ਕਰਿਆਨਾ, ਦਵਾਈਆਂ ਦੀ ਹੋਮ ਡਲਿਵਰੀ, ਕਰਫਿਊ ਦੀ ਉਲੰਘਣਾ ਅਤੇ ਕੋਈ ਹੋਰ ਸ਼ਿਕਾਇਤ ਲਈ ਸੰਪਰਕ ਕਰੋ 70099-89791, ਸ਼ੇਅਰ ਕਰੋ
ਕਰਿਆਨਾ, ਦਵਾਈਆਂ ਦੀ ਹੋਮ ਡਲਿਵਰੀ, ਕਰਫਿਊ ਦੀ ਉਲੰਘਣਾ ਅਤੇ ਕੋਈ ਹੋਰ ਸ਼ਿਕਾਇਤ ਲਈ ਸੰਪਰਕ ਕਰੋ 70099-89791
ਗਰੀਬ ਤੇ ਲੋੜਵੰਦ ਮੁਫ਼ਤ ਰਾਸ਼ਨ ਸਬੰਧੀ ਆਪਣੀ ਦਰਖਾਸਤ 79737-48170 ਉੱਪਰ ਭੇਜਣ
ਐਮਰਜੈਂਸੀ ਕਰਫਿਊ ਪਾਸ ਸਬੰਧੀ 95014-04472 ੳੁੱਪਰ ਸੰਪਰਕ ਕੀਤਾ ਜਾਵੇ
ਹੋਰ ਕਿਸੇ ਵੀ ਤਰਾਂ ਦੀ ਮੁਸ਼ਕਲ ਦੇ ਹੱਲ ਲਈ ਡਾਇਲ ਕਰੋ 01874-247964
ਗੁਰਦਾਸਪੁਰ, 28 ਮਾਰਚ – ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਕੋਰੋਨਾ ਵਾਇਰਸ (ਕੋਵਿਡ-19) ਦੀ ਮਹਾਂਮਾਰੀ ਦੀ ਰੋਕਥਾਮ ਸਬੰਧੀ ਕੀਤੇ ਜਾ ਰਹੇ ਯਤਨਾ ਤਹਿਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਕਮਰਾ ਨੰਬਰ 210 ਵਿਖੇ ਜ਼ਿਲ੍ਹਾ ਪੱਧਰੀ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਇਸ ਕੰਟਰੋਲ ਰੂਮ ਦਾ ਨੰਬਰ 01874-247964 ਹੈ। ਜੇਕਰ ਕਿਸੇ ਨਾਗਰਿਕ ਨੂੰ ਕਰਫਿਊ ਦੌਰਾਨ ਕੋਈ ਮੁਸ਼ਕਿਲ ਆ ਰਹੀ ਹੋਵੇ ਤਾਂ ਉਹ ਕੰਟਰੋਲ ਰੂਮ ਦੇ ਨੰਬਰ ਉਪਰ ਆਪਣੀ ਮੁਸ਼ਕਲ ਦੱਸ ਸਕਦਾ ਹੈ।
ਇਹ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸਾਂਝੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸੰਕਟ ਦੀ ਘੜ੍ਹੀ ਨਾਲ ਨਜਿੱਠਣ ਲਈ ਮਿਸ਼ਨ ਸਹਿਯੋਗ ਅਧੀਨ ਵੱਟਸਐਪ ਨੰਬਰ ਸ਼ੁਰੂ ਕੀਤੇ ਗਏ ਹਨ ਜਿਥੇ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਨ-ਲਾਈਨ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਟਸਐਪ ਨੰਬਰ 70099-89791 ਉੱਪਰ ਕਰਿਆਨਾ, ਦਵਾਈਆਂ ਦੀ ਹੋਮ ਡਲਿਵਰੀ, ਕਰਫਿਊ ਦੀ ਉਲੰਘਣਾ ਅਤੇ ਕੋਈ ਹੋਰ ਸ਼ਿਕਾਇਤ ਕੀਤੀ ਜਾ ਸਕਦੀ ਹੈ।
ਮੁਫ਼ਤ ਰਾਸ਼ਨ ਸਬੰਧੀ ਦਰਖਾਸਤਾਂ ਲਈ ਇੱਕ ਵਿਸ਼ੇਸ਼ ਨੰਬਰ ਜਾਰੀ ਕੀਤਾ ਗਿਆ ਹੈ। ਜੇਕਰ ਕਿਸੇ ਗਰੀਬ ਅਤੇ ਲੋੜਵੰਦ ਨੂੰ ਰਾਸ਼ਨ ਦੀ ਜਰੂਰਤ ਹੋਵੇ ਤਾਂ ਉਹ 79737-48170 ਉੱਪਰ ਆਪਣੀ ਮੰਗ ਭੇਜ ਸਕਦਾ ਹੈ।
ਐਮਰਜੈਂਸੀ ਕਰਫਿਊ ਪਾਸ ਸਬੰਧੀ ਦਰਖਾਸਤਾਂ ਲਈ ਇੱਕ ਵਿਸ਼ੇਸ਼ ਨੰਬਰ 95014-04472 ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਕੰਟਰੋਲ ਰੂਮ ਦੇ ਇਹ ਸਾਰੇ ਨੰਬਰ 24 ਘੰਟੇ ਚੱਲ ਰਹੇ ਹਨ ਅਤੇ ਜ਼ਿਲ੍ਹਾ ਵਾਸੀ ਕਿਸੇ ਮੁਸ਼ਕਲ ਦੀ ਸਥਿਤੀ ਜਾਂ ਸਹਾਇਤਾ ਵਾਸਤੇ ਏਨ੍ਹਾਂ ਨੰਬਰਾਂ ਉਪਰ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਪਰੋਕਤ ਨੰਬਰਾਂ ਉੱਪਰ ਆਈਆਂ ਸ਼ਿਕਾਇਤਾਂ ਉੱਪਰ ਤੁਰੰਤ ਕਾਰਵਾਈ ਕਰਕੇ ਸਬੰਧਤ ਨੂੰ ਰਾਹਤ ਪਹੁੰਚਾਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਇਸ ਸੰਕਟ ਦੀ ਘੜ੍ਹੀ ਵਿੱਚ ਪ੍ਰਸ਼ਾਸਨ ਦੀ ਸਮੁੱਚੀ ਟੀਮ ਲੋਕਾਂ ਦੀ ਸੇਵਾ ਵਿੱਚ ਲੱਗੀ ਹੋਈ ਹੈ ਅਤੇ ਸਾਰਿਆਂ ਦੇ ਸਹਿਯੋਗ ਨਾਲ ਜਲਦੀ ਹੀ ਇਸ ਸਥਿਤੀ ਵਿਚੋਂ ਬਾਹਰ ਨਿਕਲਿਆ ਜਾ ਸਕੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰਫਿਊ ਦੌਰਾਨ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਜ਼ਰੂਰਤ ਦਾ ਸਾਰਾ ਸਮਾਨ ਲੋਕਾਂ ਦੀਆਂ ਬਰੂਹਾਂ ਤੱਕ ਪੁੱਜਦਾ ਕੀਤਾ ਜਾ ਰਿਹਾ ਹੈ।