ਆਰ.ਐਸ.ਐਸ ਦੇ ਦੂਜੇ ਸਰਸੰਘਚਾਲਕ ਗੋਲਵਲਕਰ ਜੀ ਦੇ ਜਨਮ ਦਿਨ ‘ਤੇ ਗੁਰਦਾਸਪੁਰ ਵਿੱਚ ਲਾਇਆ ਗਿਆ ਵਿਸ਼ੇਸ਼ ਖੂਨਦਾਨ ਕੈਂਪ
ਗੁਰਦਾਸਪੁਰ, 9 ਮਾਰਚ 2026 (ਮੰਨਣ ਸੈਣੀ)। ਰਾਸ਼ਟਰੀ ਸਵੈਮਸੇਵਕ ਸੰਘ ਦੇ ਦੂਜੇ ਸਰਸੰਘਚਾਲਕ ਸ਼੍ਰੀ ਮਾਧਵ ਰਾਓ ਸਦਾਸ਼ਿਵ ਗੋਲਵਲਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਖੂਨਦਾਨ ਕੈਂਪ ਅਰਬਨ ਹਸਪਤਾਲ ਗੁਰਦਾਸਪੁਰ ਦੇ ਐਮਰਜੈਂਸੀ ਵਾਰਡ ਵਿੱਚ ਡਾਕਟਰ ਰਾਜੀਵ ਅਰੋੜਾ (ਜ਼ਿਲ੍ਹਾ ਵਿਵਸਥਾ ਪ੍ਰਮੁੱਖ) ਦੀ ਦੇਖ-ਰੇਖ ਵਿੱਚ ਆਯੋਜਿਤ ਕੀਤਾ ਗਿਆ।
ਕੈਂਪ ਦਾ ਉਦਘਾਟਨ ਗੁਰਦਾਸਪੁਰ ਦੀ ਸਭ ਤੋਂ ਸੀਨੀਅਰ ਕਾਰਕੁੰਨ (ਸੇਵਾ ਭਾਰਤੀ) ਸ਼੍ਰੀਮਤੀ ਸੁਦਰਸ਼ਨ ਸ਼ਰਮਾ ਜੀ, ਉਰਮਿਲਾ ਸ਼ਰਮਾ ਜੀ, ਸਾਬਕਾ ਨਗਰ ਪਾਲਿਕਾ ਪ੍ਰਧਾਨ ਰਾਕੇਸ਼ ਜੋਤੀ ਜੀ, ਪ੍ਰਮੁੱਖ ਸਮਾਜ ਸੇਵਕ ਰਾਜਨ ਮਿੱਤਲ ਅਤੇ ਪੂਨਮ ਮਿੱਤਲ, ਡਾਕਟਰ ਪੂਜਾ ਖੋਸਲਾ (ਬਲੱਡ ਬੈਂਕ ਪ੍ਰਮੁੱਖ) ਅਤੇ ਸ. ਵਘੇਲ ਸਿੰਘ ਵਾਹੀਆਂ ਵੱਲੋਂ ਭਾਰਤ ਮਾਤਾ ਅਤੇ ਗੁਰੂ ਗੋਲਵਲਕਰ ਜੀ ਦੇ ਚਿੱਤਰ ਸਾਹਮਣੇ ਜੋਤ ਜਗਾ ਕੇ ਅਤੇ ਪੁਸ਼ਪ ਅਰਪਿਤ ਕਰਕੇ ਕੀਤਾ ਗਿਆ।

ਮੰਚ ਸੰਚਾਲਨ ਕਰਦਿਆਂ ਡਾਕਟਰ ਰਾਜੀਵ ਅਰੋੜਾ ਜੀ ਨੇ ਗੁਰੂ ਜੀ ਦੇ ਜੀਵਨ ਅਤੇ ਦੇਸ਼ ਤੇ ਸਮਾਜ ਲਈ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਕੈਂਪ ਪਿਛਲੇ ਕਈ ਸਾਲਾਂ ਤੋਂ ਹਰ ਸਾਲ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਰਕਤਦਾਨ ਕਰਨ ਵਾਲੇ ਸਾਰੇ ਦਾਨੀ ਸੱਜਣਾਂ ਅਤੇ ਬਲੱਡ ਬੈਂਕ ਟੀਮ ਦਾ ਧੰਨਵਾਦ ਕੀਤਾ। ਕੈਂਪ ਦੀ ਸਾਰੀ ਵਿਵਸਥਾ ਰਕਤਦਾਨ ਪ੍ਰਕਲਪ ਪ੍ਰਮੁੱਖ ਰਾਜੇਂਦਰ ਜੀ ਅਤੇ ਵਰੁਣ ਸ਼ਰਮਾ ਜੀ ਵੱਲੋਂ ਨਿਸ਼ਠਾਪੂਰਵਕ ਨਿਭਾਈ ਗਈ।
ਇਸ ਮੌਕੇ ਆਰ.ਐਸ.ਐਸ. ਦੇ ਜ਼ਿਲ੍ਹਾ ਸੰਘਚਾਲਕ ਡਾਕਟਰ ਮੋਹਿਤ ਮਹਾਜਨ, ਜ਼ਿਲ੍ਹਾ ਪ੍ਰਚਾਰਕ ਸ਼੍ਰੀ ਵਿਕਰਮ ਸਿੰਘ, ਪ੍ਰਾਂਤੀ ਸ਼ਾਰੀਰਿਕ ਪ੍ਰਮੁੱਖ ਬਿਕਰਮ ਜੀ, ਜ਼ਿਲ੍ਹਾ ਕਾਰਜਵਾਹ ਮੁਨੀਸ਼ ਬਮੋਤਰਾ, ਨਗਰ ਕਾਰਜਵਾਹ ਰਾਜੇਸ਼ ਸ਼ਰਮਾ, ਗੁਲਸ਼ਨ ਜੀ, ਸੁਧੀਰ ਵਾਵਾ ਜੀ, ਸੰਨੀ, ਰਮਨ, ਅਸ਼ਵਨੀ ਜੀ, ਰਾਜੇਂਦਰ ਸ਼ਰਮਾ, ਦੀਪਕ, ਸ. ਦਲਵੀਰ ਸਿੰਘ (ਪੰਜਾਬ ਕਾਰਜਕਾਰਨੀ ਮੈਂਬਰ) ਅਤੇ ਅਜੈ ਪੁਰੀ ਪ੍ਰਧਾਨ ਦੀ ਅਗਵਾਈ ਵਿੱਚ ਨਰੇਂਦਰ ਸ਼ਰਮਾ, ਸਤੀਸ਼ ਮਹਾਜਨ, ਸ਼ਸ਼ੀ ਕਾਂਤ, ਅਸ਼ੋਕ ਸ਼ਰਮਾ, ਅਸ਼ੋਕ ਗੁਲੇਰੀ ਸਮੇਤ ਭਾਜਪਾ ਟੀਮ ਦੇ ਰਾਜਿੰਦਰ ਵਿੱਟਾ, ਅੰਕੁਸ਼ ਅਤੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੇ ਪਤਵੰਤੇ ਨੁਮਾਇੰਦੇ ਹਾਜ਼ਰ ਰਹੇ।
ਇਸ ਕੈਂਪ ਵਿੱਚ ਰਕਤਦਾਨ ਵਿੱਚ ਮਹਿਲਾਵਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।