ਵਿਰਸੇ ਵਿਚੋਂ ਲੋਕ ਸੇਵਾ ਅਤੇ ਵਿਕਾਸ ਕਾਰਜਾਂ ਦੀ ਮਿਲੀ ਗੁੜਤੀ ਨੂੰ ਬਰਕਰਾਰ ਰੱਖਾਂਗਾ -ਰਮਨ ਬਹਿਲ
ਸਵ: ਖੁਸ਼ਹਾਲ ਬਹਿਲ ਜੀ ਦੀ 98ਵੀਂ ਜਨਮ ਜਯੰਤੀ ਨੂੰ ਸਮਰਪਿਤ ਸਮਰਪਣ ਦਿਵਸ ਮਨਾਇਆ
ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ.ਪੀ ਗੁਰਦਾਸਪੁਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਕੀਤਾ ਗਿਆ ਸਨਮਾਨਿਤ
ਵਿਸ਼ਾਲ ਖੂਨਦਾਨ ਕੈਂਪ ਵਿੱਚ 51 ਖੂਨਦਾਨੀਆਂ ਮੌਕੇ ‘ਤੇ ਖੂਨਦਾਨ ਕੀਤਾ
ਗੁਰਦਾਸਪੁਰ, 11 ਨਵੰਬਰ 2025 (ਮੰਨਨ ਸੈਣੀ )— ਰਮਨ ਬਹਿਲ, ਹਲਕਾ ਇੰਚਾਰਜ ਗੁਰਦਾਸਪੁਰ ਵਲੋਂ ਆਪਣੇ ਪਿਤਾ ਜੀ ਸਵ: ਖੁਸ਼ਹਾਲ ਬਹਿਲ ਜੀ (ਸਾਬਕਾ ਮੰਤਰੀ ਪੰਜਾਬ) ਦੀ 98ਵੀਂ ਜਨਮ ਜਯੰਤੀ ਮੋਕੇ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਸਮਰਪਣ ਦਿਵਸ, ਬਹਿਰਾਮ ਰੋਡ ਸਥਿਤ ਪਬਲਿਕ ਸਕੂਲ ਵਿਖੇ ਮਨਾਇਆ ਗਿਆ। ਇਸ ਮੌਕੇ ਸ੍ਰੀ ਆਦਿੱਤਿਆ ਉੱਪਲ, ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸ੍ਰੀ ਆਦਿੱਤਿਆ ਐੱਸ.ਐੱਸ.ਸੀ ਗੁਰਦਾਸਪੁਰ ਵਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਸਵ: ਖੁਸ਼ਹਾਲ ਬਹਿਲ ਜੀ (ਸਾਬਕਾ ਮੰਤਰੀ ਪੰਜਾਬ) ਵਲੋਂ ਸਮਾਜ ਦੀ ਬਿਹਤਰੀ ਲਈ ਕੀਤੇ ਗਏ ਕਾਰਜਾਂ ਨੂੰ ਯਾਦ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ.ਪੀ ਗੁਰਦਾਸਪੁਰ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਸਮੁੱਚੀ ਕਾਰਵਾਈ ਕੁੰਵਰ ਰਵਿੰਦਰ ਵਿੱਕੀ ਵਲੋਂ ਜਿਲ੍ਹਾ ਗੁਰਦਾਸਪੁਰ ਦੇ ਸ਼ਹੀਦਾਂ ਵਲੋਂ ਦੇਸ਼ ਦੀ ਖਾਤਰ ਪਾਏ ਯੋਗਦਾਨ ਦੀ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੀ ਬਹਾਦਰੀ ਨੂੰ ਯਾਦ ਕੀਤਾ।
ਇਸ ਮੌਕੇ ਰਮਨ ਬਹਿਲ ਨੇ ਸਵਰਗੀ ਖੁਸ਼ਹਾਲ ਬਹਿਲ ਦੇ ਜੀਵਨ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਵਰਗੀ ਖੁਸ਼ਹਾਲ ਬਹਿਲ ਜੀ ਵਲੋਂ ਇੱਕ ਸਾਫ ਸੁਥਰੀ ਅਤੇ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਰਾਜਨੀਤੀ ਕੀਤੀ ਹੈ। ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਰਸੇ ਵਿੱਚੋਂ ਲੋਕ ਸੇਵਾ ਅਤੇ ਵਿਕਾਸ ਕਾਰਜਾਂ ਦੀ ਗੁੜਤੀ ਮਿਲੀ ਹੈ ਅਤੇ ਉਹ ਹਲਕੇ ਗੁਰਦਾਸਪੁਰ ਦੇ ਵਾਸੀਆਂ ਦੀ ਮੁਸ਼ਕਿਲਾਂ ਹੱਲ ਕਰਨ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਨ ਲਈ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ। ਇਸ ਮੌਕੇ ਰਮਨ ਬਹਿਲ ਨੇ ਸਵਰਗੀ ਖੁਸ਼ਹਾਲ ਬਹਿਲ ਦੇ ਜੀਵਨ ਨਾਲ ਜੁੜੇ ਅਹਿਮ ਪਹਿਲੂਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਵਰਗੀ ਖੁਸ਼ਹਾਲ ਬਹਿਲ ਜੀ ਵਲੋਂ ਇੱਕ ਸਾਫ ਸੁਥਰੀ ਅਤੇ ਨਿੱਜੀ ਹਿੱਤਾਂ ਤੋਂ ਉਪਰ ਉੱਠ ਕੇ ਰਾਜਨੀਤੀ ਕੀਤੀ ਹੈ। ਰਮਨ ਬਹਿਲ ਨੇ ਕਿਹਾ ਕਿ ਉਨ੍ਹਾਂ ਨੂੰ ਵਿਰਸੇ ਵਿੱਚੋਂ ਲੋਕ ਸੇਵਾ ਅਤੇ ਵਿਕਾਸ ਕਾਰਜਾਂ ਦੀ ਗੁੜਤੀ ਮਿਲੀ ਹੈ ਅਤੇ ਉਹ ਹਲਕੇ ਗੁਰਦਾਸਪੁਰ ਦੇ ਵਾਸੀਆਂ ਦੀ ਮੁਸ਼ਕਿਲਾਂ ਹੱਲ ਕਰਨ ਅਤੇ ਹਲਕੇ ਦਾ ਸਰਬਪੱਖੀ ਵਿਕਾਸ ਕਰਨ ਲਈ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ।
ਇਸ ਮੌਕੇ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਅਸ਼ੋਕ ਚੱਕਰ ਦੇ ਪਿਤਾ ਕੈਪਟਨ ਜੋਗਿੰਦਰ ਸਿੰਘ, ਸ਼ਹੀਦ ਮੇਜਰ ਭਗਤ ਸਿੰਘ ਵੀਰ ਚੱਕਰ ਦੇ ਭਤੀਜੇ ਹਰਬੰਸ ਸਿੰਘ, ਪੁਲਵਾਮਾ ਹਮਲੇ ਦੇ ਸ਼ਹੀਦ ਕਾਂਸਟੇਬਲ ਮਨਿੰਦਰ ਸਿੰਘ ਦੇ ਪਿਤਾ ਸੱਤਪਾਲ ਅੱਤਰੀ, ਸ਼ਹੀਦ ਸੂਬੇਦਾਰ ਨਿਰਮਲ ਸਿੰਘ ਵੀਰ ਚੱਕਰ ਦੇ ਭਤੀਜੇ ਕੁਲਬੀਰ ਸਿੰਘ, ਸ਼ਹੀਦ ਲਾਂਸਨਾਇਕ ਡਿਪਟੀ ਸਿੰਘ ਸੈਨਾ ਮੈਡਲ ਦੇ ਭਤੀਜੇ ਵਰਿੰਦਰ ਸਿੰਘ, ਸ਼ਹੀਦ ਸਿਪਾਹੀ ਸੁਖਵਿੰਦਰ ਸਿੰਘ ਦੇ ਪਿਤਾ ਹਵਲਦਾਰ ਸੀਤਾ ਰਾਮ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਸ਼ਹੀਦ ਸਿਪਾਹੀ ਜਤਿੰਦਰ ਕੁਮਾਰ ਦੇ ਪਿਤਾ ਰਾਜੇਸ਼ ਕੁਮਾਰ, ਸ਼ਹੀਦ ਇੰਸਪੈਕਟਰ ਪ੍ਰੇਮ ਮਸੀਹ ਦੀ ਪਤਨੀ ਰਾਣੀ ਦੇਵੀ, ਸ਼ਹੀਦ ਨਾਇਕ ਗੁਰਪ੍ਰੀਤ ਸਿੰਘ ਦੀ ਪਤਨੀ ਗੁਰਵਿੰਦਰ ਕੌਰ ਜੀ ਨੂੰ ਸਨਮਾਨਿਤ ਕੀਤਾ ਗਿਆ
ਇਸ ਮੌਕੇ ਸ੍ਰੀਮਤੀ ਅਰੁਣਾ ਬਹਿਲ, ਹਨੀ ਬਹਿਲ, ਬਾਵਾ ਬਹਿਲ, ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਭਾਰਤ ਭੂਸ਼ਨ ਸ਼ਰਮਾ, ਨੀਰਜ ਸਲਹੋਤਰਾ ਹਲਕਾ ਪ੍ਰਧਾਨ,ਰੈਟੋਰੀਅਨ ਜੇਬੀਐੱਸ ਪ੍ਰਧਾਨ, ਅਮਰਬੀਰ ਸਿੰਘ ਚਾਹਲ, ਸੰਜੀਵ ਸਰਪਾਲ, ਜਨਕ ਸ਼ਰਮਾ, ਅਵਤਾਰ ਸਿੰਘ , ਭਾਰਤ ਵਿਕਾਸ ਪਰੀਸ਼ਦ ਗੁਰਦਾਸਪੁਰ ਤੋਂ ਰਾਜੇਸ਼ ਸਲਹੋਤਰਾ ਪ੍ਰਧਾਨ, ਬੀ.ਬੀ. ਗੁਪਤਾ, ਵਿਜੇ ਬਾਂਸਲ, ਰਮੇਸ਼ ਕੁਮਾਰ ਮੋਹਨ, ਰਮੇਸ਼ ਕੁਮਾਰ ਸਲਹੋਤਰਾ, ਸ਼ਸ਼ੀਕਾਂਤ ਮਹਾਜਨ, ਕਾਇਦੇ ਕੁਮਾਰ, ਪ੍ਰਧਾਨ ਰਵੀ ਮਹਾਜਨ, ਕਮਲ ਮਹਾਜਨ, ਗੋਲਡੀ ਮਹਾਜਨ, ਕਾਲਾ ਮੰਨਾ, ਧਰਮਿੰਦਰ ਸਿੰਘ, ਪਵਨ ਕੁਮਾਰ ਅਤੇ ਵੱਖ ਵੱਖ ਪਿੰਡਾਂ ਪੰਚ ਸਰਪੰਚ ਅਤੇ ਸ਼ਹਿਰ ਦੇ ਪਤਵੰਤੇ ਸੱਜਣ ਮੌਜੂਦ ਸਨ।