ਹੜ੍ਹ ਪੀੜਤਾਂ ਲਈ ਅਕਾਲੀ ਦਲ ਵੱਲੋਂ ਰਾਹਤ ਕਾਰਜ ਜਾਰੀ: ਚੱਗੂਵਾਲ ਵਿਖੇ ਰਾਸ਼ਨ ਕਿੱਟਾਂ ਅਤੇ ਪਸ਼ੂ ਫੀਡ ਵੰਡੀਆਂ
ਗੁਰਦਾਸਪੁਰ, 16 ਨਵੰਬਰ 2025 (ਮਨਨ ਸੈਣੀ)। ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਗੁਰਬਚਨ ਸਿੰਘ ਬੱਬੇਹਾਲੀ ਜੀ ਦੀ ਰਹਿਨੁਮਾਈ ਹੇਠ ਅੱਜ ਹਲਕਾ ਗੁਰਦਾਸਪੁਰ ਦੇ ਪਿੰਡ ਚੱਗੂਵਾਲ ਵਿਖੇ ਹੜ੍ਹ ਪੀੜਤ ਲੋਕਾਂ ਨੂੰ ਰਾਹਤ ਸਮੱਗਰੀ ਵੰਡੀ ਗਈ।
ਇਸ ਮੌਕੇ ਐਡਵੋਕੇਟ ਅਮਰਜੋਤ ਸਿੰਘ ਬੱਬੇਹਾਲੀ ਵੱਲੋਂ ਪ੍ਰਭਾਵਿਤ ਲੋਕਾਂ ਨੂੰ ਰਾਸ਼ਨ ਦੀਆਂ ਕਿੱਟਾਂ ਅਤੇ ਪਸ਼ੂਆਂ ਲਈ ਫੀਡ ਵੰਡੀ ਗਈ।
ਐਡਵੋਕੇਟ ਅਮਰਜੋਤ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੀ ਉੱਚੀ ਸੋਚ ਅਤੇ ਦੂਰ-ਅੰਦੇਸ਼ੀ ਕਾਰਨ ਅੱਜ ਪਾਰਟੀ ਦਾ ਪੱਧਰ ਬਹੁਤ ਉੱਚਾ ਉੱਠਿਆ ਹੈ। ਇਸਦੀ ਪ੍ਰਤੱਖ ਉਦਾਹਰਣ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਵੇਖਣ ਨੂੰ ਮਿਲੀ ਹੈ, ਜਿੱਥੇ ਸਰਕਾਰ ਦੀ ਧੱਕੇਸ਼ਾਹੀ ਹੋਣ ਦੇ ਬਾਵਜੂਦ ਵੀ ਪਾਰਟੀ ਨੇ ਪੂਰੀ ਤਾਕਤ ਨਾਲ ਡੱਟ ਕੇ ਮੁਕਾਬਲਾ ਕੀਤਾ ਅਤੇ ਪਾਰਟੀ ਦਾ ਪੱਧਰ ਹੋਰ ਉੱਚਾ ਚੁੱਕਿਆ ਹੈ।
ਇਸ ਰਾਹਤ ਕਾਰਜ ਦੌਰਾਨ ਹਾਜ਼ਰ ਮੁੱਖ ਸ਼ਖਸੀਅਤਾਂ ਵਿੱਚ ਅਵਤਾਰ ਸਿੰਘ ਕਾਲਾ ਨੰਗਲ ਸਰਕਲ ਪ੍ਰਧਾਨ, ਗੁਲਜਾਰ ਸਿੰਘ ਚੱਗੂਵਾਲ, ਹਰਜਿੰਦਰ ਸਿੰਘ ਸਾਬਕਾ ਸਰਪੰਚ ਚੱਗੂਵਾਲ, ਰਿਟਾ. ਇੰਸਪੈਕਟਰ ਮਾਨ ਸਿੰਘ, ਅਤੇ ਸਿਕੰਦਰ ਸਿੰਘ ਚੱਗੂਵਾਲ ਆਦਿ ਸ਼ਾਮਲ ਸਨ।