ਲਿਟਲ ਫਲਾਵਰ ਕੌਨਵੈਂਟ ਸਕੂਲ ਦੇ ਵਿਦਿਆਰਥੀ ਜਾਯੇਸ਼ ਨੇ ਨੈਸ਼ਨਲ ਪੱਧਰ ਤੇ ਸਾਇੰਸ ਓਲੰਪੀਆਡ ਵਿੱਚ ਗੋਲਡ ਮੈਡਲ ਕੀਤਾ ਹਾਸਿਲ
ਗੁਰਦਾਸਪੁਰ, 12 ਸਤੰਬਰ 2025 (ਦੀ ਪੰਜਾਬ ਵਾਇਰ)— ਲਿਟਲ ਫਲਾਵਰ ਕੌਨਵੈਂਟ ਸੀ. ਸੈ. ਸਕੂਲ, ਗੁਰਦਾਸਪੁਰ ਦੇ ਜਮਾਤ ਦੂਜੀ ਦੇ ਹੋਣਹਾਰ ਵਿਦਿਆਰਥੀ ਜਾਯੇਸ਼ ਨੇ ਨੈਸ਼ਨਲ ਪੱਧਰ ਤੇ ਸਾਇੰਸ ਓਲੰਪੀਆਡ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਸਕੂਲ ਦਾ ਹੀ ਨਹੀਂ ਸਗੋਂ ਪੂਰੇ ਜਿਲ੍ਹੇ ਗੁਰਦਾਸਪੁਰ ਦਾ ਨਾਮ ਰੋਸ਼ਨ ਕੀਤਾ ਹੈ । ਸਕੂਲ ਦੇ ਡਾਇਰੈਕਟਰ ਮਾਣਯੋਗ ਫਾਦਰ ਜੋਨ ਜੋਰਜ ਅਤੇ ਪ੍ਰਿੰਸੀਪਲ ਸਿਸਟਰ ਐਲਸਾ ਮਾਰੀਆ ਜੀ ਵੱਲੋਂ ਸਕੂਲ ਅਸੈਂਬਲੀ ਦੌਰਾਨ ਇਹ ਗੋਲਡ ਮੈਡਲ ਪਾ ਕੇ ਜਾਯੇਸ਼ ਦੀ ਉਪਲੱਬਧੀ ਤੇ ਉਸਨੂੰ ਸਨਮਾਨਿਤ ਕੀਤਾ । ਸਕੂਲ ਮੈਨੇਜਮੈਂਟ ਅਤੇ ਸਮੂਹ ਸਟਾਫ ਵੱਲੋਂ ਜਾਯੇਸ਼ ਅਤੇ ਉਸਦੇ ਪਰਿਵਾਰ ਨੂੰ ਦਿਲ ਤੋਂ ਵਧਾਈਆਂ । ਇਸ ਓਲੰਪੀਆਡ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਮੈਡਮ ਹਰਜੀਤ ਕੌਰ ਅਤੇ ਮੈਡਮ ਸੁਮਨ ਬਾਲਾ ਜੀ ਦੁਆਰਾ ਕੀਤੀ ਮਿਹਨਤ ਲਈ ਵੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ।