Close

Recent Posts

ਗੁਰਦਾਸਪੁਰ

ਸਨਾਤਨ ਚੇਤਨਾ ਮੰਚ ਇਸ ਵਾਰ ਵੀ ਕਰਵਾਏਗੀ ਹੋਲੀਕਾ ਦਹਿਨ ਦਾ ਸਮਾਗਮ

ਸਨਾਤਨ ਚੇਤਨਾ ਮੰਚ ਇਸ ਵਾਰ ਵੀ ਕਰਵਾਏਗੀ ਹੋਲੀਕਾ ਦਹਿਨ ਦਾ ਸਮਾਗਮ
  • PublishedFebruary 19, 2026

2 ਮਾਰਚ ਨੂੰ ਹਨੁਮਾਨ ਚੌਂਕ ਵਿਖੇ ਹੋਵੇਗਾ ਹੋਲੀਕਾ ਦਹਿਨ

ਗੁਰਦਾਸਪੁਰ 19 ਫਰਵਰੀ 2026 ( ਮੰਨਣ ਸੈਣੀ)। ਸ਼੍ਰੀ ਸਨਾਤਨ ਚੇਤਨਾ ਮੰਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋਲੀਕਾ ਦਹਿਨ ਦਾ ਸਮਾਗਮ ਕਰਵਾਏਗੀ । ਇਹ ਜਾਣਕਾਰੀ ਮੰਚ ਦੇ ਪ੍ਰਧਾਨ ਅਨੂ ਗੰਡੋਤਰਾ ਨੇ ਸ਼੍ਰੀ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰਾਂ ਦੀ ‌ਇੱਕ ਮੀਟਿੰਗ ਤੋਂ ਬਾਅਦ ਦਿੱਤੀ ਹੈ। ਉਹਨਾਂ ਦੱਸਿਆ ਕਿ ਹੋਲੀ ਸਾਡੇ ਦੇਸ਼ ਦਾ ਇੱਕ ਪ੍ਰਮੁੱਖ ਤਿਉਹਾਰ ਹੈ ਅਤੇ ਇਸ ਨਾਲ ਧਾਰਮਿਕ ਪਰੰਪਰਾਵਾਂ ਵੀ ਜੁੜੀਆਂ ਹੋਈਆਂ ਹਨ । ਸ਼੍ਰੀ ਸਨਾਤਨ ਚੇਤਨਾ ਮੰਚ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹਰ ਤਿਉਹਾਰ ਸਨਾਤਨੀ ਪਰੰਪਰਾਵਾਂ ਅਤੇ ਰੀਤ ਰਿਵਾਜ਼ਾਂ ਦੇ ਹਿਸਾਬ ਨਾਲ ਹੀ ਮਨਾਇਆ ਜਾਵੇ।

ਇਸੇ ਦੇ ਚਲਦਿਆਂ ਹੋਲੀ ਦੇ ਤਿਉਹਾਰ ਤੇ ਵੀ ਮੰਚ ਵੱਲੋਂ ਹਰ ਸਾਲ ਹੋਲੀਕਾ ਦਹਿਣ ਦਾ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਵਿੱਚ ਸ਼ਹਿਰ ਨਿਵਾਸੀ ਹਰ ਸਾਲ ਵਧ ਚੜ ਕੇ ਹਿੱਸਾ ਲੈਂਦੇ ਹਨ ਤੇ ਇਸ ਵਾਰ ਵੀ ਉਹਨਾਂ ਨੂੰ ਆਸ ਹੈ ਕਿ ਉਨਾਂ ਦੀ ਇਸ ਕੋਸ਼ਿਸ਼ ਨੂੰ ਸ਼ਹਿਰ ਨਿਵਾਸੀਆਂ ਦਾ ਭਰਵਾਂ ਹੁੰਗਾਰਾ ਮਿਲੇਗਾ ।

ਉਹਨਾਂ ਦੱਸਿਆ ਕਿ ਦੋ ਮਾਰਚ ਨੂੰ ਸ਼ਾਮ 7 ਵਜੇ ਹਨੁਮਾਨ ਮੰਦਰ ਦੇ ਨਜ਼ਦੀਕ ਵੱਡੀ ਹੋਲੀਕਾ ਦਹਿਣ ਵੇਦੀ ਬਣਾਈ ਜਾਏਗੀ ਅਤੇ ਸਮਾਗਮ ਵਿੱਚ ਸ਼ਾਮਿਲ ਸ਼ਹਿਰ ਨਿਵਾਸੀ ਉਸ ਦੀ ਪਰਿਕਰਮਾ ਕਰਦੇ ਹੋਏ ਹੋਲੀਕਾ ਦਹਿਣ ਕਰਨਗੇ ।

ਇਸ ਮੌਕੇ ਜੁਗਲ ਕਿਸ਼ੋਰ, ਸੁਰਿੰਦਰ ਮਹਾਜਨ, ਅਸ਼ੋਕ ਮਹਾਜਨ, ਮਮਤਾ ਗੋਇਲ, ਧਰੁਵ ਅਗਰਵਾਲ, ਰਿੰਕੂ ਮਹਾਜਨ, ਭਰਤ ਗਾਬਾ, ਅਮਿਤ ਭੰਡਾਰੀ, ਵਿਸ਼ਾਲ ਅਗਰਵਾਲ, ਰਾਕੇਸ਼ ਕੁਮਾਰ, ਜਲਜ ਅਰੋੜਾ, ਸੰਜੀਵ ਪ੍ਰਭਾਕਰ ਆਦਿ ਵੀ ਹਾਜਰ ਸਨ।

Written By
The Punjab Wire