PUNJAB FLOODS ਗੁਰਦਾਸਪੁਰ

ਡੀ.ਆਈ.ਜੀ. ਵੱਲੋਂ ਹੜ੍ਹ ਪ੍ਰਭਾਵਿਤ ਬਾਰਡਰ ਆਉਟਪੋਸਟਾਂ ਅਤੇ 117 ਬਟਾਲਿਅਨ ਬੀ.ਐੱਸ.ਐੱਫ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ

ਡੀ.ਆਈ.ਜੀ. ਵੱਲੋਂ ਹੜ੍ਹ ਪ੍ਰਭਾਵਿਤ ਬਾਰਡਰ ਆਉਟਪੋਸਟਾਂ ਅਤੇ 117 ਬਟਾਲਿਅਨ ਬੀ.ਐੱਸ.ਐੱਫ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ
  • PublishedSeptember 12, 2025



 ਗੁਰਦਾਸਪੁਰ, 12 ਸਤੰਬਰ 2025 (ਦੀ ਪੰਜਾਬ ਵਾਇਰ) – ਸ਼੍ਰੀ ਜਸਵਿੰਦਰ ਕੁਮਾਰ ਬਿਰਦੀ, ਡੀ.ਆਈ.ਜੀ. ਸਟੇਸ਼ਨ ਹੈਡਕੁਆਰਟਰ  ਬੀ.ਐੱਸ.ਐੱਫ. ਗੁਰਦਾਸਪੁਰ ਨੇ ਸ਼੍ਰੀ ਬ੍ਰਿਜ ਮੋਹਨ ਪੁਰੀਤ, ਕਮਾਂਡੈਂਟ 117 ਬਟਾਲਿਅਨ ਬੀ.ਐੱਸ.ਐੱਫ., ਸ਼੍ਰੀ ਆਦਰਸ਼ ਕੁਮਾਰ ਸੈਣੀਆ, ਜ਼ੈੱਡ.ਆਈ.ਸੀ. (ਓਪਸ), ਸ਼੍ਰੀ ਉਮੇਦ ਸਿੰਘ ਦਰਿਆਲ, ਡੀ.ਸੀ./ਐਡਜਟ ਅਤੇ ਸ਼੍ਰੀ ਅਮਿਤ ਕੁਮਾਰ ਸਿੰਘ, ਏ.ਸੀ./ਕਿਊ.ਐੱਮ. ਦੇ ਨਾਲ ਮਿਲ ਕੇ ਬੀ.ਓ.ਪੀ. ਸ਼ਾਹਪੁਰ, ਬੀ.ਓ.ਪੀ. ਸ਼ਾਹਪੁਰ ਫਾਰਵਰਡ, ਬੀ.ਓ.ਪੀ. ਚੰਨਾ ਪੱਤਣ, ਚਾਨੀਆ ਅਤੇ ਬੀ.ਓ.ਪੀ. ਪੰਜਗਰਾਈਆਂ  ਦਾ ਦੌਰਾ ਕੀਤਾ। ਇਹ ਦੌਰਾ ਉਨ੍ਹਾਂ ਨੇ ਟ੍ਰੈਕਟਰ, ਕਿਸ਼ਤੀ ਅਤੇ ਪੈਦਲ ਕੀਤਾ।



117 ਬਟਾਲਿਅਨ ਬੀ.ਐੱਸ.ਐੱਫ ਦੇ ਇਲਾਕੇ ਦੀ ਪੂਰੀ ਰੈਕੀ ਕੀਤੀ ਗਈ। ਦੌਰੇ ਦੌਰਾਨ ਡੀ.ਆਈ.ਜੀ. ਨੇ ਬਾਰਡਰ ਤੇ ਤਾਇਨਾਤ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਹੜ੍ਹ ਕਾਰਨ ਹੋਏ ਨੁਕਸਾਨ ਦੀ ਜਾਂਚ ਕੀਤੀ। ਡੀ.ਆਈ.ਜੀ. ਨੇ ਹੜ੍ਹ ਨਾਲ ਸਭ ਤੋਂ ਵੱਧ ਪ੍ਰਭਾਵਿਤ ਗਹਿਰਾਈ ਵਾਲੇ ਇਲਾਕਿਆਂ ਦਾ ਵੀ ਦੌਰਾ ਕੀਤਾ। ਇਸ ਦੌਰੇ ਦਾ ਮੁੱਖ ਉਦੇਸ਼ ਜ਼ਮੀਨੀ ਹਾਲਾਤਾਂ ਦੀ ਸਮੀਖਿਆ ਕਰਨੀ, ਨੁਕਸਾਨ ਦੀ ਪਰਖ ਕਰਨੀ ਅਤੇ ਮੁਸ਼ਕਲ ਹਾਲਾਤਾਂ ਵਿਚ ਤਾਇਨਾਤ ਜਵਾਨਾਂ ਦੀ ਸੁਰੱਖਿਆ ਤੇ ਭਲਾਈ ਯਕੀਨੀ ਬਣਾਉਣੀ ਸੀ।

ਡੀ.ਆਈ.ਜੀ. ਨੇ ਪ੍ਰਭਾਵਿਤ ਬੀ.ਓ.ਪੀ. ‘ਤੇ ਤਾਇਨਾਤ ਅਧਿਕਾਰੀਆਂ ਅਤੇ ਜਵਾਨਾਂ ਨਾਲ ਗੱਲਬਾਤ ਦੌਰਾਨ ਮੁਸ਼ਕਲ ਹਾਲਾਤਾਂ ਅਤੇ ਮੌਸਮ ਦੇ ਚੁਣੌਤੀਆਂ ਦੇ ਬਾਵਜੂਦ ਬਾਰਡਰ ਸੁਰੱਖਿਆ ਪ੍ਰਤੀ ਉਨ੍ਹਾਂ ਦੀ ਨਿਸ਼ਠਾ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਬੁਨਿਆਦੀ ਢਾਂਚੇ, ਸੰਚਾਰ ਲਾਈਨਾਂ ਅਤੇ ਜ਼ਰੂਰੀ ਸਪਲਾਈਜ਼ ਦੇ ਨੁਕਸਾਨ ਦੀ ਵੀ ਜਾਂਚ ਕੀਤੀ ਅਤੇ ਭਰੋਸਾ ਦਵਾਇਆ ਕਿ ਰਾਹਤ ਕੰਮਾਂ ਨੂੰ ਪ੍ਰਾਥਮਿਕਤਾ ਦੇ ਅਧਾਰ ਤੇ ਪੂਰਾ ਕੀਤਾ ਜਾਵੇਗਾ।

ਡੀ.ਆਈ.ਜੀ. ਨੇ ਸੁਰੱਖਿਆ ਸਬੰਧੀ ਚਿੰਤਾਵਾਂ ਦੇ ਮੱਦੇਨਜ਼ਰ ਹਾਈ ਅਲਰਟ ਰਹਿਣ ਦੀ ਲੋੜ ‘ਤੇ ਜ਼ੋਰ ਦਿੱਤਾ ਅਤੇ ਖੇਤਰੀ ਕਮਾਂਡਰਾਂ ਨੂੰ ਸਮੇਂ ਸਿਰ ਰਾਹਤ ਅਤੇ ਪੁਨਰਵਾਸ ਲਈ ਸਥਾਨਕ ਪ੍ਰਸ਼ਾਸਨ ਨਾਲ ਕਰੀਬੀ ਸਹਿਯੋਗ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਲੌਜਿਸਟਿਕ ਸਹਾਇਤਾ, ਮੈਡੀਕਲ ਸੁਵਿਧਾਵਾਂ ਅਤੇ ਜਵਾਨਾਂ ਲਈ ਭਲਾਈ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ‘ਤੇ ਵੀ ਜ਼ੋਰ ਦਿੱਤਾ।

ਡੀ.ਆਈ.ਜੀ. ਨੇ ਕੁਦਰਤੀ ਆਫਤਾਂ ਦੇ ਬਾਵਜੂਦ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਿੱਚ ਬੀ.ਐੱਸ.ਐੱਫ. ਦੇ ਜਵਾਨਾਂ ਦੇ ਅਟੱਲ ਹੌਸਲੇ ਦੀ ਸਾਰਾਹਨਾ ਕੀਤੀ ਅਤੇ ਭਰੋਸਾ ਦਵਾਇਆ ਕਿ ਬੀ.ਐੱਸ.ਐੱਫ. ਬਾਰਡਰ ਸੁਰੱਖਿਆ ਨਾਲ ਨਾਲ ਸਥਾਨਕ ਜਨਤਾ ਲਈ ਮਨੁੱਖੀ ਸਹਾਇਤਾ ਮੁਹੱਈਆ ਕਰਵਾਉਣ ਲਈ ਵੀ ਵਚਨਬੱਧ ਹੈ।

Written By
The Punjab Wire