Close

Recent Posts

ਗੁਰਦਾਸਪੁਰ

ਜਿਲ੍ਹਾ ਪ੍ਰਸ਼ਾਸਨ ਵਲੋਂ ਹਰ ਹੜ ਪੀੜਤ ਪਰਿਵਾਰ ਤੱਕ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਹਰ ਸੰਭਵ ਸਹਾਇਤਾ ਪਹੁੰਚਾਈ ਜਾਵੇਗੀ: ਵਧੀਕ ਡਿਪਟੀ ਕਮਿਸ਼ਨਰ ਡਾ. ਬੇਦੀ

ਜਿਲ੍ਹਾ ਪ੍ਰਸ਼ਾਸਨ ਵਲੋਂ ਹਰ ਹੜ ਪੀੜਤ ਪਰਿਵਾਰ ਤੱਕ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਹਰ ਸੰਭਵ ਸਹਾਇਤਾ ਪਹੁੰਚਾਈ ਜਾਵੇਗੀ: ਵਧੀਕ ਡਿਪਟੀ ਕਮਿਸ਼ਨਰ ਡਾ. ਬੇਦੀ
  • PublishedOctober 14, 2025

ਗੁਰਦਾਸਪੁਰ 14 ਅਕਤੂਬਰ 2025 (ਮਨਨ ਸੈਣੀ )। ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ. ਹਰਜਿੰਦਰ ਸਿੰਘ ਬੇਦੀ ਵੱਲੋ ਨਿਵੇਕਲੀ ਪਹਿਲ ਕਰਦਿਆਂ ਹੜ ਪੀੜਤ ਲੋੜਵੰਦਾਂ ਦੀ ਸਮਾਜ ਸੇਵੀ ਸੰਸਥਾਵਾਂ ਰਾਹੀਂ ਸਹਾਇਤਾ ਦੀ ਸਰੂਆਤ ਕੀਤੀ ਗਈ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਬੇਦੀ ਨੇ ਦਸਿਆ ਕਿ ਇਹ ਪੀੜਤ ਪਰਿਵਾਰ ਹੜ੍ਹਾਂ ਦੀ ਤਰਾਸਦੀ ਦੌਰਾਨ ਬੁਰੇ ਹਲਾਤਾਂ ਵਿੱਚੋ ਗੁਜਰੇ ਹਨ। ਇਨਾਂ ਪਰਿਵਾਰਾਂ ਦਾ ਆਰਥਿਕ ਤੌਰ ‘ਤੇ ਕਾਫੀ ਨੁਕਸਾਨ ਹੋਇਆ ਹੈ। ਇਹਨਾਂ ਦੀ ਸਹਾਇਤਾ ਲਈ ਸਮਾਜ ਸੇਵੀ ਸੰਸਥਾਵਾਂ ਜਿਨਾਂ ਵਿਚ ਪਰਮਿੰਦਰ ਸਿੰਘ ਸੈਣੀ, ਸਕੱਤਰ ਸਮਰਪਣ ਸੋਸਾਇਟੀ ਗੁਰਦਾਸਪੁਰ, ਸੱਜਣ ਸਿੰਘ ਧੰਦਲ ਚੇਅਰਮੇਨ, ਸਰਵਣ ਸਿੰਘ ਧੰਦਲ ਡਾਇਰੈਕਟਰ ਸੇਂਟ ਵਾਰੀਅਰਜ਼ ਸਕੂਲ ਕਾਦੀਆਂ ਸੋਸਾਇਟੀ, ਬਖਤਾਵਰ ਸਿੰਘ ਪ੍ਰਧਾਨ,ਆਲ ਇੰਡੀਆਂ ਫਰੀਡਮ ਫਾਈਟਰਜ਼ ਫੈਮਲੀਜ਼ ਐਸੋਸੀਏਸ਼ਨ ਅਤੇ ਮੁਕੇਸ਼ ਵਰਮਾ ਪ੍ਰਧਾਨ ਜਗਤ ਪੰਜਾਬੀ ਸਭਾ ਕੈਨੇਡਾ ਪੰਜਾਬ ਇਕਾਈ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ ਹੈ।

ਉਹਨਾਂ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਵਿੱਚ ਜਿਥੇ ਹੜ ਪੀੜਤਾਂ ਦੀ ਆਰਥਿਤ ਤੌਰ ‘ਤੇ ਸਹਾਇਤਾ ਕੀਤੀ ਜਾ ਰਹੀ ਹੈ ਉਥੇ ਨਾਲ ਹੀ ਮਿਸ਼ਨ ਉਮੀਦ ਤਹਿਤ ਜਿਲ੍ਹੇ ਦੇ ਨੌਜਵਾਨਾ ਲਈ ਵੱਖ-2 ਪ੍ਰਬੰਧਕੀ ਅਹੁਦੇ ਦੀਆਂ ਪ੍ਰੀਖਿਆਵਾਂ ਯੂ.ਪੀ.ਐਸ.ਸੀ/ਪੀ.ਸੀ.ਐਸ ਦੀ ਤਿਆਰੀ ਲਈ ਮੁਫਤ ਕੋਚਿਗ ਦਾ ਪ੍ਰਬੰਧ ਕਰਵਾਇਆ ਜਾ ਰਿਹਾ ਹੈ।

ਜਿਲ੍ਹੇ ਗੁਰਦਾਸਪੁਰ ਦੀ ਹਰ ਸਬ-ਡਵੀਜ਼ਨ ਵਿੱਚ ਇਹਨਾਂ ਪ੍ਰੀਖਿਆਵਾਂ ਲਈ ਮੁਫਤ ਕੋਚਿਗ ਕਰਵਾਈ ਜਾਵੇਗੀ,ਇਸ ਕੰਮ ਲਈ ਪਰਮਿੰਦਰ ਸਿੰਘ ਸੈਣੀ ਜਿਲ੍ਹਾਂ ਗਾਈਡੈਸ ਕਾਊਸਲਰ ਦੀ ਡਿਊਟੀ ਲਗਾਈ ਗਈ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਜਿਥੇ ਹੜ ਪੀੜਤ ਹਰ ਪਰਿਵਾਰ ਤੱਕ ਸਮਾਜ ਸੇਵੀ ਸੰਸਥਾਵਾਂ ਦੀ ਮੱਦਦ ਨਾਲ ਹਰ ਸੰਭਵ ਸਹਾਇਤਾ ਪਹੁੰਚਾਈ ਜਾ ਰਹੀ ਹੈ, ਉਥੇ ਨਾਲ ਹੀ ਵਿਦਿਆਰਥੀਆਂ ਦੀ ਪੜਾਈ ਦਾ ਖਾਸ ਧਿਆਨ ਰੱਖਿਆ ਜਾ ਹਿਹਾ ਹੈ।

ਇਸ ਮੈਕੇ ਹੜ ਪੀੜਤ ਪਰਿਵਾਰਾਂ ਨੇ ਜਿਲ੍ਹਾ ਪ੍ਰਸ਼ਾਸਨ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਹਰਜਿੰਦਰ ਸਿੰਘ ਬੇਦੀ ਦਾ ਧੰਨਵਾਦ ਕੀਤਾ ।

Written By
The Punjab Wire