CORONA

ਜ਼ਿਲਾ ਮੈਜਿਸਟਰੇਟ ਵਲੋਂ ਹਦਾਇਤਾਂ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਉਦਯੋਗਾਂ ਅਤੇ ਉਦਯੋਗਿਕ ਸੰਸਥਾਵਾਂ (Establishments) ਨੂੰ ਰਾਹਤ

ਜ਼ਿਲਾ ਮੈਜਿਸਟਰੇਟ ਵਲੋਂ ਹਦਾਇਤਾਂ ਤਹਿਤ ਸਰਕਾਰੀ ਅਤੇ ਪ੍ਰਾਈਵੇਟ ਉਦਯੋਗਾਂ ਅਤੇ ਉਦਯੋਗਿਕ ਸੰਸਥਾਵਾਂ (Establishments) ਨੂੰ ਰਾਹਤ
  • PublishedMay 15, 2020

ਗੁਰਦਾਸਪੁਰ, 15 ਮਈ । ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੇ ਬਚਾਅ ਲਈ ਜਿਲੇ ਅੰਦਰ ਕਰਫਿਊ ਲੱਗਾ ਹੋਇਆ ਹੈ। ਪੰਜਾਬ ਸਰਕਾਰ ਦੇ ਐਡੀਸ਼ਨਲ ਮੁੱਖ ਸਕਤੱਰ, ਗ੍ਰਹਿ ਵਿਭਾਗ ਤੇ ਨਿਆਂ ਵਲੋਂ 3 ਮਈ ਨੂੰ ਜਾਰੀ ਕੀਤੀਆਂ ਗਾਈਡਲਾਈਨਜ਼ ਤਹਿਤ ਸੂਬੇ ਅੰਦਰ ‘ਔਰਜ ਜ਼ੋਨ’ ਜਿਲਿਆਂ ਨੂੰ ਗਤੀਵਿਧੀਆਂ ਕਰਨ ਦੀ ਛੋਟ ਦਿੱਤੀ ਗਈ ਸੀ। ਇਸ ਲਈ ਡਾਇਰੈਕਟਰ ਉਦਯੋਗਾਂ, ਚੰਡੀਗੜ• ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਹਦਾਇਤਾਂ ਤਹਿਤ ਰਾਹਤ ਦਿੱਤੀ ਗਈ ਹੈ।

ਪੇਂਡੂ ਅਤੇ ਸ਼ਹਿਰੀ ਖੇਤਰ ਵਿਚ ਉਦਯੋਗ/ਉਦਯੋਗਿਕ ਸੰਸਥਾਵਾਂ (ਸਰਕਾਰੀ ਤੇ ਪ੍ਰਾਈਵੇਟ) ਚਲਾਉਣ ਲਈ ਹਦਾਇਤਾਂ ਤਹਿਤ ਰਾਹਤ ਦਿੱਤੀ ਗਈ ਹੈ ਅਤੇ ਇਨ•ਾਂ ਉਦਯੋਗਾਂ ਨੂੰ ਚਲਾਉਣ ਲਈ ਸਮੇਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ।

ਉਦਗੋਗਿਕ ਯੂਨਿਟ ਗ੍ਰਹਿ ਮਾਮਲਿਆਂ ਵਿਭਾਗ ਵਲੋਂ ਜਾਰੀ ਸਟੈਂਡਰਡ ਆਪਰੇਟਿੰਗ ਪ੍ਰੋਸ਼ੀਜ਼ਰ (SOP) ਤਹਿਤ ਕੰਮ ਕਰਨ ਲਈ ਪਾਬੰਦ ਹੋਣਗੇ। ਉਦਯੋਗ ਯੂਨਿਟ ਕੰਮ ਸ਼ੁਰੂ ਕਰਨ ਤੋਂ ਪਹਿਲਾਂ dcofficegurdaspur@gmail.com and gmdicbatala@gmail.com. ਤੇ ਸੂਚਿਤ ਕਰਨਗੇ। ਇਸ ਦੋਰਾਨ ਉਦਯੋਗ ਚਲਾਉਣ ਲਈ ਕਿਸੇ ਕਰਫਿਊ ਪਾਸ ਦੀ ਲੋੜ ਨਹੀਂ ਹੋਵੇਗੀ। ਉਦਯੋਗਿਕ ਅਥਾਰਟੀ ਕੰਮ ਕੀਤੇ ਜਾਣ ਵਾਲੇ ਸਮੇਂ, ਵਰਕਰਾਂ ਅਤੇ ਮੈਨੇਜਮੈਂਟ ਦੇ ਘਰ ਤੋਂ ਕੰਮ ਕਰਨ ਵਾਲੇ ਸਥਾਨ ਸਬੰਧੀ ਸ਼ਨਾਖਤੀ ਕਾਰਡ ਜਾਰੀ ਕਰਨਗੇ ਤੇ ਪੁਲਿਸ ਅਧਿਕਾਰੀਆਂ ਨੂੰ ਦੇਣਗੇ।

ਇੰਡਸਟਰੀਜ਼ ਯੂਨਿਟ ਆਪਣੇ ਪੱਧਰ ‘ਤੇ ਇਕ ਨੋਡਲ ਅਫਸਰ ਤਾਇਨਾਤ ਕਰਨਗੇ, ਜੋ ਕਰੋਨਾ ਵਾਇਰਸ ਤੋਂ ਬਚਾਅ ਲਈ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਲਈ ਪਾਬੰਦ ਹੋਣਗੇ। ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨੋਡਲ ਅਫਸਰ ਦਾ ਨਾਂਅ ਲਿਖਤੀ ਰੂਪ ਵਿਚ ਜਨਰਲ ਮੈਨੇਜਰ, ਜਿਲਾ ਉਦਯੋਗ ਸੈਂਟਰ, ਗੁਰਦਾਸਪੁਰ ਨੂੰ ਦੇਣਾ ਲਾਜ਼ਮੀ ਹੋਵੇਗਾ ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਪਰੋਕਤ ਈ.ਮੇਲ ਐਡਰੈਸ ਤੇ ਭੇਜਣ ਨੂੰ ਯਕੀਨੀ ਬਣਾਉਣਗੇ। ਉਦਯੋਗਾਂ ਨੇ ਨਾਲ ਸਬੰਧਿਤ ਲੋਹੇ ਦੇ ਡੀਲਰ ਸੋਮਵਾਰ ਤੋਂ ਸ਼ਨੀਵਾਰ ਤਕ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤਕ ਕੰਮ ਕਰ ਸਕਣਗੇ।a

Written By
The Punjab Wire