ਗੁਰਦਾਸਪੁਰ

ਫਾਰਮਰ ਰਜਿਸਟਰੀ ਅਤੇ ਸੀਡ ਵਿਲੇਜ ਸਕੀਮ ਅਧੀਨ ਕੈਂਪ ਲਗਾਏ

ਫਾਰਮਰ ਰਜਿਸਟਰੀ ਅਤੇ ਸੀਡ ਵਿਲੇਜ ਸਕੀਮ ਅਧੀਨ ਕੈਂਪ ਲਗਾਏ
  • PublishedFebruary 22, 2026

ਗੁਰਦਾਸਪੁਰ, 22 ਫਰਵਰੀ 2026 (‌ ਮੰਨਨ ਸੈਣੀ)– ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਸਾਹਿਬ ਸਿੰਘ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਸਿੰਘ ਦੀ ਯੋਗ ਅਗਵਾਈ ਹੇਠ ਸਰਕਲ ਮੂਧਲ ਦੇ ਇੰਚਾਰਜ ਖੇਤੀਬਾੜੀ ਵਿਸਥਾਰ ਅਫਸਰ ਮਨਦੀਪ ਸਿੰਘ ਖੁੱਲਰ ਵੱਲੋਂ ਪਿੰਡ ਬੱਲ ਕਲਾਂ ਵਿੱਚ ਫਾਰਮਰ ਰਜਿਸਟਰੀ ਅਤੇ ਸੀਡ ਵਿਲੇਜ ਆਦਿ ਵਿਸ਼ਿਆਂ ਨਾਲ ਸਬੰਧਤ ਕੈਂਪ ਲਗਾਏ ਗਏ l ਇਨਾ ਕੈਂਪਾਂ ਦਾ ਉਦੇਸ਼ ਜਿਮੀਦਾਰਾਂ ਨੂੰ ਸਰਕਾਰ ਵੱਲੋਂ ਚਲਾਈ ਜਾ ਰਹੀ ਸੀਡ ਵਿਲੇਜ ਸਕੀਮ ਅਤੇ ਫਾਰਮਰ ਰਜਿਸਟਰੀ ਦੇ ਸਬੰਧ ਵਿੱਚ ਵਿਸਥਾਰ ਪੂਰਵਕ ਜਾਣਕਾਰੀ ਦੇਣਾ ਹੈ lਖੇਤੀਬਾੜੀ ਵਿਸਥਾਰ ਅਫਸਰ ਮਨਦੀਪ ਸਿੰਘ ਖੁੱਲਰ ਅਤੇ ਖੇਤੀਬਾੜੀ ਵਿਸਥਾਰ ਅਫਸਰ ਹਰਗੁਰਨਾਦ ਸਿੰਘ ਨੇ ਕੈਂਪ ਨੂੰ ਸੰਬੋਧਨ ਕਰਕੇ ਇਹ ਜਾਣਕਾਰੀ ਵਿਸਥਾਰੂਰਵਕ ਸਾਂਝੀ ਕੀਤੀ l ਇਨਾ ਕੈਂਪਾਂ ਵਿੱਚ ਜਿਮੀਦਾਰਾਂ ਨੂੰ ਇਹ ਪ੍ਰੇਰਿਆ ਗਿਆ ਕਿ ਉਹ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਰਲ ਕੇ ਹਾੜੀ ਦੀ ਫਸਲ ਲਈ ਵਧੀਆ ਬੀਜ ਤਿਆਰ ਕਰਨ ਅਤੇ ਇਸ ਕੰਮ ਨੂੰ ਕਾਮਯਾਬ ਬਣਾਉਣ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਜਾਰੀ ਕੀਤੇ ਤਕਨੀਕੀ ਨੁਕਤਿਆਂ ਦੀ ਪਾਲਣਾ ਕਰਨ l ਇਨਾ ਕੈਂਪਾਂ ਵਿੱਚ ਜਿਮੀਦਾਰਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਇਹ ਵਿਸ਼ਵਾਸ ਦਵਾਇਆ ਗਿਆ ਕਿ ਉਹ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਕਿਸਾਨ ਹਿੱਤ ਸਕੀਮਾਂ ਜਿਵੇਂ ਕਿ ਫਾਰਮਰ ਰਜਿਸਟਰੀ ਅਤੇ ਸੀਡ ਵਿਲੇਜ ਸਕੀਮ ਆਦਿ ਨੂੰ ਅਪਣਾ ਕੇ ਖੇਤੀਬਾੜੀ ਵਿਭਾਗ ਦਾ ਪੂਰਨ ਸਹਿਯੋਗ ਕਰਨਗੇ l ਕਿਸਾਨ ਚਰਨਜੀਤ ਸਿੰਘ ਅਤੇ ਕੇਵਲ ਸਿੰਘ ਨੇ ਕੈਂਪ ਨੂੰ ਸਫਲ ਬਣਾਉਣ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ l ਇਸ ਕੈਂਪ ਵਿੱਚ ਬਚਿੱਤਰ ਸਿੰਘ, ਗੁਰਪਾਲ ਸਿੰਘ, ਲਖਬੀਰ ਸਿੰਘ ਅਤੇ ਹੋਰ ਅਗਾਹ ਵਧੂ ਕਿਸਾਨਾਂ ਨੇ ਸ਼ਮੂਲੀਅਤ ਕੀਤੀ l

Written By
The Punjab Wire