ਜ਼ਿਲਾ ਮੈਜਿਸਟਰੇਟ ਵਲੋਂ ਹਦਾਇਤਾਂ ਤਹਿਤ ਬੈਂਕ ਅਤੇ ਬੀਮਾ ਕੰਪਨੀਆਂ ਨੂੰ ਸੁਚਾਰੂ ਢੰਗ ਨਾਲ ਸੇਵਾਵਾਂ ਦੇਣ ਲਈ ਛੋਟ
ਗੁਰਦਾਸਪੁਰ, 20 ਅਪ੍ਰੈਲ । ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਵਾਇਰਸ ਦੇ ਬਚਾਅ ਲਈ ਜ਼ਿਲੇ ਅੰਦਰ ਕਰਫਿਊ ਲੱਗਾ ਹੋਇਆ ਹੈ। ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਭਾਰਤ ਵਿਚ ਲੱਗੇ ਲੋਕ ਡਾਊਨ ਵਿਚ ਵਿੱਤ ਸੈਕਟਰ ਨੂੰ ਕੰਮ ਕਰਨ ਦੀਆਂ ਹਦਾਇਤਾਂ ਤਹਿਤ ਛੋਟਾਂ ਜਾਰੀ ਕੀਤੀ ਗਈਆਂ ਸਨ ਅਤੇ ਪੰਜਾਬ ਸਰਕਾਰ ਦੇ ਐਡੀਸ਼ਨਲ ਮੁੱਖ ਸਕਤੱਰ, ਗ੍ਰਹਿ ਵਿਭਾਗ ਤੇ ਨਿਆਂ ਵਲੋਂ ਵੀ ਭਾਰਤ ਸਰਕਾਰ ਦੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਇਸ ਲਈ ਜ਼ਿਲ•ੇ ਅੰਦਰ ਜਾਰੀ ਗਾਈਡਲਾਈਨਜ਼ ਹਦਾਇਤਾਂ ਤਹਿਤ ਵਿੱਤੀ ਸੈਕਟਰ ਵਿਚ ਛੋਟਾਂ ਦਿੱਤੀਆਂ ਗਈਆਂ ਹਨ।
ਜਿਲੇ ਅੰਦਰ ਸਾਰੇ ਬੈਂਕ ਅਤੇ ਉਨਾਂ ਦੀਆਂ ਬਰਾਚਾਂ ਸਵੇਰੇ 10 ਵਜੇ ਤੋਂ ਸ਼ਾਮ 05 ਵਜੇ ਤਕ ਖੁੱਲ•ੇ ਰਹਿਣਗੀਆਂ। ਲੋਕਾਂ ਦੀ ਜਰੂਰੀ ਸੇਵਾਵਾਂ ਲਈ ਬੈਂਕ ਸਵੇਰੇ 10 ਵਜੇ ਤੋਂ 4 ਵਜੇ ਤਕ ਕੰਮ ਕਰਨਗੇ। ਸਾਰੇ ਏ.ਟੀ.ਐਮਜ਼ 24 ਘੰਟੇ ਖੁੱਲੇ ਰਹਿਣਗੇ ਅਤੇ ਇਨਾਂ ਵਿਚ ਪੈਸੇ ਪਾਉਣ ਲਈ ਕਰਮਚਾਰੀ ਦੇ ਵਹੀਕਲ ਨੂੰ ਆਵਾਜਾਈ ਦੀ ਇਜ਼ਾਜਤ ਦਿੱਤੀ ਗਈ ਹੈ ਅਤੇ ਇਨਾਂ ਕੋਲ ਬੈਂਕ ਵਲੋਂ ਸ਼ਨਾਖਤੀ ਕਾਰਡ ਅਤੇ ਕਰਫਿਊ ਪਾਸ ਹੋਣਾ ਜਰੂਰੀ ਹੋਵੇਗਾ। ਬਿਜ਼ਨਸ ਕਸਟਮਰ/ਕਸਟਮਰ ਸਰਵਿਸਜ਼ ਪ੍ਰੋਵਾਈਡਰ, ਲੋੜਵੰਦ ਲਾਭਪਾਤਰੀਆਂ ਨੂੰ ਉਨਾਂ ਦੇ ਘਰਾਂ ਤਕ ਨਗਦੀ ਦੀਆਂ ਸੇਵਾਵਾਂ ਦੇਣ ਲਈ ਮਹੱਤਵਪੂਰਨ ਰੋਲ ਨਿਭਾਏ ਰਹੇ ਹਨ, ਇਸ ਲਈ ਬਰਾਚਾਂ ਵਿਚ ਭੀੜ ਘਟਾਉਣ ਲਈ ਬਿਜਨਸ ਕਸਟਮਰ/ਕਸਟਮਰ ਸਰਵਿਸਜ਼ ਪ੍ਰੋਵਾਈਡਰ ਸ਼ੋਸਲ ਡਿਸਟੈਂਸ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਤਹਿਤ ਨਿਰਧਾਰਿਤ ਪਿੰਡਾਂ ਅੰਦਰ ਡੋਰ ਟੂ ਡੋਰ ਸੇਵਾਵਾਂ ਪ੍ਰਦਾਨ ਕਰਨਗੇ। ਆਈ.ਆਰ.ਡੀ.ਏ.ਆਈ (9R419) ਵਲੋਂ ਮਾਨਤਾ ਪ੍ਰਾਪਤ ਸਾਰੀਆਂ ਬੀਮਾ ਕੰਪਨੀਆਂ ਵੀ ਹਦਾਇਤਾਂ ਤਹਿਤ ਕੰਮ ਕਰ ਸਕਣਗੀਆਂ।
ਸਾਰੇ ਕਰਮਚਾਰੀ ਅਤੇ ਗਾਹਕ ਸ਼ੋਸਲ ਡਿਸਟੈਂਸ ਨੂੰ ਮੈਨਟੇਨ ਰੱਖਣਗੇ ਅਤੇ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਗੇ। ਇਹ ਛੋਟਾਂ ਕੇਵਲ ਡਿਊਟੀ ਕਰਨ ਲਈ ਹੀ ਹੋਣਗੀਆਂ। ਹਰੇਕ ਬੈਂਕ ਮੈਨੇਜਰ/ਬੀਮਾ ਕੰਪਨੀ ਬਰਾਂਚ ਮੈਨੇਜਰ ਵਲੋ ਲਾਈਨਾਂ ਵਿਚ ਖੜ•ਨ ਵਾਲੇ ਗਾਹਕਾਂ ਲਈ ਸਰਕਲ ਲਗਾਉਣ ਨੂੰ ਯਕੀਨੀ ਬਣਾਉਣਗੇ ਤਾਂ ਜੋ ਗਾਹਕ ਇਨਾਂ ਸਰਕਲਾਂ ਵਿਚ ਖੜ• ਕੇ ਸ਼ੋਸਲ ਡਿਸਟੈਂਸ ਮੈਨਟੇਨ ਰੱਖ ਸਕਣ। ਬੈਂਕ ਅਤੇ ਬੀਮਾ ਕੰਪਨੀ ਮੈਨਜੇਰ ਗਾਹਕਾਂ ਲਈ ਕੁਰਸੀਆਂ ਦਾ ਪ੍ਰਬੰਧ ਕਰਨਗੇ ਤਾਂ ਜੋ ਗਾਹਕ ਕੁਰਸੀ ਉੱਪਰ ਬੈਠ ਕੇ ਆਪਣੀ ਵਾਰੀ ਦਾ ਇੰਤਜਾਰ ਕਰ ਸਕੇ। ਬੈਂਕ ਅਤੇ ਬੀਮਾ ਕੰਪਨੀ ਦੇ ਕਰਮਚਾਰੀ ਸਟਾਫ, ਨਗਦੀ ਨਾਲ ਸੰਬਧਿਤ, ਕੰਪਨੀਆਂ ਵਲੋਂ ਨਗਦੀ ਦਾ ਅਦਾਨ ਪ੍ਰਦਾਨ ਅਤੇ ਏ.ਟੀ.ਐਮ ਕਰਰਮਚਾਰੀਆਂ ਨੂੰ ਡਿਊਟੀ ਕਰਨ ਲਈ ਆਵਾਜਾਈ ਵਿਚ ਛੋਟ ਦਿੱਤੀ ਗਈ ਹੈ।