ਭਾਰੀ ਬਾਰਿਸ਼ਾਂ ਕਾਰਨ ਗੁਰਦਾਸਪੁਰ ਜ਼ਿਲੇ ਦੇ ਕਈ ਸਕੂਲਾਂ ਵਿੱਚ 9 ਅਤੇ 10 ਸਤੰਬਰ ਨੂੰ ਲੋਕਲ ਛੁੱਟੀ ਐਲਾਨ
ਗੁਰਦਾਸਪੁਰ, 8 ਸਤੰਬਰ 2025 (ਮੰਨਨ ਸੈਣੀ)। ਗੁਰਦਾਸਪੁਰ ਜ਼ਿਲੇ ਵਿੱਚ ਭਾਰੀ ਬਾਰਿਸ਼ਾਂ ਅਤੇ ਹੜ੍ਹਾਂ ਨੇ ਸਥਾਨਕ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਜਿਸ ਦੇ ਚਲਦੇ ਜਿਲ੍ਹਾਂ ਪ੍ਰਸ਼ਾਸਨ ਵੱਲੋਂ 9 ਅਤੇ 10 ਸਤੰਬਰ 2025 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਈ ਸਕੂਲਾਂ ਵਿੱਚ ਲੋਕਲ ਛੁੱਟੀਆਂ ਐਲਾਨੀ ਗਈ। ਇਸ ਸਬੰਧੀ ਜਿਲਾ ਸਿੱਖਿਆ ਅਫਸਰ (ਸ) ਅਤੇ ਜਿਲਾ ਸਿੱਖਿਆ ਅਫਸਰ (ਪ੍ਰਾਇਮਰੀ) ਦੇ ਦਫਤਰਾਂ ਵੱਲੋਂ ਜ਼ਿਲਾ ਮੈਜਿਸਟ੍ਰੇਟ ਨੂੰ ਅਧਿਕਾਰਤ ਪੱਤਰ ਭੇਜੇ ਗਏ ਹਨ। ਇਸ ਅਧਾਰ ‘ਤੇ ਸੂਚੀਬੱਧ ਸਕੂਲਾਂ ਨੂੰ ਦੋ ਦਿਨਾਂ ਲਈ ਛੁੱਟੀ ਦਿੱਤੀ ਗਈ ਹੈ।
ਸਕੂਲਾਂ ਦੇ ਅਧਿਆਪਕਾਂ ਨੂੰ ਹਾਜ਼ਰੀ ਲਈ ਬੁਲਾਇਆ ਗਿਆ ਹੈ ਤਾਂ ਜੋ ਛੁੱਟੀ ਮਗਰੋਂ ਸਕੂਲ ਮੁੜ ਚਾਲੂ ਕਰਨ ਲਈ ਤਿਆਰੀ ਕੀਤੀ ਜਾ ਸਕੇ। ਹਾਲਾਂਕਿ ਜਿਹੜੇ ਅਧਿਆਪਕ ਫਲੱਡ ਰੈਲੀਫ ਕਾਰਜ ਵਿੱਚ ਲੱਗੇ ਹਨ, ਉਹਨਾਂ ਨੂੰ ਸਕੂਲ ਵਿੱਚ ਹਾਜ਼ਰ ਹੋਣ ਤੋਂ ਛੁੱਟੀ ਦਿੱਤੀ ਗਈ ਹੈ।
ਛੁੱਟੀ ਲੱਗ ਰਹੇ ਮੁੱਖ ਸਕੂਲ ਅਤੇ ਉਹਨਾਂ ਦੇ ਬਲਾਕ ਇਸ ਪ੍ਰਕਾਰ ਹਨ:



