Close

Recent Posts

ਗੁਰਦਾਸਪੁਰ

ਸੈਣੀ ਸਭਾ ਗੁਰਦਾਸਪੁਰ ਵੱਲੋਂ ਬਾਬਾ ਸ਼੍ਰੀ ਚੰਦ ਜੀ ਦਾ 531ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ

ਸੈਣੀ ਸਭਾ ਗੁਰਦਾਸਪੁਰ ਵੱਲੋਂ ਬਾਬਾ ਸ਼੍ਰੀ ਚੰਦ ਜੀ ਦਾ 531ਵਾਂ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ
  • PublishedSeptember 2, 2025

ਡਾ. ਕੇ. ਡੀ. ਸਿੰਘ ਦੇ ਸਹਿਯੋਗ ਨਾਲ ਲਗਾਇਆ ਗਿਆ ਅੱਖਾਂ ਦਾ ਫ੍ਰੀ ਮੈਡੀਕਲ ਕੈਂਪ

ਲਾਇਨ ਕਲੱਬ ਕਾਹਨੂੰਵਾਨ ਵੱਲੋਂ ਲਗਾਇਆ ਗਿਆ ਪੋਦਿਆਂ ਦਾ ਫ੍ਰੀ ਲੰਗਰ

ਮੌਸਮ ਖ਼ਰਾਬ ਹੋਣ ਦੇ ਬਾਵਜੂਦ ਸ਼ਰਧਾਲੂਆਂ ਦੀ ਵੱਡੀ ਹਾਜ਼ਰੀ

ਗੁਰਦਾਸਪੁਰ, 2 ਸਿਤੰਬਰ 2025 (ਮੰਨਨ ਸੈਣੀ)। ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਾ 531ਵਾਂ ਜਨਮ ਦਿਹਾੜਾ ਗੁਰਦਾਸਪੁਰ ਵਿਖੇ ਗੁਰੂਦਵਾਰਾ ਗੁਰੂ ਤੇਗ ਬਹਾਦੁਰ ਸਾਹਿਬ, ਜੇਲ੍ਹ ਰੋਡ ‘ਤੇ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਇਸ ਪਵਿੱਤਰ ਮੌਕੇ ‘ਤੇ ਸੈਣੀ ਸਭਾ ਗੁਰਦਾਸਪੁਰ ਵੱਲੋਂ, ਡਾ. ਕੇ. ਡੀ. ਸਿੰਘ ਅੱਖਾਂ ਹਸਪਤਾਲ ਗੁਰਦਾਸਪੁਰ ਦੀ ਸਹਾਇਤਾ ਨਾਲ ਅੱਖਾਂ ਦਾ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਸੈਂਕੜਿਆਂ ਸ਼ਰਧਾਲੂਆਂ ਨੇ ਸਿਹਤ ਸਬੰਧੀ ਸੇਵਾਵਾਂ ਦਾ ਲਾਹਾ ਲਿਆ।

ਸੈਣੀ ਸਭਾ ਗੁਰਦਾਸਪੁਰ ਦੇ ਪ੍ਰਧਾਨ ਬਖ਼ਸ਼ੀਸ਼ ਸਿੰਘ ਸੈਣੀ ਨੇ ਰਿਬਨ ਕੱਟ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ‘ਤੇ ਦਰਸ਼ਨ ਸਿੰਘ (ਸਰਪ੍ਰਸਤ), ਮਲਕੀਅਤ ਸਿੰਘ ਸੈਣੀ (ਜਨਰਲ ਸਕੱਤਰ), ਕਰਮ ਸਿੰਘ (ਮੀਤ ਪ੍ਰਧਾਨ), ਸੁਰੇਸ਼ ਸੈਣੀ, ਕਬਲਜੀਤ ਸਿੰਘ ਰੱਬ, ਪਰਮਜੀਤ ਸਿੰਘ (ਮੈਨੇਜਰ), ਰਘਵੀਰ ਸਿੰਘ ਬਡਵਾਲ (ਸਲਾਹਕਾਰ), ਬਲਜਿੰਦਰ ਸਿੰਘ (ਖਜਾਨਚੀ), ਗੁਰਦੀਪ ਸਿੰਘ (ਸਕੱਤਰ), ਧਰਕੀਰਤ ਸਿੰਘ (ਪ੍ਰਧਾਨ ਯੂਥ ਸੈਣੀ ਸਭਾ ਗੁਰਦਾਸਪੁਰ), ਗੁਰਜੀਤ ਸਿੰਘ ਸੈਣੀ, ਗੁਰਨਾਮ ਸਿੰਘ, ਪਰਮਜੀਤ ਸਿੰਘ ਲਾਧੂਪੁਰ, ਹਰਪਾਲ ਸਿੰਘ ਬੁਢਾ ਕੋਟ, ਪ੍ਰੀਤਮ ਸਿੰਘ ਸਮੇਤ ਸੈਣੀ ਸਭਾ ਦੇ ਕਈ ਮੈਂਬਰ ਹਾਜ਼ਰ ਰਹੇ।

ਇਸ ਪੂਰੇ ਪ੍ਰੋਗਰਾਮ ਦੀ ਸੇਵਾ ਸੈਣੀ ਸਭਾ ਗੁਰਦਾਸਪੁਰ ਦੇ ਖਜਾਨਚੀ ਸ. ਬਲਜਿੰਦਰ ਸਿੰਘ ਸੈਣੀ ਵੱਲੋਂ ਨਿਭਾਈ ਗਈ। ਇਸ ਤੋਂ ਇਲਾਵਾ, ਲਾਇਨ ਕਲੱਬ ਕਾਹਨੂੰਵਾਨ ਵੱਲੋਂ ਪੋਦਿਆਂ ਦਾ ਫ੍ਰੀ ਲੰਗਰ ਵੀ ਲਗਾਇਆ ਗਿਆ, ਜਿਸ ਵਿੱਚ ਲੋਕਾਂ ਨੇ ਭਰਪੂਰ ਹਿੱਸਾ ਲਿਆ।

ਮੌਸਮ ਖ਼ਰਾਬ ਹੋਣ ਦੇ ਬਾਵਜੂਦ ਵੀ ਸ਼ਰਧਾਲੂਆਂ ਦੀ ਭਾਰੀ ਹਾਜ਼ਰੀ ਅਤੇ ਸੇਵਾਦਾਰਾਂ ਦੀ ਲਗਨ ਨਾਲ ਪੂਰਾ ਪ੍ਰੋਗਰਾਮ ਸਫਲ ਰਿਹਾ। ਸੈਣੀ ਸਭਾ ਗੁਰਦਾਸਪੁਰ ਨੇ ਸਭ ਯੋਗਦਾਨ ਪਾਉਣ ਵਾਲਿਆਂ ਪ੍ਰਤੀ ਹਿਰਦੇ ਤੋਂ ਕ੍ਰਿਤਜਤਾ ਪ੍ਰਗਟਾਈ ਹੈ।

Written By
The Punjab Wire