ ਅਤੇ ਐਂਬੂਲਸ ਆਦਿ ਪਹਿਲਾਂ ਦੀ ਤਰਾਂ ਲਗਾਤਾਰ ਕੰਮ ਕਰਦੀਆਂ ਰਹਿਣਗੀਆਂ। ਮੈਡਕਲ ਕਰਮਚਾਰੀ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਹੋਰ ਹਸਪਤਾਲ ਨਾਲ ਸਬੰਧਿਤ ਸੇਵਾਵਾਂ ਨੂੰ ਆਵਾਜਾਈ ਕਰਨ ਲਈ ਛੋਟ ਹੈ।
ਕੈਟਾਗਿਰੀ –1 ਬੀ (ਸੋਮਵਾਰ ਤੋਂ ਐਤਵਾਰ ਤਕ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ)
ਕਰਿਆਨਾ, ਡੇਅਰੀ ਪ੍ਰੋਡੱਕਟਸ, ਮਠਿਆਈਆਂ ਵਾਲੀਆਂ ਦੁਕਾਨਾਂ, ਟੈਂਟ ਸਟੋਰਜ਼, ਕੋਰੀਅਰ ਅਤੇ ਪੋਸਟਲ ਸਰਵਿਸਜ਼, ਬੇਕਰੀ ਵਾਲੀਆਂ ਦੁਕਾਨਾਂ, ਮੀਟ ਅਤੇ ਪੋਲਟਰੀ ਵਾਲੀਆਂ ਦੁਕਾਨਾਂ, ਫਲ ਅਤੇ ਸ਼ਬਜ਼ੀਆਂ ਵਾਲੀਆਂ ਦੁਕਾਨਾਂ, ਰੈਸਟੋਰੈਂਟ ਸਿਰਫ ਹੋਮ ਡਿਲਵਰੀ ਕਰ ਸਕਣਗੇ, ਰੈਸੋਂਟਰੈਂਟ ਵਿਚ ਬੈਠ ਕੇ ਖਾਣਾ ਨਹੀਂ ਖਾਧਾ ਜਾ ਸਕੇਗਾ। ਠੇਕੇ ਸ਼ਰਾਬ ਵੇਚ ਸਕਣਗੇ ਜਾਂ ਹੋਮ ਡਿਲਵਰੀ ਵੀ ਕਰ ਸਕਦੇ ਹਨ। ਬਾਰਬਰ (ਨਾਈ) ਦੀਆਂ ਦੁਕਾਨਾਂ, saloons and spas ਸਬੰਧੀ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਲਾਗੂ ਹੋਣਗੀਆਂ।
ਕੈਟਾਗਿਰੀ-1 ਸੀ (ਸੋਮਵਾਰ ਤੋਂ ਸ਼ਨੀਵਾਰ ਤਕ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ)
ਜਨਰਲ ਪ੍ਰੋਵੀਜ਼ਨ, ਖਾਦਾਂ ਤੇ ਕੀਟਨਾਸ਼ਕ ਵਾਲੀਆਂ ਦੁਕਾਨਾਂ, ਸਟੇਸ਼ਨਰੀ ਵਾਲੀਆਂ ਦੁਕਾਨਾਂ, ਮੈਕਨਿਕ ਤੇ ਰਿਪੇਅਰ ਵਾਲੀਆਂ ਦੁਕਾਨਾਂ ਜਿਵੇ ਕਿ ਪਲੰਬਰ, ਆਇਰਨ ਸਮਿੱਥ, ਮੋਚੀ, ਵੈਲਡਰ, ਵਾਟਰ ਆਰ.ਓ ਸਿਰਫ ਰਿਪੇਅਰ ਵਾਲੀਆਂ, ਪੇਂਟ ਸਟੋਰ ਤੇ ਦੁਕਾਨਾਂ, ਟਰੈਕਟਰ ਵਰਕਸ਼ਾਪ ਅਤੇ ਸਪੇਅਰ ਪਾਰਟਸ ਦੁਕਾਨਾਂ , ਸਿਰਫ ਟਰੱਕ, ਫੋਰ ਤੇ ਟੂ ਵੀਲ•ਰ ਵਰਕਸ਼ਾਪ ਤੇ ਇਨਾਂ ਦੇ ਸਪੇਰਅਰ ਪਾਰਟਸ, ਆਇਰਨ ਡੀਲਰ, ਸੀਮਿੰਟ, ਰੇਤ ਤੇ ਬੱਜਰੀ ਵਾਲੀਆਂ ਦੁਕਾਨਾਂ, ਪਲਾਈਵੁੱਡ, ਗਲਾਸ ਸਟੋਰ, .ਵੀ.ਸੀ ਪੈਨਲ ਤੇ ਪਾਈਪ ਫਿੰਟਗ, ਆਇਰਨ ਫੈਬਰੀਕੇਟਰ, ਗਿਫਟ ਹਾਊਸ, ਡਰਾਈ ਫਰੂਟਸ ਦੁਕਾਨਾਂ, ਕਬਾੜੀਆ, ਅਲਮੂਨੀਅਨ ਅਤੇ ਮੈਟਲ ਵਰਕਸ, ਆਟੋਮੋਬਾਇਲ ਏਜੰਸੀ/ਡੀਲਰਸ਼ਿਪ ਸ਼ਾਪ/ਸ਼ੋਅਰੂਮ (ਸਿਰਫ ਚਾਰ ਪਹੀਆ ਤੇ ਦੋ ਵਾਹਨ ਖੁੱਲ• ਸਕਦੇ ਹਨ। ਬੀਜ ਵਾਲੀਆਂ ਦੁਕਾਨਾਂ, ਐਨਕਾਂ ਵਾਲੀਆਂ ਦੁਕਾਨਾਂ, ਪ੍ਰਿੰਟਿਗ ਪ੍ਰੈੱਸ, ਈ-ਕਾਮਰਸ, ਟਾਇਰ ਐਂਡ ਟਿਊਬ ਸਟੋਰ ਤੇ ਸਪੈਅਰ ਪਾਰਟਸ, ਸਾਰੀਆਂ ਕਿਸਮਾਂ ਦੇ ਹਾਰਡਵੇਅਰ ਦੀਆਂ ਦੁਕਾਨਾਂ, ਬਿਜਲੀ ਤੇ ਬਿਜਲੀ ਵਸਤਾਂ ਦੀਆਂ ਦੁਕਾਨਾਂ ਤੇ ਸਪੇਅਰ ਪਾਰਟਸ, ਇਨਵਰਟਰ ਤੇ ਬੈਟਰੀ ਦੀਆਂ ਦੁਕਾਨਾਂ, ਇੰਡਸਟਰੀ ਨਾਲ ਸਬੰਧਿਤ ਕਾਸਟ ਆਇਰਨ ਡੀਲਰ ਜਾਂ ਹਰ ਤਰਾਂ ਦਾ ਡੀਲਰ, ਕੰਪਿਊਟਰ ਸੈਲਰ ਅਤੇ ਕੰਪਿਊਟਰ ਰਿਪੇਅਰ, ਸ਼ੈਨੇਟਰੀ, ਮਾਰਬਲਜ ਤੇ ਟਾਇਲਾਂ, ਪੰਪ ਸੈੱਟਸ, ਫੋਟੋਗਰਾਫਰਜ਼, ਵੀਡੀਓ ਸਟੂਡਿਊ, ਫਰਨੀਚਰ ਸਟੋਰ, ਟਿੰਬਰ ਮਰਟਚੈਂਟਸ, ਕਾਰਪੈਂਟਰ ਤੇ ਆਰੀ ਵਾਲੇ, ਗੰਨ ਹਾਊਸ, ਪਲਾਂਟ ਨਰਸਰੀ, ਆਇਰਨ ਵਪਾਰੀ, ਏਅਰ ਕੂਲਰ ਬਾਡੀ ਫੈਬਰੀ ਕੇਟਰ, ਸਾਈਕਲ ਸਟੋਰ, ਸਾਈਕਲ ਰਿਪੇਅਰ ਅਤੇ ਕਾਰ ਵੇਚਣ ਤੇ ਖਰੀਦਣ ਵਾਲੀਆਂ ਦੁਕਾਨਾਂ ਸ਼ਾਮਿਲ ਹਨ।
ਕੈਟਾਗਿਰੀ-2 (ਹਫਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ)
ਸਪਰੋਟਸ ਦੁਕਾਨਾਂ, Utensils, crockery, ਸ਼ੂਅ ਵਾਲੀਆਂ ਤੇ ਮੋਚੀਆਂ ਦੀਆਂ ਦੁਕਾਨਾਂ, ਜਨਰਲ ਸਟੋਰ (ਮਨਿਆਰੀ), ਘੜੀਆਂ ਤੇ ਮੋਬਾਇਲ ਸਟੋਰ ਅਤੇ ਮੋਬਾਇਲ ਰਿਪੇਅਰ, ਪਲਾਸਟਿਕ ਗੁੱਡਜ਼ ਦੁਕਾਨਾਂ, ਇਲੈਕਟਰਾਨਿਕਸ ਗੁੱਡਜ਼ ਸ਼ਾਪ, ਸੁਨਿਆਰੇ ਦੀਆਂ ਦੁਕਾਨਾਂ ਸ਼ਾਮਿਲ ਹਨ।
ਕੈਟਾਗਿਰੀ-3 (ਹਫਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ)
ਕੱਪੜਾ ਮਰਚੈਂਟ, ਟੇਲਰ, ਹੈਂਡਲੂਮ ਅਤੇ ਖਾਦੀ ਵਸਤਾਂ ਵਾਲੀਆਂ ਦੁਕਾਨਾਂ ਤੇ ਸਟੋਰ, ਰੈਡੀਮੈਡ ਗਾਰਮੈਂਟਸ, ਡਰਾਈ ਕਲੀਨਰ ਤੇ ਡਾਇੰਗ ਸ਼ਾਪ ਸ਼ਾਮਿਲ ਹਨ।
ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਗਰ ਕੋਈ ਦੁਕਾਨਦਾਰ ਉਪਰੋਕਤ ਹਦਾਇਤਾਂ ਤਹਿਤ ਨਿਰਧਾਰਿਤ ਕੀਤੇ ਦਿਨਵਾਰ ਦੋਰਾਨ ਹੁਕਮਾਂ ਦੀ ਉਲੰਘਣਾ ਕਰਦਾ ਹੈ ਜਾਂ ਸ਼ੋਸਲ ਡਿਸਟੈਂਸ ਸਬੰਧੀ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਸਬੰਧਿਤ ਐਸ.ਡੀ.ਐਮ ਵਲੋਂ 07 ਦਿਨ ਲਈ ਦੁਕਾਨ ਬੰਦ ਕਰ ਦਿੱਤੀ ਜਾਵੇਗੀ। ਜੇ ਕੋਈ ਦੁਕਾਨ ਮਲਟੀਪਲਾਈ ਵਸਤਾਂ ਵੇਚਦਾ ਹੈ ਅਤੇ ਉਹ ਦੋਵੇ ਰੋਟੇਸ਼ਨਲ ਕੈਟਾਗਿਰੀ ਵਿਚ ਆਉਂਦਾ ਹੈ ਤਾਂ ਉਸਨੂੰ ਇਕ ਕੈਟਾਗਿਰੀ ਹੀ ਚੁਣਨੀ ਪਵੇਗੀ ਤੇ ਉਹ ਹਫਤੇ ਵਿਚ ਤਿੰਨ ਦਿਨ ਹੀ ਦੁਕਾਨ ਖੋਲ• ਸਕਦਾ ਹੈ।
ਭੀੜ ਤੋਂ ਬਚਣ ਲਈ ਦੁਕਾਨਦਾਰ ਆਪਣੇ ਵਹੀਕਲ ਮਾਰਕਿਟ ਐਸ਼ੋਸ਼ੀਏਸ਼ਨ, ਨਗਰ ਕੋਂਸਲ ਜਾਂ ਪੁਲਿਸ ਵਲੋਂ ਨਿਰਧਾਰਿਤ ਸਥਾਨ ਉੱਪਰ ਹੀ ਲਗਾਉਣ। ਕੋਈ ਦਕਾਨਾਦਰ ਦੁਕਾਨ ਤੋਂ ਬਾਹਰ ਸਮਾਨ ਨਹੀਂ ਰੱਖੇਗਾ।
ਇਸ ਤੋਂ ਇਲਾਵਾ ਰੇਹੜੀਆਂ ਤੇ ਖਾਣ ਵਾਲੇ ਪਦਾਰਥ ਨਹੀਂ ਵੇਚੇ ਜਾ ਸਕਣਗੇ। ਰੇਹੜੀ ਵਾਲੇ ਜਿਵੇ ਕਿ ਪਕੋੜਾ, ਚਾਟ, ਗੋਲ ਗੱਪੇ, ਟੀ ਸਟਾਲ ਨਹੀ ਲਗਾ ਸਕਦੇ ਅਤੇ ਰੈਸਟੋਂਰੈਂਟ ਵਿਚ ਬੈਠ ਕੇ ਖਾਣਾ ਨਹੀਂ ਖਾਧਾ ਜਾ ਸਕੇਗਾ। ਫਲ ਅਤੇ ਸਬਜੀਆਂ ਵਾਲੇ ਇਕ ਸਥਾਨ ਤੇ ਖਲੋ ਕੇ ਵਸਤਾਂ ਨਹੀਂ ਵੇਚ ਸਕਣਗੇ ਤੇ ਹੋਮ ਡਿਲਵਰੀ ਕਰਨਗੇ। ਸਾਰੇ ਦੁਕਾਨਦਾਰ ਸ਼ੋਸਲ ਡਿਸਟੈਂਸ਼ ਮੈਨਟੇਨ ਰੱਖਣ ਨੂੰ ਯਕੀਨੀ ਬਣਾਉਣਗੇ। ਉਪਰੋਤ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ (ਐਨ.ਐਚ.ਐਮ, ਪੰਜਾਬ) ਵਲੋਂ 28 ਅਪ੍ਰੈਲ 2020 ਨੂੰ ਜਾਰੀ ਕੀਤੀ ਐਡਵਾਜ਼ਿਰੀ ਨੂੰ ਦੁਕਾਨਾਂ ਖੋਲ•ਣ ਵਾਲੀਆਂ The entity/agency ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। ਦੁਕਾਨਾਂ ਦੇ ਆਲੇ ਦੁਆਲੇ ਸਫਾਈ ਰੱਖਣ ਨੂੰ ਯਕੀਨੀ ਬਣਾਉਣਗੇ ਤੇ ਸ਼ੈਨੀਟਾਈਜ਼ ਵੀ ਕਰਨਗੇ।
ਸੂਬਾ ਦੇ ਖੇਡ ਵਿਭਾਗ ਵਲੋਂ ਜਾਰੀ ਗਾਈਡਲਾਈਨਜ਼ ਤਹਿਤ ਸਪੋਰਟਸ ਕੰਪਲੈਕਸ ਅਤੇ ਸਟੇਡੀਅਮ ਖੋਲ•ੇ ਜਾ ਸਕਦੇ ਹਨ। ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਇੰਸਡਟਰੀਜ਼ ਅਤੇ ਇੰਡਸਟਰੀਅਲ Establishments ਆਪਣਾ ਕੰਮ ਕਰ ਸਕਦੀਆਂ ਹਨ। ਸ਼ਹਿਰੀ ਅਤੇ ਪੇਂਡੂ ਖੇਤਰ ਵਿਚ ਕੰਸ਼ਟਰੱਕਸ਼ਨ ਦਾ ਕੰਮ ਕੀਤਾ ਜਾ ਸਕਦਾ ਹੈ। ਖੇਤੀਬਾੜੀ, ਬਾਗਬਾਨੀ, ਐਨੀਮਲ ਹਸਬੈਂਡਰੀ ਅਤੇ ਵੈਟਰਨਰੀ ਸੇਵਾਵਾਂ ਬਿਨਾਂ ਰੋਕ ਦੇ ਕੰਮ ਕਰ ਸਕਦੇ ਹਨ। ਸਾਰੀਆਂ ਵਸਤਾਂ ਲਈ ਈ.-ਕਾਮਰਸ ਦੀ ਆਗਿਆ ਹੋਵੇਗੀ। ਸਰਕਾਰੀ ਤੇ ਪ੍ਰਾਈਵੇਟ ਦਫਤਰ, ਬੈਂਕ, ਚਾਰਟਰਡ ਅਕਾਊਂਟਸ, ਮਨੀ ਟਰਾਂਸ਼ਫਰ/ਸੇਵਾਵਾਂ, ਫਾਈਨੈਸ਼ੀਅਲ ਕੰਪਨੀਆਂ ਤੇ ਇੰਸ਼ੋਰਸ ਕੰਪਨੀਆਂ ਆਦਿ ਬਿਨਾਂ ਰੋਕ ਦੇ ਆਪਣੇ ਕੰਮ ਕਰ ਸਕਦੇ ਹਨ।
ਸ਼ੋਸਲ ਡਿਸਟੈਂਸ ਅਤੇ ਮਾਸਕ ਪਾਉਣ: ਕੰਮ ਕਾਜ ਦੌਰਾਨ ਸ਼ੋਸ਼ਲ ਡਿਸਟੈਂਸਮੈਨਟੇਨ ਰੱਖਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਘੱਟੋ ਘੱਟ 6 ਫੁੱਟ ਦੀ ਦੂਰੀ ਬਣਾ ਕੇ ਰੱਖੀ ਜਾਵੇ। ਹਰੇਕ ਵਿਅਕਤੀ ਜਨਤਕ ਸਥਾਨਾਂ ਅਤੇ ਕੰਮ ਕਰਨ ਵਾਲੀਆਂ ਥਾਵਾਂ ‘ਤੇ ਜਰੂਰੀ ਤੋਰ ‘ਤੇ ਮਾਸਕ ਪਹਿਨਣ ਨੂੰ ਲਾਜ਼ਮੀ ਬਣਾਉਣਗੇ। ਸ਼ੋਸਲ ਡਿਸਟੈਂਸ ਨਾ ਮੈਨਟੈਨ ਰੱਖਣ ਜਾਂ ਮਾਸਕ ਨਾ ਪਾਉਣ ਵਾਲੇ ਵਿਅਕਤੀ ਵਿਰੁੱਧ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ।
ਪਰਮਿਟ ਅਤੇ ਪਾਸ : ਇੰਸਡਟਰੀਜ਼ ਅਤੇ ਇੰਡਸਟਰੀਅਲ Establishments ਨੂੰ ਕੰਮ ਕਾਜ ਲਈ ਵੱਖਰੇ ਤੋਰ ‘ਤੇ ਕੋਈ ਪਰਮਿਸ਼ਨ ਦੀ ਲੋੜ ਨਹੀਂ ਹੋਵੇਗੀ। ਸਾਰੇ ਕਰਮਚਾਰੀ, ਸਰਕਾਰੀ ਦਫਤਰ, ਪ੍ਰਾਈਵੇਟ ਦਫਤਰ ਅਤੇ ਕੰਮ ਕਰਨ ਵਾਲੀਆਂ ਥਾਵਾਂ ‘ਤੇ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤਕ ਆਵਾਜਾਈ ਲਈ ਕਿਸੇ ਪਾਸ ਦੀ ਜਰੂਰਤ ਨਹੀਂ ਹੋਵੇਗੀ।
ਅਗਰ ਕੋਈ ਵਿਅਕਤੀ ਲਾਕ ਡਾਊਨ ਜਾਂ ਉੱਪਰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ‘The Disaster Management Act, 2005 ਦੇ ਸੈਕਸ਼ਨ 51 ਤੋਂ 60 ਅਧੀਨ ਅਤੇ ਆਈ.ਪੀ.ਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਐਡਵਾਇਜ਼ਰੀ : ਪੰਜਾਬ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਲੋਂ ਸਮੇਂ ‘ਤੇ ਐਡਵਾਇਜ਼ਰੀਆਂ ਜਾਰੀ ਕੀਤੀਆਂ ਗਈਆਂ ਸਨ। ਸਿਹਤ ਵਿਭਾਗ ਵਲੋਂ 20 ਅਪਰੈਲ 2020 ਨੂੰ ਦਫਤਰਾਂ ਸਬੰਧੀ, 23 ਅਪ੍ਰੈਲ ਨੂੰ ਬੈਂਕਾਂ ਸਬੰਧੀ, 24 ਅਪ੍ਰੈਲ ਨੂੰ ਰਿਹਾਇਸ਼ੀ ਅਤੇ ਕਮਰਸ਼ੀਅਲ ਖੇਤਰ ਵਿਚ ਏਅਰ-ਕੰਡੀਸ਼ਨਰ ਚਲਾਉਣ ਸਬੰਧੀ, 25 ਅਪੈਲ ਨੂੰ ਉਦਯੋਗਾਂ ਸਬੰਧੀ, 26 ਅਪਰੈਲ ਨੂੰ ਮਗਨਰੇਗਾ ਕੰਮਾਂ ਸਬੰਧੀ, 28 ਅਪ੍ਰੈਲ ਨੂੰ ਦੁਕਾਨਾਂ ਸਬੰਧੀ, 29 ਅਪਰੈਲ ਨੂੰ ਪੈਟੋਰਲ ਪੰਪਾਂ ਸਬੰਧੀ, 30 ਅਪ੍ਰੈਲ ਨੂੰ ਗੁੱਡਜ਼ ਵਹੀਕਲਾਂ ਸਬੰਧੀ, 2 ਮਈ ਨੂੰ ਸੀਨੀਅਰ ਸਿਟੀਜਨਾਂ ਸਬੰਧੀ, 6 ਮਈ ਨੂੰ ਟਰਾਂਸਪੋਰਟ ਬੱਸਾਂ ਸਬੰਧੀ, 7 ਮਈ ਨੂੰ ਘਰੇਲੂ ਵਰਤੇ ਜਾਣ ਵਾਲ ਖਾਧ ਪਦਾਰਥਾਂ ਸਬੰਧੀ, 11 ਮਈ ਨੂੰ ਇੰਟਰ-ਸਟੇਟ ਆਵਾਜਾਈ ਸਬੰਧੀ ਅਤੇ 12 ਮਈ ਨੂੰ ਹੋਟਲਾਂ ਵਲੋਂ ਵਿਦੇਸਾਂ ਵਿਚੋਂ ਆ ਰਹੇ ਭਾਰਤੀਆਂ ਨੂੰ ਏਕਾਂਤਵਾਸ ਕੇਂਦਰਾਂ ਵਿਚ ਸੇਵਾਵਾਂ ਦੇਣ ਸਬੰਧੀ ਐਡਵਾਇਜ਼ਰੀਆਂ ਜਾਰੀ ਕੀਤੀਆਂ ਗਈਆਂ ਸਨ।