Close

Recent Posts

ਅਸੀਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜ ਰਹੇ ਹਾਂ ਤਾਂ ਜੋ ਸਾਡੇ ਬੱਚਿਆਂ ਨੂੰ ਪੜ੍ਹਨ ਲਈ ਵਿਦੇਸ਼ ਨਾ ਜਾਣਾ ਪਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਅਸੀਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜ ਰਹੇ ਹਾਂ ਤਾਂ ਜੋ ਸਾਡੇ ਬੱਚਿਆਂ ਨੂੰ ਪੜ੍ਹਨ ਲਈ ਵਿਦੇਸ਼ ਨਾ ਜਾਣਾ ਪਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਗੁਰਦਾਸਪੁਰ

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਡਾਕਟਰੀ ਮਾਹਿਰਾਂ ਦਾ ਵਿਸ਼ੇਸ਼ ਸੈਮੀਨਾਰ

ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਡਾਕਟਰੀ ਮਾਹਿਰਾਂ ਦਾ ਵਿਸ਼ੇਸ਼ ਸੈਮੀਨਾਰ
  • PublishedMarch 9, 2026

ਭਾਰਤ ਵਿੱਚ ਹਰ ਸਾਲ ਲਗਭਗ ਦੋ ਲੱਖ ਨਵੇਂ ਛਾਤੀ ਕੈਂਸਰ ਦੇ ਮਰੀਜ਼ ਸਾਹਮਣੇ ਆਉਂਦੇ ਹਨ -ਡਾ. ਅਭਿਨਵ ਮਹਾਜਨ

ਗੁਰਦਾਸਪੁਰ, 9 ਮਾਰਚ 2026 (ਮੰਨਣ ਸੈਣੀ)। ਸਥਾਨਕ ਰਿਜ਼ੋਰਟ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਡਾਕਟਰੀ ਮਾਹਿਰਾਂ ਦਾ ਵਿਸ਼ੇਸ਼ ਸੈਮੀਨਾਰ ਕੈਂਸਰ ਮਾਹਿਰ ਡਾ. ਅਭਿਨਵ ਮਹਾਜਨ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ, ਜਿਸ ਵਿੱਚ ਆਧੁਨਿਕਤਾ ਦੀ ਭੱਜ-ਦੌੜ ਵਿੱਚ ਔਰਤਾਂ ਨੂੰ ਦਰਪੇਸ਼ ਡਾਕਟਰੀ ਸਮੱਸਿਆਵਾਂ ਦੇ ਹੱਲ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ “ਬ੍ਰੈਸਟ ਕੈਂਸਰ — ਅਰਲੀ ਡਿਟੈਕਸ਼ਨ ਸੇਵਜ਼ ਲਾਈਫ” ਸੀ, ਜਿਸ ਉੱਤੇ ਡਾਕਟਰਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਔਰਤਾਂ ਨੂੰ ਹੋਣ ਵਾਲੇ ਛਾਤੀ ਕੈਂਸਰ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿੱਤੀ ਗਈ।

ਸੈਮੀਨਾਰ ਦੌਰਾਨ ਛਾਤੀ ਕੈਂਸਰ ਮਾਹਿਰ ਡਾ. ਅਭਿਨਵ ਮਹਾਜਨ ਨੇ ਛਾਤੀ ਕੈਂਸਰ ਦੇ ਨਵੀਨ ਇਲਾਜ ਅਤੇ ਜਾਗਰੂਕਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹਰ ਸਾਲ ਲਗਭਗ ਦੋ ਲੱਖ ਨਵੇਂ ਛਾਤੀ ਕੈਂਸਰ ਦੇ ਮਰੀਜ਼ ਸਾਹਮਣੇ ਆਉਂਦੇ ਹਨ। ਪਹਿਲਾਂ ਇਹ ਬਿਮਾਰੀ ਮੁੱਖ ਤੌਰ ‘ਤੇ ਸ਼ਹਿਰੀ ਖੇਤਰਾਂ ਤੱਕ ਸੀਮਿਤ ਮੰਨੀ ਜਾਂਦੀ ਸੀ, ਪਰ ਹੁਣ ਪੇਂਡੂ ਇਲਾਕਿਆਂ ਵਿੱਚ ਵੀ ਲੋਕ ਇਸ ਬਿਮਾਰੀ ਪ੍ਰਤੀ ਜਾਗਰੂਕ ਹੋ ਰਹੇ ਹਨ ਅਤੇ ਸਮੇਂ ਸਿਰ ਜਾਂਚ ਕਰਵਾ ਰਹੇ ਹਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਛਾਤੀ ਕੈਂਸਰ ਔਰਤਾਂ ਵਿੱਚ ਪਾਇਆ ਜਾਣ ਵਾਲਾ ਸਭ ਤੋਂ ਆਮ ਕੈਂਸਰ ਹੈ ਅਤੇ ਸਮੇਂ ਸਿਰ ਪਛਾਣ ਹੋਣ ‘ਤੇ ਇਸਦਾ ਸਫਲ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਸਰੀਰ ਵਿੱਚ ਐਸਟ੍ਰੋਜਨ ਹਾਰਮੋਨ ਦਾ ਅਸੰਤੁਲਨ, ਪਰਿਵਾਰਕ ਇਤਿਹਾਸ (ਜੈਨੇਟਿਕ ਕਾਰਨ) ਅਤੇ ਜੀਵਨਸ਼ੈਲੀ ਨਾਲ ਜੁੜੇ ਕੁਝ ਕਾਰਕ ਇਸ ਬਿਮਾਰੀ ਦੇ ਪ੍ਰਮੁੱਖ ਕਾਰਨ ਹੋ ਸਕਦੇ ਹਨ।

ਡਾ. ਮਹਾਜਨ ਨੇ ਦੱਸਿਆ ਕਿ ਮੈਮੋਗ੍ਰਾਫੀ ਟੈਸਟ ਰਾਹੀਂ ਸ਼ੁਰੂਆਤੀ ਅਵਸਥਾ ਵਿੱਚ ਹੀ ਛਾਤੀ ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਹੈ। ਜੇਕਰ ਬਿਮਾਰੀ ਦਾ ਨਿਦਾਨ ਮੁੱਢਲੇ ਪੜਾਅ ਵਿੱਚ ਹੋ ਜਾਵੇ ਤਾਂ ਆਧੁਨਿਕ ਤਕਨੀਕਾਂ ਦੀ ਮਦਦ ਨਾਲ ਬਿਨਾਂ ਛਾਤੀ ਕੱਟੇ (ਬ੍ਰੈਸਟ ਕੰਜ਼ਰਵੇਸ਼ਨ ਸਰਜਰੀ) ਸਫਲ ਆਪ੍ਰੇਸ਼ਨ ਕੀਤਾ ਜਾ ਸਕਦਾ ਹੈ। ਉਨ੍ਹਾਂ ਵੱਲੋਂ ਵਿਸ਼ੇਸ਼ ਤੌਰ ‘ਤੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਮਰੀਜ਼ਾਂ ਦਾ ਚੈੱਕਅੱਪ ਕੀਤਾ ਜਾਂਦਾ ਹੈ। ਇਸ ਮੌਕੇ ਸ਼ਹਿਰ ਦੇ ਗਣਮਾਨਯੋਗ ਵਿਅਕਤੀ ਵੀ ਹਾਜ਼ਰ ਸਨ।

Written By
The Punjab Wire