ਸ਼੍ਰੀ ਸਨਾਤਨ ਚੇਤਨਾ ਮੰਚ ਨੇ ਹੋਲੀਕਾ ਦਹਿਨ ਦੇ ਸਮਾਗਮ ਸਬੰਧੀ ਡਿਊਟੀਆਂ ਵੰਡੀਆਂ
ਦੋ ਮਾਰਚ ਦੀ ਦੇਰ ਰਾਤ ਤੱਕ ਚਲੇਗਾ ਹੋਲੀਕਾ ਦਹਿਨ ਸਮਾਗਮ
ਗੁਰਦਾਸਪੁਰ 28 ਫਰਵਰੀ 2026 (ਮੰਨਨ ਸੈਣੀ)– ਸ਼੍ਰੀ ਸਨਾਤਨ ਚੇਤਨਾ ਮੰਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 2 ਮਾਰਚ ਨੂੰ ਹਨੂਮਾਨ ਚੌਂਕ ਵਿਖੇ ਰਾਤ 7 ਵਜੇ ਤੋਂ ਹੋਲੀਕਾ ਦਹਿਨ ਦਾ ਸਮਾਗਮ ਕਰਵਾਏਗੀ । ਇਹ ਜਾਣਕਾਰੀ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਸ਼੍ਰੀ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਤੋਂ ਬਾਅਦ ਦਿੱਤੀ ਹੈ। ਉਹਨਾਂ ਦੱਸਿਆ ਕਿ ਹੋਲੀ ਸਾਡੇ ਦੇਸ਼ ਦਾ ਇੱਕ ਪ੍ਰਮੁੱਖ ਤਿਉਹਾਰ ਹੈ ਅਤੇ ਇਸ ਨਾਲ ਧਾਰਮਿਕ ਪਰੰਪਰਾਵਾਂ ਵੀ ਜੁੜੀਆਂ ਹੋਈਆਂ ਹਨ।ਸ਼੍ਰੀ ਸਨਾਤਨ ਚੇਤਨਾ ਮੰਚ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਤਿਉਹਾਰ ਸਨਾਤਨੀ ਪਰੰਪਰਾਵਾਂ ਅਤੇ ਰੀਤ ਰਿਵਾਜ਼ਾਂ ਦੇ ਹਿਸਾਬ ਨਾਲ ਹੀ ਮਨਾਇਆ ਜਾਵੇ। ਇਸੇ ਦੇ ਚਲਦਿਆਂ ਹੋਲੀ ਦੇ ਤਿਉਹਾਰ ਤੇ ਵੀ ਮੰਚ ਵੱਲੋਂ ਹਰ ਸਾਲ ਹੋਲੀਕਾ ਦਹਿਣ ਦਾ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸ਼ਹਿਰ ਨਿਵਾਸੀ ਹਰ ਸਾਲ ਵਧ ਚੜ ਕੇ ਹਿੱਸਾ ਲੈਂਦੇ ਹਨ ਤੇ ਇਸ ਵਾਰ ਵੀ ਉਹਨਾਂ ਨੂੰ ਆਸ ਹੈ ਕਿ ਉਨਾਂ ਦੀ ਇਸ ਕੋਸ਼ਿਸ਼ ਨੂੰ ਸ਼ਹਿਰ ਨਿਵਾਸੀਆਂ ਦਾ ਭਰਵਾਂ ਹੁੰਗਾਰਾ ਮਿਲੇਗਾ।
ਅੱਜ ਦੀ ਮੀਟਿੰਗ ਵਿੱਚ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ ਜਿਨਾਂ ਨੂੰ ਸਮਾਗਮ ਦੇ ਸੰਬੰਧ ਵਿੱਚ ਵੱਖ-ਵੱਖ ਡਿਊਟੀਆਂ ਵੰਡੀਆਂ ਗਈਆਂ । ਅਨੂ ਗਿੰਡੋਤਰਾ ਨੇ ਦੱਸਿਆ ਕਿ ਦੱਸਿਆ ਕਿ ਦੋ ਮਾਰਚ ਨੂੰ ਸ਼ਾਮ 7 ਵਜੇ ਹਨੁਮਾਨ ਮੰਦਰ ਦੇ ਨਜ਼ਦੀਕ ਵੱਡੀ ਹੋਲੀਕਾ ਦਹਿਣ ਵੇਦੀ ਬਣਾਈ ਜਾਏਗੀ ਅਤੇ ਸਮਾਗਮ ਵਿੱਚ ਸ਼ਾਮਿਲ ਸ਼ਹਿਰ ਨਿਵਾਸੀ ਉਸ ਦੀ ਪਰਿਕਰਮਾ ਕਰਦੇ ਹੋਏ ਹੋਲੀਕਾ ਦਹਿਣ ਕਰਨਗੇ। ਇਸ ਮੌਕੇ ਸੁਰਿੰਦਰ ਮਹਾਜਨ, ਸੁਭਾਸ਼ ਭੰਡਾਰੀ ,ਜੁਗਲ ਕਿਸ਼ੋਰ, ਰਿੰਕੂ ਮਹਾਜਨ ,ਵਿਸ਼ਾਲ ਅਗਰਵਾਲ, ਵਿਸ਼ਾਲ ਸ਼ਰਮਾ, ਅਨਮੋਮ ਸ਼ਰਮਾ ,ਮੋਹਿਤ ਅਗਰਵਾਲ, ਅਸ਼ਵਨੀ ਮਹਾਜਨ, ਜਲਜ ਅਰੋੜਾ ,ਤ੍ਰਿਭੁਵਨ ਮਹਾਜਨ, ਵਿਕਾਸ ਮਹਾਜਨ, ਨਿਤਿਨ ਸ਼ਰਮਾ, ਰਾਜੇਸ਼ ਸਲਹੋਤਰਾ ,ਸ਼ਲਿੰਦਰ ਭਾਸਕਰ , ਅਸ਼ੋਕ ਪੁਰੀ ,ਗਰੀਸ਼ ਬਮੋਤਰਾ. ਆਸ਼ਾ ਬਮੋਤਰਾ, ਮੰਜੂ , ਨਿਖਿਲ ਮਹਾਜਨ,ਪੰਡਿਤ ਵਿਸ਼ਨੂੰ ਸ਼ਰਮਾ ,ਰਾਕੇਸ਼ ਕੁਮਾਰ ਆਦਿ ਵੀ ਹਾਜ਼ਰ ਸਨ।