Close

Recent Posts

PUNJAB FLOODS ਗੁਰਦਾਸਪੁਰ ਦੇਸ਼ ਮੁੱਖ ਖ਼ਬਰ

ਪੰਜਾਬ ਅੰਦਰ ਹੜ੍ਹ ਦਾ ਕਹਿਰ, ਪ੍ਰਧਾਨ ਮੰਤਰੀ 9 ਨੂੰ ਕਰਨਗੇਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ

ਪੰਜਾਬ ਅੰਦਰ ਹੜ੍ਹ ਦਾ ਕਹਿਰ, ਪ੍ਰਧਾਨ ਮੰਤਰੀ 9 ਨੂੰ ਕਰਨਗੇਂ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ
  • PublishedSeptember 7, 2025

ਚੰਡੀਗੜ੍ਹ, 7 ਸਤੰਬਰ 2025 (ਦੀ ਪੰਜਾਬ ਵਾਇਰ)। ਦੇਸ਼ ਦੇ ਪ੍ਰਧਾਨ ਮੰਤਰੀ ਨਰੀਂਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਬਾੜ੍ਹ ਪ੍ਰਭਾਵਿਤ ਗੁਰਦਾਸਪੁਰ ਜ਼ਿਲ੍ਹੇ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਗੁਰਦਾਸਪੁਰ ਸਮੇਤ ਹੋਰ ਹੜ੍ਹ-ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਕੇ ਨੁਕਸਾਨ ਦਾ ਜਾਇਜ਼ਾ ਲੈਣਗੇ। ਇਸ ਮੌਕੇ ਤੇ ਉਨ੍ਹਾਂ ਵੱਲੋਂ ਉੱਚ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਜਾਵੇਗੀ। ਪਰ ਹਾਲੇ ਵੀ ਆਧਿਕਾਰਤ ਤੌਰ ਤੇ ਪੂਰਾ ਪ੍ਰੋਗ੍ਰਾਮ ਆਉਣਾ ਬਾਕਿ ਹੈ।

ਹਾਲਾਂਕਿ ਭਾਜਪਾ ਦੇ ਪੰਜਾਬ ਐਕਸ ਤੇ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਹੜ੍ਹ ਪੀੜਿਤ ਭਰਵਾਂ-ਭੈਣਾਂ ਅਤੇ ਕਿਸਾਨਾਂ ਨਾਲ ਸਿੱਧੀ ਮੁਲਾਕਾਤ ਕਰਕੇ ਦੁੱਖ ਵੰਡਾਉਣਗੇਂ ਅਤੇ ਪੀੜ੍ਹਿਤਾਂ ਦੀ ਮਦਦ ਲਈ ਹਰ ਸੰਭਵ ਕਦਮ ਚੁੱਕਣਗੇ

ਦੱਸਣਯੋਗ ਹੈ ਕਿ ਪੰਜਾਬ ਵਿੱਚ ਹਾਲੀਆ ਬਾੜ੍ਹ ਕਾਰਨ 23 ਜ਼ਿਲ੍ਹੇ ਦੇ ਲਗਭਗ 1,900 ਤੋਂ ਵੱਧ ਪਿੰਡ ਪ੍ਰਭਾਵਿਤ ਹੋਏ ਹਨ, ਜਿਸ ਵਿੱਚ 43 ਲੋਕਾਂ ਦੀ ਮੌਤ ਹੋ ਗਈ ਅਤੇ 1.71 ਲੱਖ ਹੈਕਟੇਅਰ ਫਸਲ ਨਸ਼ਟ ਹੋ ਗਈ।

Written By
The Punjab Wire