Close

Recent Posts

PUNJAB FLOODS ਗੁਰਦਾਸਪੁਰ

ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਫਿਰ ਵਧਿਆ,ਕਈ ਪਿੰਡਾਂ ਵਿੱਚ ਮੁੜ੍ਹ ਆਇਆ ਪਾਣੀ

ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਫਿਰ ਵਧਿਆ,ਕਈ ਪਿੰਡਾਂ ਵਿੱਚ ਮੁੜ੍ਹ ਆਇਆ ਪਾਣੀ
  • PublishedSeptember 3, 2025

ਗੁਰਦਾਸਪੁਰ, 3 ਸਤੰਬਰ 2025 (ਮੰਨਨ ਸੈਣੀ)। ਗੁਰਦਾਸਪੁਰ ਜ਼ਿਲ੍ਹੇ ਵਿੱਚ ਰਾਵੀ ਦਰਿਆ ਦੇ ਨੇੜੇ ਵਸਦੇ ਪਿੰਡਾਂ ਵਿੱਚ ਹੜ੍ਹ ਦੀ ਸਮੱਸਿਆ ਘਟਣ ਦਾ ਨਾਮ ਨਹੀਂ ਲੈ ਰਹੀ। ਬੁੱਧਵਾਰ ਨੂੰ ਮਕੌੜਾ ਪੱਤਣ ਨੇੜੇ ਸਥਿਤ ਪਿੰਡਾਂ ਵਿੱਚ ਪਾਣੀ ਦਾ ਪੱਧਰ ਫਿਰ ਤੋਂ ਵਧਣਾ ਸ਼ੁਰੂ ਹੋ ਗਿਆ ਹੈ।

ਚੱਕ ਰਾਮ ਸਹਾਏ, ਟਾਂਡਾ, ਜੈਨਪੁਰ, ਠੱਟੀ, ਕਾਹਨਾ, ਜੱਗੋ ਚੱਕ ਟਾਂਡਾ, ਮਕੌੜਾ ਆਦਿ ਪਿੰਡਾਂ ਵਿੱਚ ਪਾਣੀ ਦਾ ਵਹਾਅ ਫੇਰ ਵਧ ਗਿਆ ਹੈ। ਹਾਲਾਂਕਿ ਪਾਣੀ ਦੀ ਰਫਤਾਰ ਤੇਜ਼ ਨਹੀਂ ਹੈ, ਪਰ ਫਿਰ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਮਕੌੜਾ ਪੱਤਣ ਤੋਂ ਕਿਸ਼ਤੀ ਸੇਵਾ ਨੂੰ ਮੁੜ ਬੰਦ ਕਰ ਦਿੱਤਾ ਗਿਆ ਹੈ, ਜਿਸ ਕਾਰਨ ਨਦੀ ਦੇ ਪਾਰ ਵਸਦੇ ਸੱਤ ਪਿੰਡਾਂ ਦਾ ਜ਼ਿਲ੍ਹੇ ਨਾਲ ਸੰਪਰਕ ਟੁੱਟ ਗਿਆ ਹੈ।

ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਵਹਿਣ ਵਾਲੀ ਰਾਵੀ ਨਦੀ ਦਾ ਪਾਣੀ ਵਧਣ ਕਾਰਨ ਧੁੱਸੀ ਬੰਨ੍ਹ ਵਿੱਚ ਕਈ ਥਾਵਾਂ ‘ਤੇ ਦਰਾਰਾਂ ਪੈ ਗਈਆਂ ਸਨ। ਬੁੱਧਵਾਰ ਨੂੰ ਰਾਵੀ ਵਿੱਚ ਫਿਰ ਤੋਂ ਡੇਢ ਲੱਖ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਨਾਲ ਪਹਿਲਾਂ ਤੋਂ ਹੀ ਟੁੱਟੇ ਤਟਬੰਨ੍ਹ ਨਾਲ ਲੱਗਦੇ ਪਿੰਡਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

ਡਰੇਨੇਜ ਵਿਭਾਗ ਦੇ ਐਕਸਈਐਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਰਾਵੀ ਨਦੀ ਵਿੱਚ ਡੇਢ ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ। ਇਸ ਕਾਰਨ ਨਦੀ ਦੇ ਨੇੜੇ ਵਾਲੇ ਇਲਾਕਿਆਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।

Written By
The Punjab Wire