ਕੱਲ• ਸ਼ਨੀਵਾਰ ਤੋਂ ਬਜਾਰਾਂ ਦੀ ਕੀਤੀ ਜਾਵੇਗੀ ਚੈਕਿੰਗ
ਗੁਰਦਾਸਪੁਰ, 8 ਮਈ । ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਦੱਸਿਆ ਕਿ ਜ਼ਿਲੇ ਅੰਦਰ ਲੱਗੇ ਕਰਫਿਊ ਦੋਰਾਨ ਦੁਕਾਨਦਾਰਾਂ ਨੂੰ ਦਿਨਵਾਰ ਦੁਕਾਨਾਂ ਖੋਲ•ਣ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਵੇਖਣ ਵਿਚ ਆਇਆ ਹੈ ਕਿ ਦੁਕਾਨਦਾਰ ਨਿਰਧਾਰਿਤ ਕੀਤੇ ਗਏ ਦਿਨਾਂ ਤੋਂ ਬਿਨਾਂ ਦੁਕਾਨਾਂ ਖੋਲ• ਰਹੇ ਹਨ, ਜੋ ਕਿ ਕੀਤੇ ਗਏ ਹੁਕਮਾਂ ਦੀ ਉਲੰਘਣਾ ਹੈ।
ਜ਼ਿਲਾ ਮੈਜਿਸਟਰੇਟ ਨੇ ਸਖ਼ਤ ਲਫਜਾਂ ਵਿਚ ਕਿਹਾ ਕਿ ਕੱਲ• 9 ਮਈ ਸਨਿਚਵਾਰ ਤੋਂ ਜਿਲੇ ਅੰਦਰ ਵੱਖ-ਵੱਖ ਟੀਮਾਂ ਵਲੋਂ ਬਾਜਾਰਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਜੋ ਵੀ ਦੁਕਾਨ ਨਿਰਧਾਰਿਤ ਕੀਤੇ ਗਏ ਦਿਨਾਂ ਤੋਂ ਬਿਨਾਂ ਖੁੱਲ•ੀ ਪਾਈ ਮਿਲੀ ਤਾਂ ਦੁਕਾਨਦਾਰ ਵਿਰੁੱਧ ਆਈ.ਪੀ.ਸੀ ਦੀ ਧਾਰਾ 188 ਤਹਿਤ ਪਰਚਾ ਦਰਜ ਕਰਕੇ ਦੁਕਾਨ ਸੀਲ ਕਰ ਦਿੱਤੀ ਜਾਵੇਗੀ।
ਜ਼ਿਲਾ ਮੈਜਿਸਟਰੇਟ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜਿਲੇ ਅੰਦਰ ਕਰਫਿਊ ਲਗਾਇਆ ਗਿਆ ਹੈ ਅਤੇ ਲੋਕਹਿੱਤ ਨੂੰ ਵੇਖਦਿਆਂ ਹਦਾਇਤਾਂ ਤਹਿਤ ਦਿਨਵਾਰ ਦੁਕਾਨਾਂ ਖੋਲ•ਣ ਦੇ ਹੁਕਮ ਦਿੱਤੇ ਗਏ ਸਨ ਅਤੇ ਵੱਖ-ਵੱਖ ਦੁਕਾਨਦਾਰਾਂ ਦੀ ਯੂਨੀਅਨ ਵਲੋਂ ਭਰੋਸਾ ਵੀ ਦਿੱਤਾ ਗਿਆ ਸੀ ਕਿ ਦਿੱਤੇ ਗਏ ਹੁਕਮਾਂ ਤਹਿਤ ਹੀ ਦੁਕਾਨਾਂ ਖੋਲ•ਣ ਨੂੰ ਯਕੀਨੀ ਬਣਾਇਆ ਜਾਵੇਗਾ ਪਰ ਦੁਕਾਨਦਾਰਾਂ ਵਲੋਂ ਦਿਨਵਾਰ ਦੁਕਾਨਾਂ ਨਹੀਂ ਖੋਲੀਆਂ ਦਾ ਰਹੀਆਂ ਹਨ।
ਡਿਪਟੀ ਕਮਿਸ਼ਨਰ ਨੇ ਜਿਲੇ ਦੇ ਸਮੂਹ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਦਿਨਵਾਰ ਦੁਕਾਨਾਂ ਖੋਲ•ੀਆਂ ਜਾਣ ਤਾਂ ਜੋ ਬਜਾਰਾਂ ਵਿਚ ਭੀੜ ਨਾ ਪਵੇ ਤੇ ਸ਼ੋਸਲ ਡਿਸਟੈਂਸ ਮੈਨਟੇਨ ਰਹਿ ਸਕੇ। ਉਨਾਂ ਕਿਹਾ ਕਿ ਆਪਣੀ, ਆਪਣੇ ਪਰਿਵਾਰਾਂ ਅਤੇ ਸਮੂਹ ਲੋਕਾਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਸ ਸੰਕਟ ਦੀ ਘੜੀ ਵਿਚ ਜਾਰੀ ਕੀਤੇ ਗਏ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਤਾਂ ਜੋ ਅਸੀ ਸਾਰੇ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਬਚੇ ਰਹੀਏ।