ਮੁੱਖ ਮੰਤਰੀ ਦੀ ਸਿਹਤ ਵਿਗੜ੍ਹੀ, ਕੇਜਰੀਵਾਲ ਹਾਲ ਜਾਨਣ ਲਈ ਪਹੁੰਚੇ
ਚੰਡੀਗੜ੍ਹ, 4 ਸਤੰਬਰ 2025 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਵਿਗੜ੍ਹ ਗਈ ਹੈ। ਉਨ੍ਹਾਂ ਦਾ ਹਾਲ ਚਾਲ ਜਾਨਣ ਦੇ ਲਈ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਉਨ੍ਹਾਂ ਕੋਲ ਪੁੱਜੇ ਹਨ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨ੍ਹਾਂ ਤੋਂ ਮੁੱਖ ਮੰਤਰੀ ਮਾਨ ਲਗਾਤਾਰ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾਂ ਕਰ ਰਹੇ ਸਨ ਅਤੇ ਗ੍ਰਾਉਡ ਤੇ ਜਾ ਕੇ ਲੋੋਕਾਂ ਨੂੰ ਮਿਲ ਰਹੇ ਸਨ।
ਦੱਸ ਦੇਇਏ ਕਿ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋ ਅੱਜ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਜਾਣਾ ਸੀ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਾ ਸੀ। ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਮਿਲਣਾ ਸੀ ਅਤੇ ਨੁਕਸਾਨ ਅਤੇ ਚੁਣੌਤੀਆਂ ਬਾਰੇ ਜਾਣਕਾਰੀ ਲੈਣੀ ਸੀ। ਪਰ ਫ਼ਿਲਹਾਲ ਤੱਕ ਸਿਹਤ ਵਿਗੜ੍ਹਨ ਕਾਰਨ ਹਾਲੇ ਕੋਈ ਅਪਡੇਟ ਨਹੀਂ ਹੈ।