Close

Recent Posts

ਗੁਰਦਾਸਪੁਰ ਪੰਜਾਬ

ਹਰਜਿੰਦਰ ਸਿੰਘ ਕਲਸੀ ਨੇ ਬਟਾਲਾ ਦੇ ਨਾਲ ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪੁਰ ਦਾ ਵੀ ਸੰਭਾਲਿਆ ਅਹੁਦਾ

ਹਰਜਿੰਦਰ ਸਿੰਘ ਕਲਸੀ ਨੇ ਬਟਾਲਾ ਦੇ ਨਾਲ ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪੁਰ ਦਾ ਵੀ ਸੰਭਾਲਿਆ ਅਹੁਦਾ
  • PublishedOctober 8, 2025

ਗੁਰਦਾਸਪੁਰ, 8 ਅਕਤੂਬਰ 2025 (ਮਨਨ ਸੈਣੀ )। ਹਰਜਿੰਦਰ ਸਿੰਘ ਕਲਸੀ ਨੇ ਅੱਜ ਜ਼ਿਲ੍ਹਾ ਲੋਕ ਸੰਪਰਕ ਅਫਸਰ ਗੁਰਦਾਸਪੁਰ (ਡੀ.ਪੀ.ਆਰ.ਓ) ਦਾ ਅਹੁਦਾ ਸੰਭਾਲ ਲਿਆ ਹੈ।

ਹਰਜਿੰਦਰ ਸਿੰਘ ਕਲਸੀ ਇਸ ਤੋ ਪਹਿਲਾਂ ਵੀ ਕਰੀਬ ਅੱਠ ਸਾਲ ਗਰਦਾਸਪੁਰ ਵਿਖੇ ਸੇਵਾਵਾਂ ਨਿਭਾ ਚੁੱਕੇ ਹਨ।

ਪੰਜਾਬ ਸਰਕਾਰ ਵੱਲੋ ਬੀਤੇ ਦਿਨ ਕੀਤੇ ਗਏ ਜ਼ਿਲ੍ਹਾ ਲੋਕ ਸੰਪਰਕ ਅਫਸਰਾਂ ਦੇ ਤਬਾਦਲਿਆਂ ਤਹਿਤ ਉਨ੍ਹਾਂ ਨੂੰ ਬਟਾਲਾ ਦੇ ਨਾਲ ਗੁਰਦਾਸਪੁਰ ਡੀ.ਪੀ.ਆਰ.ਓ ਦਾ ਵੀ ਵਾਧੂ ਚਾਰਜ ਦਿੱਤਾ ਗਿਆ ਹੈ।

ਗੁਰਦਾਸਪੁਰ ਵਿਖੇ ਚਾਰਜ ਲੈਣ ਤੋਂ ਬਾਅਦ ਪੱਤਰਕਾਰ ਸਾਥੀਆਂ ਨਾਲ ਗੱਲਬਾਤ ਕਰਦਿਆਂ ਡੀ.ਪੀ.ਆਰ.ਓ ਕਲਸੀ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਪ੍ਰੋਗਰਾਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਮੀਡੀਆ ਦੇ ਸਾਥੀਆਂ ਦੇ ਸਹਿਯੋਗ ਨਾਲ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਕਾਰਜਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਗਰਾਊਂਡ ਲੈਵਲ ਤੱਕ ਪਹੁੰਚ ਕੀਤੀ ਜਾਵੇਗੀ।

Written By
The Punjab Wire