Close

Recent Posts

ਕ੍ਰਾਇਮ

ਗੁਰਦਾਸਪੁਰ ਵਿੱਚ ਲੜਕੀ ਨੂੰ ਤੇਜ਼ਾਬ ਸੁੱਟਣ ਦੀਆਂ ਧਮਕੀਆਂ ਅਤੇ ਇੰਸਟਾਗ੍ਰਾਮ ‘ਤੇ ਅਪੱਤੀਜਨਕ ਵੀਡੀਓ ਵਾਇਰਲ ਵਾਲਿਆ ਖਿਲਾਫ਼ ਮਾਮਲਾ ਦਰਜ

ਗੁਰਦਾਸਪੁਰ ਵਿੱਚ ਲੜਕੀ ਨੂੰ ਤੇਜ਼ਾਬ ਸੁੱਟਣ ਦੀਆਂ ਧਮਕੀਆਂ ਅਤੇ ਇੰਸਟਾਗ੍ਰਾਮ ‘ਤੇ ਅਪੱਤੀਜਨਕ ਵੀਡੀਓ ਵਾਇਰਲ ਵਾਲਿਆ ਖਿਲਾਫ਼ ਮਾਮਲਾ ਦਰਜ
  • PublishedNovember 4, 2025

ਗੁਰਦਾਸਪੁਰ, 4 ਨਵੰਬਰ 2025 (ਮਨਨ ਸੈਣੀ)। ਜ਼ਿਲ੍ਹਾ ਗੁਰਦਾਸਪੁਰ ਵਿੱਚ ਇੱਕ ਲੜਕੀ ਨੂੰ ਡਰਾਉਣ-ਧਮਕਾਉਣ ਅਤੇ ਉਸ ਦੀ ਆਪੱਤੀਜਨਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦਾ ਗੰਭੀਰ ਮਾਮਲੇ ਤਹਿਤ ਥਾਣਾ ਤਿੱਬੜ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਦਰਖ਼ਾਸਤ ਨੰਬਰੀ 1849-MISC ਮਿਤੀ 15.05.2024 ਦੇ ਆਧਾਰ ‘ਤੇ, ਡੀ.ਐੱਸ.ਪੀ. ਸਿਟੀ ਗੁਰਦਾਸਪੁਰ ਦੀ ਇਨਕੁਆਰੀ ਅਤੇ ਡੀ.ਏ. ਲੀਗਲ ਦੀ ਰਾਏ ਲੈਣ ਉਪਰੰਤ, ਮਾਨਯੋਗ ਸੀਨੀਅਰ ਕਪਤਾਨ ਪੁਲਿਸ ਗੁਰਦਾਸਪੁਰ ਦੀ ਪ੍ਰਵਾਨਗੀ ਨਾਲ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਸ ਸੰਬੰਧੀ ਡੀਐਸਪੀ ਮੋਹਨ ਸਿੰਘ ਨੇ ਦੱਸਿਆ ਕਿ 17 ਅਕਤੂਬਰ 2023 ਨੂੰ ਮੁਦਈ ਵਾਸੀ ਤਿੱਬੜ ਵੱਲੋਂ ਸ਼ਿਕਾਇਤ ਦਰਜ਼ ਕਰਵਾਈ ਗਈ ਸੀ ਜਿਸ ਤੇ ਦੱਸਿਆ ਗਿਆ ਕਿ ਦੋਸ਼ੀਆ ਵੱਲੋ ਉਸ ਤੇ ਤੇਜਾਬ ਸੁੱਟ ਕੇ ਡਰਾਉਣ ਧਮਕਾਉਣ ਕੇ ਇਸ ਦਾ ਵੀਡੀਓ ਵਾਇਰਲ ਕੀਤਾ ਗਿਆ ਹੈ। ਜਿਸ ਦੇ ਚਲਦੇ ਇਨਕੁਆਰੀ ਅਤੇ ਡੀ.ਏ ਲੀਗਲ ਦੀ ਰਾਏ ਲੋਣ ਤੋਂ ਬਾਅਦ ਕਰਨ ਉਰਫ਼ ਕਰਨਦੀਪ ਪੁੱਤਰ ਰੋਸ਼ਨ ਲਾਲ ਵਾਸੀ ਤਿੱਬੜ ਅਤੇ ਸ਼ਬਦੀਨ ਸਰਕਾਰ ਪੁੱਤਰ ਸਦੀਕ ਹੁਸੈਨ ਵਾਸੀ ਸਰਦਾਰਪਾਰਾ, ਤਹਿਸੀਲ ਦਕਸ਼ੀਨ ਗੋਪਾਲਾਪੁਰ, ਇਸਲਾਮਪੁਰ, ਹੁੱਡਾ ਹੋਰਾਮਪੁਰ, ਵੈਸਟ ਬੰਗਾਲ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ। ਸ਼ਬਦੀਨ ਸਰਕਾਰ ਵੱਲੋਂ ਆਪਣੀ ਇੰਸਟਾਗ੍ਰਾਮ ਆਈ.ਡੀ ਅਤੇ ਮੋਬਾਈਲ ਨੰਬਰ ਤੋਂ ਮਿਲੀਭੁਗਤ ਨਾਲ ਵੀਡੀਓ ਵਾਇਰਲ ਕਰਨ ਦਾ ਦੋਸ਼ ਪਾਇਆ ਗਿਆ ਹੈ।

ਪੁਲਿਸ ਨੇ ਦੱਸਿਆ ਕਿ ਜਾਂਚ ਵਿੱਚ ਉਪਰੋਕਤ ਤੱਥ ਸਾਬਤ ਹੋਣ ਤੋਂ ਬਾਅਦ ਦੋਵਾਂ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

Written By
The Punjab Wire