CORONA

ਪੰਜਾਬ ਦੇ ਮੁੱਖ ਮੰਤਰੀ ਨੇ ਕੋਵਿਡ ਰਾਹਤ ਫੰਡ ਕਾਇਮ ਕੀਤਾ, ਲੋਕਾਂ ਨੂੰ ਯੋਗਦਾਨ ਪਾਉਣ ਦੀ ਕੀਤੀ ਅਪੀਲ

ਪੰਜਾਬ ਦੇ ਮੁੱਖ ਮੰਤਰੀ ਨੇ ਕੋਵਿਡ ਰਾਹਤ ਫੰਡ ਕਾਇਮ ਕੀਤਾ, ਲੋਕਾਂ ਨੂੰ ਯੋਗਦਾਨ ਪਾਉਣ ਦੀ ਕੀਤੀ ਅਪੀਲ
  • PublishedMarch 24, 2020


ਚੰਡੀਗੜ•, 24 ਮਾਰਚ-ਸੂਬੇ ਦੇ ਵੱਖ-ਵੱਖ ਹਿੱਸਿਆਂ ਦੇ ਲੋਕਾਂ ਵੱਲੋਂ ਆਪ ਮੁਹਾਰੇ ਯੋਗਦਾਨ ਪਾਉਣ ਦੀਆਂ ਕੀਤੀਆਂ ਜਾ ਰਹੀਆਂ ਬੇਨਤੀਆਂ ‘ਤੇ ਹੁੰਗਾਰਾ ਭਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵੱਖਰੇ ਤੌਰ ‘ਤੇ ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਕਾਇਮ ਕਰਨ ਦਾ ਫੈਸਲਾ ਕੀਤਾ ਤਾਂ ਜੋ ਇਸ ਸੰਕਟ ਦੀ ਘੜੀ ਵਿੱਚ ਦਾਨ ਪਾਇਆ ਜਾ ਸਕੇ।

ਲੋਕਾਂ ਨੂੰ ਫੰਡ ਲਈ ਖੁੱਲ•ੇ ਦਿਲ ਨਾਲ ਦਾਨ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕੇਂਦਰ ਤੋਂ ਮੁੱਖ ਮੰਤਰੀ ਰਾਹਤ ਫੰਡ ਨੂੰ ਦਿੱਤੀਆਂ ਜਾਂਦੀਆਂ ਛੋਟਾਂ ਦੀ ਤਰਜ਼ ‘ਤੇ ਇਸ ਫੰਡ ਲਈ ਵੀ ਛੋਟਾਂ ਦੇਣ ਦੀ ਮੰਗ ਕੀਤੀ।
ਮੁੱਖ ਮੰਤਰੀ ਦਫਤਰ ਦੇ ਬੁਲਾਰੇ ਅਨੁਸਾਰ ਕੋਵਿਡ ਰਾਹਤ ਫੰਡ ਵਿੱਚ ਆਸਾਨੀ ਨਾਲ ਯੋਗਦਾਨ ਪਾਉਣ ਲਈ ਲੋਕਾਂ ਨੂੰ ਇਲੈਕਟ੍ਰਾਨਿਕ ਢੰਗ ਰਾਹੀਂ ਦਾਨ ਕਰਨ ਦੀ ਸਹੂਲਤ ਹੋਵੇਗੀ ਜਿਸ ਲਈ ਨਿਮਨਲਿਖਿਤ ਖਾਤੇ ਰਾਹੀਂ ਯੋਗਦਾਨ ਪਾਇਆ ਜਾ ਸਕਦਾ ਹੈ:-

ਖਾਤਾ ਨਾਮ:- ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ
ਖਾਤਾ ਨੰਬਰ:- 5010033326124
ਖਾਤੇ ਦੀ ਕਿਸਮ:-ਬੱਚਤ
ਆਈ.ਐਫ.ਐਸ.ਸੀ. ਕੋਡ:- ਐਚਡੀਐਫਸੀ0000213
ਸਵਿਫਟ ਕੋਡ:- ਐਚਡੀਐਫਸੀਆਈਐਨਬੀਬੀ
ਬਰਾਂਚ ਕੋਡ:- 0213
ਬਰਾਂਚ ਨਾਮ:- ਚੰਡੀਗੜ•, ਸੈਕਟਰ 17-ਸੀ

ਲੋਕਾਂ ਦਾ ਧੰਨਵਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਵੱਲੋਂ ਸਰਕਾਰ ਦੀ ਸਹਾਇਤਾ ਲਈ ਤਤਕਾਲ ਵਿੱਚ ਭਰਿਆ ਹੁੰਗਾਰਾ ਸਰਕਾਰ, ਉਨ•ਾਂ ਦੇ ਸਾਥੀਆਂ ਅਤੇ ਪੰਜਾਬੀਆਂ ਨੂੰ ਇਸ ਔਖੀ ਘੜੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਦੂਰ ਕਰਨ ਵਿੱਚ ਵੱਡੀ ਮੱਦਦ ਹੋਵੇਗਾ।

ਉਨ•ਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀ.ਐਮ. ਕੋਵਿਡ ਰਾਹਤ ਫੰਡ ਵਿੱਚ ਖੁੱਲ•ੇ ਦਿਲ ਨਾਲ ਦਾਨ ਕਰਨ ਜਿਸ ਦੀ ਵਰਤੋਂ ਕੋਰਨਾ ਵਾਇਰਸ ਕਾਰਨ ਪ੍ਰੇਸ਼ਾਨ ਲੋਕਾਂ ਅਤੇ ਪਰਿਵਾਰਾਂ ਦੀ ਭਲਾਈ ਵਿੱਚ ਕੀਤੀ ਜਾਵੇਗੀ। ਉਨ•ਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਆਪਣੇ ਪੰਜਾਬੀ ਸਾਥੀਆਂ ਦੀ ਸਹਾਇਤਾ ਲਈ ਕੰਮ ਕਰਨ। ਉਨ•ਾਂ ਕਿਹਾ ਕਿ ਲੋਕਾਂ ਦਾ ਇਸ ਫੰਡ ਵਿੱਚ ਯੋਗਦਾਨ ਕਰਫਿਊ/ਲੌਕਡਾਊਨ ਕਾਰਨ ਪੈਦਾ ਹੋਈ ਨਾਜ਼ੁਕ ਸਥਿਤੀ ਵਿੱਚ ਗਰੀਬਾਂ ਅਤੇ ਹੇਠਲੇ ਦਰਜੇ ਦੇ ਲੋਕਾਂ ਦੀ ਭਲਾਈ ਲਈ ਕਲਿਆਣਕਾਰੀ ਕਦਮ ਹੋਵੇਗਾ।

Written By
The Punjab Wire