ਸ਼੍ਰੀ ਸਨਾਤਨ ਚੇਤਨਾ ਮੰਚ ਨੇ ਪੰਡੋਰੀ ਧਾਮ ਲਈ ਚਲੀ ਪੈਦਲ ਸ਼ੋਭਾ ਯਾਤਰਾ ਦਾ ਕੀਤਾ ਸਵਾਗਤ
ਸ਼ਰਧਾਲੂਆਂ ਤੇ ਕੀਤੀ ਫੁੱਲਾਂ ਦੀ ਵਰਖਾ ਤੇ ਵੰਡਿਆ ਪ੍ਰਸ਼ਾਦ
ਗੁਰਦਾਸਪੁਰ, 8 ਮਾਰਚ 2026 (ਮੰਨਨ ਸੈਣੀ)– ਗੁਰਦਾਸਪੁਰ ਤੋਂ ਹਰ ਸਾਲ ਪੈਦਲ ਸ਼ੋਭਾ ਯਾਤਰਾ ਗੋਲ ਮੰਦਰ ਤੋਂ ਸ਼ੁਰੂ ਹੋ ਕੇ ਇਤਿਹਾਸਿਕ ਅਤੇ ਧਾਰਮਿਕ ਕਸਬਾ ਪੰਡੋਰੀ ਧਾਮ ਵਿਖੇ ਜਾਂਦੀ ਹੈ ਜਿਸ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਰਧਾਲੂ ਹਿੱਸਾ ਲੈਂਦੇ ਹਨ । ਪੰਡੋਰੀ ਧਾਮ ਜਾਣ ਵਾਲੇ ਰਸਤੇ ਵਿਚ ਜਗ੍ਹਾ ਜਗ੍ਹਾ ਤੇ ਸਪੈਸ਼ਲ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈ। ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਵੀ ਸ਼ਹਿਰ ਦੇ ਜਹਾਜ ਚੌਂਕ ਵਿਖੇ ਇਸ ਪੈਦਲ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਕੀਤਾ ਗਿਆ । ਚੇਤਨਾ ਮੰਚ ਦੇ ਅਹੁਦੇਦਾਰਾਂ ਵੱਲੋਂ ਪੈਦਲ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਸ਼ਰਧਾਲੂਆਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਪ੍ਰਸਾਦ ਵੀ ਵੰਡਿਆ ਗਿਆ । ਮੰਚ ਦੇ ਪ੍ਰਧਾਨ ਅਨੂੰ ਗੰਡੋਤਰਾ ਨੇ ਕਿਹਾ ਕਿ ਪਿੰਡੋਰੀ ਧਾਮ ਵਿੱਚ ਆਸਥਾ ਰੱਖਣ ਵਾਲੇ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਫੈਲੇ ਹੋਏ ਹਨ ਅਤੇ ਉਹ ਪੈਦਲ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਵਾਲਿਆਂ ਸ਼ਰਧਾਲੂਆਂ ਦੀ ਹਿੰਮਤ ਦੀ ਕਦਰ ਕਰਦੇ ਹਨ ਜਿਹੜੇ ਪੈਦਲ ਪੰਡੋਰੀ ਧਾਮ ਹਰ ਸਾਲ ਨਤਮਸਤਕ ਹੋਣ ਲਈ ਜਾਂਦੇ ਹਨ ਅਤੇ ਸਨਾਤਨ ਚੇਤਨਾ ਮੰਚ ਵੱਲੋਂ ਹਰ ਸਾਲ ਇਹਨਾਂ ਦੇ ਸਵਾਗਤ ਕੀਤਾ ਜਾਂਦਾ ਹੈ। ਇਸ ਮੌਕੇ ਭਰਤ ਗਾਬਾ, ਸੁਭਾਸ਼ ਭੰਡਾਰੀ, ਜੁਗਲ ਕਿਸ਼ੋਰ, ਰਿੰਕੂ ਮਹਾਜਨ, ਜਲਜ ਅਰੋੜਾ, ਅਮਿਤ ਭੰਡਾਰੀ, ਵਿਸ਼ਾਲ ਅਗਰਵਾਲ, ਸੁਰਿੰਦਰ ਮਹਾਜਨ, ਅਨਮੋਲ ਸ਼ਰਮਾ ਆਦੀ ਵੀ ਹਾਜ਼ਰ ਸਨ ।