Close

Recent Posts

ਗੁਰਦਾਸਪੁਰ

ਗੁਰਦਾਸਪੁਰ ਵਿੱਚ ਡਕੈਤੀ ਦਾ ਸ਼ਿਕਾਰ ਹੋਏ ਪਰਿਵਾਰ ਨੂੰ ਮਿਲੀ ਅਖਿਲ ਭਾਰਤੀ ਰਾਮੇਤਰਾ ਮਹਾਜਨ ਬਿਰਾਦਰੀ ਦੀ ਹਮਦਰਦੀ

ਗੁਰਦਾਸਪੁਰ ਵਿੱਚ ਡਕੈਤੀ ਦਾ ਸ਼ਿਕਾਰ ਹੋਏ ਪਰਿਵਾਰ ਨੂੰ ਮਿਲੀ ਅਖਿਲ ਭਾਰਤੀ ਰਾਮੇਤਰਾ ਮਹਾਜਨ ਬਿਰਾਦਰੀ ਦੀ ਹਮਦਰਦੀ
  • PublishedMarch 22, 2026

ਬਾਕੀ ਰਿਕਵਰੀ ਲਈ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਮੰਗ

ਗੁਰਦਾਸਪੁਰ, 22 ਮਾਰਚ 2026 (ਮੰਨਨ ਸੈਣੀ)— ਪਿਛਲੇ ਦਿਨੀਂ ਸ਼ਹਿਰ ਦੀ ਇਮਪਰੂਵਮੈਂਟ ਟਰੱਸਟ ਕਾਲੋਨੀ ਵਿੱਚ ਨਿਹੰਗਾਂ ਦੇ ਭੇਸ ਵਿੱਚ ਆਏ ਕੁਝ ਬਦਮਾਸ਼ਾਂ ਵੱਲੋਂ ਇੱਕ ਸੁਨਿਆਰੇ ਦੇ ਪਰਿਵਾਰ ਨੂੰ ਬੰਧਕ ਬਣਾ ਕੇ ਵੱਡੀ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਣ ਲਈ ਅੱਜ ਅਖਿਲ ਭਾਰਤੀ ਰਾਮੇਤਰਾ ਮਹਾਜਨ ਬਿਰਾਦਰੀ ਦੇ ਲੋਕ ਉਨ੍ਹਾਂ ਦੇ ਘਰ ਪਹੁੰਚੇ। ਇਸ ਮੌਕੇ ਬਿਰਾਦਰੀ ਦੇ ਲੋਕਾਂ ਨੇ ਬਾਕੀ ਰਿਕਵਰੀ ਕਰਵਾਉਣ ਲਈ ਪੁਲਿਸ ਪ੍ਰਸ਼ਾਸਨ ਤੋਂ ਮੰਗ ਉਠਾਈ।

ਪ੍ਰਧਾਨ ਮਨਮੋਹਨ ਮਹਾਜਨ ਨੇ ਦੱਸਿਆ ਕਿ ਪੰਜ ਮਾਰਚ ਨੂੰ ਸੁਨਿਆਰੇ ਦੇ ਘਰ ਵੱਡੀ ਡਕੈਤੀ ਵਾਪਰੀ ਸੀ, ਜਿਸ ਵਿੱਚ ਪਰਿਵਾਰ ਨੂੰ ਬੰਧਕ ਬਣਾ ਕੇ ਵੱਡੀ ਲੁੱਟ ਕੀਤੀ ਗਈ। ਦੋਸ਼ੀ ਲੱਖਾਂ ਰੁਪਏ, ਸੋਨੇ ਦੇ ਗਹਿਣੇ, ਮੋਬਾਈਲ ਫੋਨ ਅਤੇ ਗੱਡੀ ਲੈ ਕੇ ਫਰਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਪੁਲਿਸ ਨੇ ਕੁਝ ਰਕਮ ਅਤੇ ਗਹਿਣੇ ਬਰਾਮਦ ਕਰ ਲਏ ਹਨ, ਜਦੋਂ ਕਿ ਬਾਕੀ ਸਮਾਨ ਦੀ ਰਿਕਵਰੀ ਕਰਨ ਦੀ ਗੱਲ ਆਖੀ ਸੀ, ਪਰ ਅਜੇ ਤੱਕ ਪੁਲਿਸ ਬਾਕੀ ਸਮਾਨ ਦੀ ਰਿਕਵਰੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਉਨ੍ਹਾਂ ਐੱਸ.ਐੱਸ.ਪੀ. ਗੁਰਦਾਸਪੁਰ ਨਾਲ ਫ਼ੋਨ ’ਤੇ ਗੱਲ ਕੀਤੀ ਹੈ, ਜਿਨ੍ਹਾਂ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਬਾਕੀ ਰਿਕਵਰੀ ਕਰ ਲਈ ਜਾਵੇਗੀ।

Written By
The Punjab Wire