Close

Recent Posts

ਹੋਰ ਗੁਰਦਾਸਪੁਰ

ਡਾ. ਰੁਪਿੰਦਰ ਨਿਊਰੋਸਾਈਕੈਟਰੀ ਸੈਂਟਰ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਨੂੰ ਸਮਰਪਿਤ ਹੜ੍ਹ ਪੀੜਿਤਾਂ ਨੂੂੰ ਮੁੱਖ ਰੱਖਦੇ ਮੁਫ਼ਤ ਕੈਂਪ

ਡਾ. ਰੁਪਿੰਦਰ ਨਿਊਰੋਸਾਈਕੈਟਰੀ ਸੈਂਟਰ ਵੱਲੋਂ ਵਿਸ਼ਵ ਮਾਨਸਿਕ ਸਿਹਤ ਦਿਵਸ ਨੂੰ ਸਮਰਪਿਤ ਹੜ੍ਹ ਪੀੜਿਤਾਂ ਨੂੂੰ ਮੁੱਖ ਰੱਖਦੇ ਮੁਫ਼ਤ ਕੈਂਪ
  • PublishedOctober 8, 2025

ਮਾਨਸਿਕ ਸਿਹਤ ਹੀ ਅਸਲ ਸਿਹਤ ਹੈ: ਸੰਕਟਕਾਲਾਂ ਵਿੱਚ ਮਾਨਸਿਕ ਸਹਾਇਤਾ

ਗੁਰਦਾਸਪੁਰ, 8 ਅਕਤੂਬਰ 2025 (ਮਨਨ ਸੈਣੀ)। ਵਿਸ਼ਵ ਮਾਨਸਿਕ ਸਿਹਤ ਦਿਵਸ (10 ਅਕਤੂਬਰ 2025) ਦੇ ਮੌਕੇ ‘ਤੇ, ਡਾ. ਰੁਪਿੰਦਰ ਨਿਊਰੋਸਾਈਕੈਟਰੀ ਸੈਂਟਰ, ਗੁਰਦਾਸਪੁਰ ਵੱਲੋਂ ਹੜ੍ਹ ਪੀੜਤਾਂ ਅਤੇ ਸਮੁੱਚੇ ਸਮਾਜ ਦੀ ਮਾਨਸਿਕ ਸਿਹਤ ਨੂੰ ਸਮਰਥਨ ਦੇਣ ਲਈ ਇੱਕ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਾਲ ਦਾ ਵਿਸ਼ਵ ਮਾਨਸਿਕ ਸਿਹਤ ਦਿਵਸ ਦਾ ਵਿਸ਼ਾ, “ਮਾਨਸਿਕ ਸਿਹਤ ਮਨੁੱਖੀ ਸੰਕਟਕਾਲਾਂ ਵਿੱਚ”, ਸੰਕਟਕਾਲੀ ਸਥਿਤੀਆਂ ਜਿਵੇਂ ਕਿ ਹੜ੍ਹਾਂ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਮਾਨਸਿਕ ਸਿਹਤ ਦੀ ਮਹੱਤਤਾ ‘ਤੇ ਜ਼ੋਰ ਦਿੰਦਾ ਹੈ।

ਇੱਥੇ ਦੱਸਣਯੋਗ ਹੈ ਕਿ ਗੁਰਦਾਸਪੁਰ ਜਿਲ੍ਹਾ ਪੰਜਾਬ ਦਾ ਸੱਭ ਤੋਂ ਵੱਧ ਹੜ੍ਹ ਪ੍ਰਭਾਵਿਤ ਜ਼ਿਲ੍ਹਾ ਰਿਹਾ ਹੈ। ਹੜ੍ਹਾਂ ਵਰਗੀਆਂ ਸੰਕਟਕਾਲੀ ਸਥਿਤੀਆਂ ਵਿੱਚ ਲੋਕਾਂ ਨੂੰ ਨਾ ਸਿਰਫ਼ ਸਰੀਰਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ, ਬਲਕਿ ਭਾਵਨਾਤਮਕ ਅਤੇ ਮਾਨਸਿਕ ਤਣਾਅ ਵੀ ਸਹਿਣਾ ਪੈਂਦਾ ਹੈ। ਅੰਕੜਿਆਂ ਅਨੁਸਾਰ, ਅਜਿਹੀਆਂ ਸਥਿਤੀਆਂ ਵਿੱਚ ਹਰ ਪੰਜ ਵਿੱਚੋਂ ਇੱਕ ਵਿਅਕਤੀ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਨੂੰ ਮੁੱਖ ਰੱਖਦਿਆਂ, ਡਾ. ਰੁਪਿੰਦਰ ਨਿਊਰੋਸਾਈਕੈਟਰੀ ਸੈਂਟਰ ਨੇ ਹੜ੍ਹ ਪੀੜਤਾਂ ਦੀ ਮਾਨਸਿਕ ਸਿਹਤ ਨੂੰ ਪਹਿਲ ਦਿੰਦੇ ਹੋਏ ਇੱਕ ਵਿਸ਼ੇਸ਼ ਮੁਫ਼ਤ ਕੈਂਪ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ।

ਕੈਂਪ ਦਾ ਵੇਰਵਾ

ਡਾ. ਰੁਪਿੰਦਰ ਕੌਰ ਓਬਰਾਏ ਦੀ ਅਗਵਾਈ ਵਿੱਚ ਇਹ ਕੈਂਪ 11 ਅਕਤੂਬਰ 2025 ਨੂੰ ਗੁਰਦਾਸਪੁਰ ਦੇ ਕਾਲੇਜ ਰੋਡ ‘ਤੇ ਸਥਿਤ ਡਾ. ਰੁਪਿੰਦਰ ਨਿਊਰੋਸਾਈਕੈਟਰੀ ਸੈਂਟਰ ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਕੈਂਪ ਦਾ ਮੁੱਖ ਉਦੇਸ਼ ਹੜ੍ਹ ਪੀੜਤਾਂ ਸਮੇਤ ਸਾਰੇ ਲੋੜਵੰਦਾਂ ਨੂੰ ਮਾਨਸਿਕ ਸਿਹਤ ਸੰਬੰਧੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ।

ਇਸ ਸੰਬੰਧੀ ਗੱਲਬਾਤ ਕਰਦੇ ਹੋਏ ਡਾ ਰੁਪਿੰਦਰ ਓਬਰਾਏ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਜਿਸ ਅੰਦਰ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦੀ ਸਹੂਲਤ, ਮੁਫ਼ਤ ਕਾਉਂਸਲਿੰਗ ਅਤੇ ਮੁਫ਼ਤ ਮੈਂਟਲ ਹੈਲਥ ਥੈਰੇਪੀ ਸੈਸ਼ਨ ਕੀਤਾ ਜਾਵੇਗਾ।

ਡਾ. ਓਬਰਾਏ ਦੀ ਅਪੀਲ

ਡਾ. ਰੁਪਿੰਦਰ ਕੌਰ ਓਬਰਾਏ ਨੇ ਕਿਹਾ, “ਮਾਨਸਿਕ ਸਿਹਤ ਸਾਡੀ ਸਮੁੱਚੀ ਸਿਹਤ ਦਾ ਅਹਿਮ ਹਿੱਸਾ ਹੈ। ਹੜ੍ਹ ਵਰਗੀਆਂ ਆਫ਼ਤਾਂ ਵਿੱਚ ਲੋਕਾਂ ਦੀ ਮਾਨਸਿਕ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ, ਅਤੇ ਅਸੀਂ ਉਨ੍ਹਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦੀ ਮੁੜ ਸਥਾਪਨਾ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਾਂ।” ਉਨ੍ਹਾਂ ਨੇ ਸਾਰੇ ਸ਼ਹਿਰ ਵਾਸੀਆਂ ਅਤੇ ਖਾਸ ਕਰਕੇ ਹੜ੍ਹ ਪੀੜਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਸ਼ਾਮਲ ਹੋਣ ਅਤੇ ਮੁਫ਼ਤ ਸੇਵਾਵਾਂ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਇਹ ਕੈਂਪ ਦਾ ਸਮਾਂ: ਸਵੇਰੇ 9 ਵਜੇ ਤੋਂ ਸ਼ਾਮ 2 ਵਜੇ ਤੱਕ ਹੈ।

Written By
The Punjab Wire