ਗੁਰਦਾਸਪੁਰ, 11 ਮਾਰਚ 2026 (ਮੰਨਨ ਸੈਣੀ)– ਸਿਟੀ ਪੁਲਿਸ ਵੱਲੋਂ ਬੱਸ ਟਰਮੀਨਲ ਪਾਰਕਿੰਗ ਦੇ ਠੇਕੇ ਦਾ ਭੁਗਤਾਨ ਨਾ ਕਰਕੇ ਵਿਭਾਗ ਨਾਲ 83 ਲੱਖ ਰੂਪਏ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਇੱਕ ਠੇਕੇਦਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤਾ ਸ਼ਿਕਾਇਤ ਵਿੱਚ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦੇ ਚੇਅਰਮੈਨ ਰਾਜੀਵ ਸ਼ਰਮਾ ਨੇ ਦੱਸਿਆ ਕਿ ਠੇਕੇਦਾਰ ਲਖਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਹਰਦੋਥਲਾ (ਦਸੂਹਾ) ਨੇ 14 ਜੂਨ, 2024 ਤੋਂ 13ਜੂਨ, 2026 ਤੱਕ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬੱਸ ਟਰਮੀਨਲ, ਗੁਰਦਾਸਪੁਰ ਵਿਖੇ ਪਾਰਕਿੰਗ ਦੇ ਠੇਕੇ ਦਾ ਭੁਗਤਾਨ ਨਾ ਕਰਕੇ ਵਿਭਾਗ ਨਾਲ 83 ਲੱਖ 73ਹਜਾਰ 786 ਦੀ ਧੋਖਾਧੜੀ ਕੀਤੀ ਹੈ।
ਐਸਆਈ ਵਰਿੰਦਰ ਪਾਲ ਨੇ ਦੱਸਿਆ ਕਿ ਚੇਅਰਮੈਨ ਨਗਰ ਸੁਧਾਰ ਟਰਸਟ ਰਾਜੀਵ ਸ਼ਰਮਾ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਇਸ ਵੇਲੇ ਫ਼ਰਾਰ ਹੈ।