ਕ੍ਰਾਇਮ ਗੁਰਦਾਸਪੁਰ

ਗੁਰਦਾਸਪੁਰ ਪੁਲਿਸ ਵੱਲੋਂ ਕਰੋੜਾਂ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਦਰਜ

ਗੁਰਦਾਸਪੁਰ ਪੁਲਿਸ ਵੱਲੋਂ ਕਰੋੜਾਂ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਮਾਮਲਾ ਦਰਜ
  • PublishedDecember 23, 2025

ਗੁਰਦਾਸਪੁਰ 23 ਦਸੰਬਰ 2025 (ਮਨਨ ਸੈਣੀ)। ਗੁਰਦਾਸਪੁਰ ਸਿਟੀ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਵਿਅਕਤੀਆਂ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇੱਕ ਸ਼ਿਕਾਇਤ ਦੀ ਪੜਤਾਲ ਤੋਂ ਤਿੰਨ ਖਿਲਾਫ਼ ਖ਼ਿਲਾਫ਼ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਹੈ। ਠੱਗੀ ਦੀ ਕੁੱਲ ਰਕਮ 1,18,45,000 ਰੁਪਏ (ਇੱਕ ਕਰੋੜ 18 ਲੱਖ 45 ਹਜ਼ਾਰ ਰੁਪਏ) ਦੱਸੀ ਜਾ ਰਹੀ ਹੈ। ਇਹ ਮਾਮਲਾ ਸ਼ਿਕਾਇਤਕਰਤਾ ਅਜੇ ਕੁਮਾਰ ਪੁੱਤਰ ਸੱਤਪਾਲ, ਵਾਸੀ ਅਜੀਜਪੁਰ ਖੁਰਦ (ਪਠਾਨਕੋਟ) ਦੀ ਸ਼ਿਕਾਇਤ ਪਰ ਦਰਜ਼ ਕੀਤਾ ਗਿਆ ਹੈ।

ਜਾਂਚ ਅਧਿਕਾਰੀ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਜੇ ਕੁਮਾਰ ਅਤੇ ਹੋਰ ਕਈ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਨ੍ਹਾਂ ਏਜੰਟਾਂ ਨੇ ਭਾਰੀ ਰਕਮ ਵਸੂਲੀ ਸੀ। ਜਦੋਂ ਨਾ ਤਾਂ ਨੌਜਵਾਨਾਂ ਨੂੰ ਵਿਦੇਸ਼ ਭੇਜਿਆ ਗਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਗਏ, ਤਾਂ ਪੀੜਤਾਂ ਨੇ ਪੁਲਿਸ ਕੋਲ ਪਹੁੰਚ ਕੀਤੀ।

ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ.ਐਸ.ਪੀ. (ਸਿਟੀ) ਗੁਰਦਾਸਪੁਰ ਵੱਲੋਂ ਡੂੰਘਾਈ ਨਾਲ ਇਨਕੁਆਰੀ ਕੀਤੀ ਗਈ। ਜਾਂਚ ਵਿੱਚ ਪਾਇਆ ਗਿਆ ਕਿ ਦੋਸ਼ੀ ਗੁਰਵੀਰ ਸਿੰਘ (ਮੋਗਾ), ਹਰਪ੍ਰੀਤ ਸਿੰਘ (ਫਾਜ਼ਿਲਕਾ) ਅਤੇ ਸਿਮਰਨ ਉਰਫ਼ ਗੌਰਵ ਸੈਣੀ (ਤਾਰਾਗੜ੍ਹ, ਪਠਾਨਕੋਟ) ਨੇ ਮਿਲੀਭੁਗਤ ਕਰਕੇ ਲੋਕਾਂ ਨਾਲ ਵੱਡੇ ਪੱਧਰ ‘ਤੇ ਠੱਗੀ ਮਾਰੀ ਹੈ।

ਜਿਸ ਦੇ ਚਲਦੇ ਪੁਲਿਸ ਨੇ ਦੋਸ਼ੀਆਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਦੀਆਂ ਧਾਰਾਵਾਂ 318(4), 61(2), 338, 336(3) ਤਹਿਤ ਥਾਣਾ ਸਿਟੀ ਗੁਰਦਾਸਪੁਰ ਵਿਖੇ ਮਾਮਲਾ ਦਰਜ ਕੀਤਾ ਹੈ

Written By
The Punjab Wire