ਸ਼ਮਸ਼ੇਰ ਸਿੰਘ ਦੀਨਾਨਗਰ ਨੇ ਨੌਸ਼ਹਿਰਾ ਤੋਂ ਨਵਾਂ ਪਿੰਡ ਬਹਾਦਰ ਰਾਹੀਂ ਗੁਰਦੁਆਰਾ ਬੀਬੀ ਸੁੰਦਰੀ ਜੀ ਤੱਕ ਜਾਂਦੀ ਸੜਕ ਦੀ ਮੁਰੰਮਤ ਤੇ ਚੌੜਿਆਂ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ
ਦੀਨਾਨਗਰ, 25 ਸਤੰਬਰ 2025 (ਦੀ ਪੰਜਾਬ ਵਾਇਰ ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦੀਨਾਨਗਰ ਤੋਂ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਅੱਜ ਨੌਸ਼ਹਿਰਾ ਤੋਂ ਨਵਾਂ ਪਿੰਡ ਬਹਾਦਰ ਰਾਹੀਂ ਗੁਰਦੁਆਰਾ ਬੀਬੀ ਸੁੰਦਰੀ ਜੀ ਤੱਕ ਜਾਂਦੀ ਸੜਕ ਦੀ ਮੁਰੰਮਤ ਤੇ ਚੌੜਿਆਂ ਕਰਨ ਦੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਸੜਕ ਦੇ ਨਿਰਮਾਣ ਉੱਪਰ ਪੰਜਾਬ ਸਰਕਾਰ ਵੱਲੋਂ 2.25 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸੀਨੀਅਰ ਆਪ ਆਗੂ ਸ਼ਮਸ਼ੇਰ ਸਿੰਘ ਨੇ ਕਿਹਾ ਕਿ 9 ਕਿੱਲੋਮੀਟਰ ਲੰਬੀ ਇਸ ਸੜਕ ਨੂੰ 18 ਫੁੱਟ ਚੌੜੀ ਕੀਤਾ ਜਾਵੇਗਾ ਅਤੇ ਨਾਲ ਹੀ ਸਾਰੀ ਸੜਕ ਦੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਗਲੇ 2 ਮਹੀਨਿਆਂ ਵਿੱਚ ਇਸ ਪ੍ਰੋਜੈਕਟ ਨੂੰ ਮੁਕੰਮਲ ਕਰ ਲਿਆ ਜਾਵੇਗਾ ਜਿਸ ਨਾਲ ਪੁਰੇ ਇਲਾਕੇ ਨੂੰ ਵੱਡੀ ਸਹੂਲਤ ਮਿਲੇਗੀ।
ਸ਼ਮਸ਼ੇਰ ਸਿੰਘ ਨੇ ਕਿਹਾ ਕਿ ਇਸ ਸੜਕ ਨੂੰ ਬਣਾਉਣ ਅਤੇ ਚੌੜਿਆਂ ਕਰਨ ਦੀ ਮੰਗ ਇਲਾਕੇ ਦੀਆਂ ਸੰਗਤਾਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਸੀ ਅਤੇ ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਇਹ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸੜਕ ਲਈ 2.25 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਅਤੇ ਟੈਂਡਰ ਹੋਣ ਤੋਂ ਬਾਅਦ ਅੱਜ ਇਸ ਸੜਕ ਦਾ ਨੀਂਹ ਪੱਥਰ ਰੱਖ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਸੂਬੇ ਵਿੱਚ ਵਿਕਾਸ ਦੀ ਗਤੀ ਨੂੰ ਅੱਗੇ ਵਧਾਉਂਦਿਆਂ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ ਜਿਸ ਤਹਿਤ ਵਿਧਾਨ ਸਭਾ ਹਲਕਾ ਦੀਨਾਨਗਰ ਵਿੱਚ ਵੀ ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਸੁਰਜੀਤ ਸਿੰਘ ਸਰਪੰਚ ਪਿੰਡ ਬਹਾਦਰ, ਬਲਬੀਰ ਸਿੰਘ ਠੇਕੇਦਾਰ, ਕੈਪਟਨ ਜਸਵਿੰਦਰ ਸਿੰਘ, ਸੂਬੇਦਾਰ ਬਲਵਿੰਦਰ ਸਿੰਘ ਪ੍ਰਧਾਨ, ਜਥੇਦਾਰ ਪਿਆਰਾ ਸਿੰਘ, ਸੂਬੇਦਾਰ ਬਲਵਿੰਦਰ ਸਿੰਘ, ਸੂਬੇਦਾਰ ਮੇਜਰ ਗੁਰਦੀਪ ਸਿੰਘ, ਸੁੱਚਾ ਸਿੰਘ ਮੁਲਤਾਨੀ ਚਾਵਾਂ, ਸਾਬਕਾ ਸਰਪੰਚ ਪ੍ਰੇਮ ਸਿੰਘ ਪਿੰਡ ਨਵਾਂ ਨੌਸ਼ਹਿਰਾ, ਵਿਮਲ ਕੁਮਾਰ, ਮਨਿੰਦਰ ਸਿੰਘ ਪ੍ਰਧਾਨ, ਮਨਜਿੰਦਰ ਸਿੰਘ, ਸ਼ਰਨਜੀਤ ਸਿੰਘ, ਸਤਨਾਮ ਸਿੰਘ, ਸੁਰਜੀਤ ਸਿੰਘ, ਸੂਬੇਦਾਰ ਜਰਨੈਲ ਸਿੰਘ, ਤਰਸੇਮ ਸਿੰਘ ਸੂਬੇਦਾਰ, ਸੂਬੇਦਾਰ ਮੇਜਰ ਸਿੰਘ, ਮੈਂਬਰ ਸੁਰਜੀਤ ਸਿੰਘ, ਬੀਬੀ ਬਲਬੀਰ ਕੌਰ, ਬੀਬੀ ਦਰਸ਼ਨ ਕੌਰ, ਬੀਬੀ ਸ਼ਰਨਜੀਤ ਕੌਰ ਮੈਂਬਰ, ਸੁਨੀਤਾ ਦੇਵੀ, ਦਰਸ਼ਨ ਸਿੰਘ ਮੈਂਬਰ, ਸੂਬੇਦਾਰ ਬਚਨ ਸਿੰਘ, ਬਲਕਾਰ ਸਿੰਘ ਅਮਰੀਕ ਸਿੰਘ, ਹਰਜੀਤ ਸਿੰਘ, ਨੰਬਰਦਾਰ ਹਰਬੰਸ ਲਾਲ ਬਹਾਦਰ, ਸਰਬਜੀਤ ਸਿੰਘ ਬੱਲੀ, ਬਲਕਾਰ ਸਿੰਘ, ਸੁਰਿੰਦਰ ਸਿੰਘ ਆਦੀ ਸਮੇਤ ਇਲਾਕੇ ਦੇ ਹੋਰ ਵੀ ਮੁਹਤਬਰ ਹਾਜ਼ਰ ਸਨ।