Close

Recent Posts

ਹੋਰ ਗੁਰਦਾਸਪੁਰ

ਧੰਨਤੇਰਸ ਤੇ 11000 ਦੀਵਿਆਂ ਨਾਲ ਜਗਮਗਾਏਗਾ ਹਨੂੰਮਾਨ ਚੌਂਕ,

ਧੰਨਤੇਰਸ ਤੇ 11000 ਦੀਵਿਆਂ ਨਾਲ ਜਗਮਗਾਏਗਾ ਹਨੂੰਮਾਨ ਚੌਂਕ,
  • PublishedOctober 16, 2025

ਸਮਾਗਮ ਦੀਆਂ ਤਮਾਮ ਤਿਆਰੀਆਂ ਹੋਈਆਂ ਮੁਕੰਮਲ, ਮਹੰਤ ਰਾਮ ਸੁੰਦਰ ਦਾਸ ਜੀ ,ADC ਅਤੇ ਰਮਨ ਬਹਿਲ ਵੀ ਕਰਨਗੇ ਸ਼ਿਰਕਤ

ਗੁਰਦਾਸਪੁਰ, 16 ਅਕਤੂਬਰ 2025 (ਮਨਨ ਸੈਣੀ)। ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਧੰਨ ਤੇਰਸ ਦੇ ਤਿਉਹਾਰ ਤੇ ਕਰਵਾਏ ਜਾ ਰਹੇ ਦੀਪ ਉਤਸਵ ਦੀਆਂ ਤਮਾਮ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ । ਮੰਚ ਦੇ ਪ੍ਰਧਾਨ ਅਨੂੰ ਗੰਡੋਤਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧ ਵਿੱਚ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ ਦੀ ਇੱਕ ਵਿਸ਼ੇਸ਼ ਬੈਠਕ ਕੀਤੀ ਗਈ ਜਿਸ ਵਿੱਚ ਉਹਨਾਂ ਨੂੰ ਵੱਖ-ਵੱਖ ਡਿਊਟੀਆਂ ਸੌਂਪੀਆਂ ਗਈਆਂ । ਉਹਨਾਂ ਦੱਸਿਆ ਕਿ ਸਮਾਗਮ ਵਿੱਚ ਤਪ ਅਸਥਾਨ ਬਾਬਾ ਸ਼੍ਰੀ ਲਾਲ ਜੀ ਧਿਆਨਪੁਰ ਧਾਮ ਦੇ ਵਰਤਮਾਨ ਗੱਦੀ ਨਸ਼ੀਨ ਮਹੰਤ ਸ੍ਰੀ ਰਾਮ ਸੁੰਦਰ ਦਾਸ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਕੇ ਸੰਗਤ ਨੂੰ ਆਪਣਾ ਆਸ਼ੀਰਵਾਦ ਪ੍ਰਦਾਨ ਕਰਨਗੇ ਜਦਕਿ ਉਨ੍ਹਾਂ ਤੋਂ ਇਲਾਵਾ ਏ ਡੀ ਸੀ ਜਨਰਲ ਡਾਕਟਰ ਹਰਜਿੰਦਰ ਸਿੰਘ ਬੇਦੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ। ਗੰਡੋਤਰਾ ਨੇ ਦੱਸਿਆ ਕਿ ਸਮਾਗਮ ਦੇ ਰਾਤ ਤੱਕ ਚਲੇਗਾ ਅਤੇ ਇਸ ਵਿੱਚ ਧਾਰਮਿਕ ਆਯੋਜਨ ਕਰਾਉਣ ਦੇ ਵਿਸ਼ੇਸ਼ ਉਪਰਾਲੇ ਕਰਨ ਵਾਲੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸਨਮਾਨਤ ਵੀ ਕੀਤਾ ਜਾਏਗਾ। ਇਸ ਮੌਕੇ ਪੂਰੇ ਹਨੂਮਾਨ ਚੌਂਕ ਨੂੰ ਖੂਬਸੂਰਤ ਲਾਈਟਨਿੰਗ ਕਰਕੇ ਸਜਾਇਆ ਅਤੇ 11000 ਤੋਂ ਵੱਧ ਜਗਮਗਾਇਆ ਜਾਏਗਾ।

ਇਸ ਮੌਕੇ ਸ਼ਰਮਾ ਜੀ ਬੇਕਰੀ ਵਾਲੇ, ਸੁਭਾਸ਼ ਭੰਡਾਰੀ, ਜੁਗਲ ਕਿਸ਼ੋਰ, ਅਸ਼ੋਕ ਸਾਹੋਵਾਲੀਆ, ਸੁਰਿੰਦਰ ਮਹਾਜਨ, ਪ੍ਰਬੋਧ ਗਰੋਵਰ, ਭਾਰਤੀ ਸ਼ਰਮਾ, ਵਾਲੀਆ ਸਾਹਿਬ, ਸੰਜੀਵ ਪ੍ਰਭਾਕਰ, ਵਿਪਨ ਕੁਮਾਰ ,ਅਸ਼ਵਨੀ ਗੁਪਤਾ, ਰਾਕੇਸ਼ ਕੁਮਾਰ, ਕਰਨ ਮਹਾਜਨ, ਨਿਖਿਲ ਮਹਾਜਨ, ਜਲਜ ਅਰੋੜਾ ,ਨੀਰਜ ਮਹਾਜਨ ਈਟੀਓ , ਤ੍ਰਿਭਵਣ ਮਹਾਜਨ, , ਰਿੰਕੂ ਮਹਾਜਨ, ਵਿਕਾਸ ਮਹਾਜਨ, ਅਨਿਲ ਕੁਮਾਰ, ਹਰੀ ਓਮ, ਸ਼ੁਭਮ ,ਮਮਤਾ ਗੋਇਲ, ਪ੍ਰੀਤ, ਰੀਟਾ, ਪਰਮਜੀਤ ਕੌਰ, ਅਸ਼ੋਕ ਪੁਰੀ, ਅਨਿਲ ਮਹਾਜਨ, ਵਿਜੇ ਮਹਾਜਨ, ਸੁਰਿੰਦਰ ਕੁਮਾਰ, ਅਸ਼ਵਨੀ ਗੁਪਤਾ ਵੀ ਹਾਜ਼ਰ ਸਨ।

Written By
The Punjab Wire