Close

Recent Posts

PUNJAB FLOODS ਗੁਰਦਾਸਪੁਰ

ਚੇਅਰਮੈਨ ਮਿਲਕਫੈਡ ਪੰਜਾਬ  ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਿੱਚ ਮਿਲਕਫੈਡ ਪੰਜਾਬ ਅਤੇ ਐਨ.ਡੀ.ਡੀ.ਬੀ ਦੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਨਿਵੇਕਲੀ ਮੁਹਿੰਮ ਸ਼ੁਰੂ

ਚੇਅਰਮੈਨ ਮਿਲਕਫੈਡ ਪੰਜਾਬ  ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਿੱਚ ਮਿਲਕਫੈਡ ਪੰਜਾਬ ਅਤੇ ਐਨ.ਡੀ.ਡੀ.ਬੀ ਦੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਨਿਵੇਕਲੀ ਮੁਹਿੰਮ ਸ਼ੁਰੂ
  • PublishedSeptember 19, 2025

ਐਨ.ਡੀ.ਡੀ.ਬੀ ਦੀ ਟੀਮ ਅਤੇ ਵੇਰਕਾ ਗੁਰਦਾਸਪੁਰ ਡੇਅਰੀ ਦੀ ਟੀਮ ਵਲੋਂ ਸਾਂਝੇ ਤੌਰ ‘ਤੇ ਹੜ੍ਹ ਪ੍ਰਭਾਵਿਤ ਵੇਰਕਾ ਨਾਲ ਜੁੜੇ ਦੁੱਧ ਉਦਪਾਦਕ ਭੁੱਲਾ ਅਤੇ ਉੱਚਾ ਧਕਾਲਾ ਸਹਿਕਾਰੀ ਸਭਾਵਾਂ ਵਿਖੇ ਵਿਸ਼ੇਸ਼ ਮੈਡੀਕਲ ਕੈਂਪ

ਲੋੜਵੰਦ ਲੋਕਾਂ ਨੂੰ ਦਵਾਈਆਂ ਦੀਆਂ ਕਿੱਟਾਂ ਵੰਡੀਆਂ

ਗੁਰਦਾਸਪੁਰ, 19 ਸਤੰਬਰ 2025  (ਦੀ ਪੰਜਾਬ ਵਾਇਰ ) ਚੇਅਰਮੈਨ ਮਿਲਕਫੈਡ ਪੰਜਾਬ ਸਰਦਾਰ ਨਰਿੰਦਰ ਸਿੰਘ ਸ਼ੇਰਗਿੱਲ ਅਤੇ ਸ੍ਰੀ ਰਾਹੁਲ ਗੁਪਤਾ, ਆਈ ਏ ਐਸ, ਐਮ.ਡੀ. ਮਿਲਕਫੈਡ ਪੰਜਾਬ ਦੇ ਸ਼ਾਨਦਾਰ ਯਤਨਾ ਸਦਕਾ ਐਨ.ਡੀ.ਡੀ.ਬੀ, ਹੜ੍ਹ ਪ੍ਰਭਾਵਿਤ ਖੇਤਰ ਵਿਚ ਮੱਦਦ ਲਈ ਅੱਗੇ ਆਈ ਹੈ।

ਜਿਸ ਤਹਿਤ ਅੱਜ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (NDDB) ਜਲੰਧਰ ਦੇ ਪ੍ਰਿੰਸੀਪਲ ਡਾਕਟਰ ਸਤਿਆਪਾਲ ਕੁਰੀ ਦੀ ਨਿਗਰਾਨੀ ਵਿਚ ਐਨ.ਡੀ.ਡੀ.ਬੀ ਦੀ ਟੀਮ ਅਤੇ ਵੇਰਕਾ ਗੁਰਦਾਸਪੁਰ ਡੇਅਰੀ ਦੀ ਟੀਮ ਵਲੋਂ ਸਾਂਝੇ ਤੌਰ ਤੇ ਹੜ੍ਹ ਪ੍ਰਭਾਵਿਤ ਵੇਰਕਾ ਨਾਲ ਜੁੜੇ ਦੁੱਧ ਉਦਪਾਦਕ ਭੁੱਲਾ ਅਤੇ ਉੱਚਾ ਧਕਾਲਾ ਸਹਿਕਾਰੀ ਸਭਾਵਾਂ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਾਏ ਗਏ, ਜਿਸ ਵਿਚ ਲੋਕਾ ਨੂੰ ਹੜਾਂ ਤੋਂ ਬਾਅਦ ਹੋਣ ਵਾਲਿਆਂ ਬਿਮਾਰੀਆਂ ਦੀ ਜਾਣਕਾਰੀ ਦਿੱਤੀ ਗਈ ਅਤੇ ਇਸ ਸੰਬਧੀ ਲੋੜੀਦੀਆਂ ਦਵਾਈਆਂ ਦੀਆ ਕਿੱਟਾਂ ਵੰਡੀਆਂ ਗਿਆ।

ਟੀਮ ਵੱਲੋਂ ਪੀੜਤ ਪਰਿਵਾਰਾਂ ਨੂੰ ਇਹ ਭਰੋਸਾ ਵੀ ਦਵਾਇਆ ਗਿਆ ਕਿ ਐਨ ਡੀ.ਡੀ.ਬੀ ਅਤੇ ਮਿਲਕਫੈਡ ਪੰਜਾਬ ਹਮੇਸ਼ਾ ਉਨ੍ਹਾਂ ਦੇ ਨਾਲ ਖੜੇ ਹਨ ਅਤੇ ਭਵਿੱਖ ਵਿੱਚ ਵੀ ਹਰ ਸੰਭਵ ਮਦਦ ਜਾਰੀ ਰੱਖਣਗੇ।

ਉਨ੍ਹਾਂ ਕਿਹਾ ਕਿ ਮਿਲਕਫੈਡ ਪੰਜਾਬ ਜੋ ਕਿ ਵੇਰਕਾ ਦੇ ਨਾਮ ਤੋਂ ਪੰਜਾਬ ਦੇ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਦਾ ਆ ਰਿਹਾ ਹੈ, ਉੱਤਰੀ ਭਾਰਤ ਦਾ ਪ੍ਰਮੁੱਖ ਸਹਿਕਾਰੀ ਅਦਾਰਾ ਹੈ ਅਤੇ ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਭਾਰਤ ਦੀ ਪ੍ਰਮੁੱਖ ਸੰਸਥਾ ਹੈ, ਜੋ ਦੁੱਧ ਉਤਪਾਦਕਾਂ ਦੇ ਜੀਵਨ ਨੂੰ ਉੱਚਾ ਚੁੱਕਣ ਹਿਤ ਬਰੀਡਿੰਗ, ਟ੍ਰੇਨਿੰਗ, ਕਲੀਨ ਮਿਲਕ ਪ੍ਰੋਡਕਸ਼ਨ ਅਤੇ ਡੇਅਰੀ ਡਿਵੈਲਪਮੈਂਟ ਹਿਤ ਲਗਾਤਾਰ ਕੰਮ ਕਰ ਰਹੇ ਹਨ।

ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਵੱਲੋਂ ਰੀਜਨਲ ਟਰੇਨਿੰਗ ਅਤੇ ਡਿਵੈਲਪਮੈਂਟ ਸੈਂਟਰ, ਜਲੰਧਰ ਵਿਖੇ ਚਲਾਇਆ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਡੇਅਰੀ ਕਿੱਤੇ ਪ੍ਰਤੀ ਲੋੜੀਂਦੀ ਜਾਣਕਾਰੀ ਮੁਹਈਆ ਕਰਵਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੜਾਂ ਨੇ ਪੰਜਾਬ ਵਿਚ ਕਾਫੀ ਨੁਕਸਾਨ ਕੀਤਾ ਹੈ ਅਤੇ ਗੁਰਦਾਸਪੁਰ ਜਿਲਾ ਸਭ ਤੋਂ ਪ੍ਰਭਾਵਿਤ ਰਿਹਾ ਹੈਂ ।

ਉਨਾਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ “ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਸਮਾਜ ਦੇ ਹਰ ਹਿੱਸੇ ਵਿੱਚ ਖੁਸ਼ਹਾਲੀ ਲਿਆਂਵਣ ਲਈ ਕੰਮ ਕਰੀਏ। ਅਸੀਂ ਹੜ ਪ੍ਰਭਾਵਿਤ ਭਾਈਚਾਰੇ ਦੇ ਦੁੱਖ ਦਰਦ ਵਿੱਚ ਭਾਗੀਦਾਰ ਹਾਂ ਅਤੇ ਉਨ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਹਾਂ।”ਇਸ ਰਾਹਤ ਕਾਰਜ ਰਾਹੀਂ ਐਨਡੀਡੀਬੀ ਅਤੇ ਵੇਰਕਾ ਨੇ ਪ੍ਰਭਾਵਿਤ ਲੋਕਾਂ ਤੱਕ ਇਕ ਭਰੋਸਾ ਅਤੇ ਹੌਸਲਾ ਵੀ ਪਹੁੰਚਾਇਆ ਹੈ। ਟੀਮ ਵਲੋਂ ਇਹ ਵੀ ਜਾਣਕਾਰੀ ਦਿਤੀ ਗਈ ਹੋਰ ਦਵਾਈਆਂ ਦੀਆ ਕਿੱਟਾਂ ਉਪਲਬੱਧ ਹੋਣ ਤੇ ਬਾਕੀ ਹੜ੍ਹ ਪ੍ਰਭਾਵਿਤ ਵੇਰਕਾ ਨਾਲ ਜੁੜੇ ਦੁੱਧ ਉਦਪਾਦਕਾ ਨੂੰ ਵੀ ਮੁਹਈਆ ਕਰਵਾਈਆਂ ਜਾਣਗੀਆਂ ।

Written By
The Punjab Wire