Close

Recent Posts

ਗੁਰਦਾਸਪੁਰ ਪੰਜਾਬ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰ ਕੋਲੋਂ ਜਿਲ੍ਹਾ ਗੁਰਦਾਸਪੁਰ, ਪਠਾਨਕੋਟ ਵਿੱਚ ਹੜ੍ਹਾਂ ਦੁਆਰਾ ਮਚਾਈ ਗਈ ਤਬਾਹੀ, ਮਾਧੋਪੁਰ ਹੈੱਡਵਰਕਸ ਦੇ ਲੋੜੀਂਦੇ ਨਵ ਨਿਰਮਾਣ ਸਮੇਤ ਬਾਕੀ ਰਾਹਤ ਕਾਰਜਾਂ ਲਈ ਲੋੜੀਂਦੇ ਪੈਕੇਜ ਦੀ ਕੀਤੀ ਗਈ ਮੰਗ

ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਕੇਂਦਰ ਕੋਲੋਂ ਜਿਲ੍ਹਾ ਗੁਰਦਾਸਪੁਰ, ਪਠਾਨਕੋਟ ਵਿੱਚ ਹੜ੍ਹਾਂ ਦੁਆਰਾ ਮਚਾਈ ਗਈ ਤਬਾਹੀ, ਮਾਧੋਪੁਰ ਹੈੱਡਵਰਕਸ ਦੇ ਲੋੜੀਂਦੇ ਨਵ ਨਿਰਮਾਣ ਸਮੇਤ ਬਾਕੀ ਰਾਹਤ ਕਾਰਜਾਂ ਲਈ ਲੋੜੀਂਦੇ ਪੈਕੇਜ ਦੀ ਕੀਤੀ ਗਈ ਮੰਗ
  • PublishedSeptember 1, 2025

ਗੁਰਦਾਸਪੁਰ, 1 ਸਤੰਬਰ 2025 (ਮੰਨਨ ਸੈਣੀ)। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਪੱਤਰ ਲਿਖ ਉਪਰੋਕਤ ਸਰਹੱਦੀ ਜਿਲ੍ਹਿਆਂ ਵਿੱਚ ਹੜ੍ਹਾਂ ਕਰਕੇ ਪੈਦਾ ਹੋਈ ਗੰਭੀਰ ਕੁਦਰਤੀ ਕ੍ਰੋਪੀ ਹੜ੍ਹਾਂ ਬਾਰੇ ਲਿਖਿਦਿਆਂ ਦੱਸਿਆ ਕਿ ਇਸ ਕ੍ਰੋਪੀ ਦੀ ਲਪੇਟ ਵਿੱਚ ਪੰਜਾਬ ਦੇ 1018 ਪਿੰਡ ਆ ਕੇ 3 ਲੱਖ ਏਕੜ ਤੋਂ ਵੱਧ ਫਸਲ ਤਬਾਹ ਹੋ ਗਈ ਹੈ ਅਤੇ ਇਸਦੇ ਨਾਲ 23 ਇਨਸਾਨਾਂ ਅਤੇ ਕਈ ਦੁਧਾਰੂ ਅਤੇ ਹੋਰ ਬੇਜ਼ੁਬਾਨ ਪਾਲਤੂ ਪਸ਼ੂਆਂ ਦੀਆਂ ਜਾਨਾਂ ਚਲੀਆਂ ਗਈਆਂ ਹਨ। ਅਨੇਕਾਂ ਘਰ,ਕੀਮਤੀ ਸਮਾਨ,ਖੇਤੀ ਸੰਦ ਅਤੇ ਮਸੀਨਰੀ ਇਹਨਾਂ ਹੜ੍ਹਾਂ ਵਿੱਚ ਮਿੱਟੀ ਹੋ ਗਈ ਹੈ। ਉਨ੍ਹਾਂ ਕਿ ਉਨ੍ਹਾਂ ਦੇ ਲੋਕ ਸਭਾ ਹਲਕੇ ਦੇ ਗੁਰਦਾਸਪੁਰ ਅਤੇ ਪਠਾਨਕੋਟ ਜਿਲ੍ਹਿਆਂ ਵਿੱਚ ਤਬਾਹੀ ਦੇ ਦਰਦਨਾਕ ਮੰਜਰ ਵੱਲ ਕੇਂਦਰ ਨੂੰ ਤੁਰੰਤ ਧਿਆਨ ਦੇਣ ਦੀ ਲੋੜ ਹੈ।ਮਾਧੋਪੁਰ ਹੈੱਡਵਰਕਸ ਦੇ ਫਲੱਡ ਗੇਟ ਟੁੱਟ ਜਾਣ ਕਰਕੇ ਅਤੇ ਰਾਵੀ,ਉੱਜ ਅਤੇ ਨੌਮਣੀ ਦਰਿਆਵਾਂ ਵਿੱਚ ਬੇਹਿਸਾਬ ਪਾਣੀ ਆ ਜਾਣ ਕਰਕੇ ਉਕਤ ਦੋਨੋਂ ਇਲਾਕੇ ਦੀਆਂ ਕੱਚੀਆਂ ਸਰਹੱਦੀ ਸੁਰੱਖਿਆ ਰੇਖਾਵਾਂ ਬੁਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ।

ਕਲੋਨੀਅਲ ਸਮੇਂ ਤੋਂ ਚੱਲੇ ਆ ਰਹੇ ਮਾਧੋਪੁਰ ਹੈੱਡਵਰਕਸ ਦੇ ਗੇਟ ਪਾਣੀ ਦੇ ਭਾਰੀ ਦਬਾਅ ਗਏ ਸਨ ਜਿਸ ਕਰਕੇ ਕੁਦਰਤੀ ਕ੍ਰੋਪੀ ਨੇ ਹੋਰ ਵਿਕਰਾਲ ਰੂਪ ਧਾਰਨ ਕਰ ਲਿਆ। ਭਵਿੱਖ ਵਿੱਚ ਆਉਣ ਵਾਲੀਆਂ ਆਪਦਾ ਤੋਂ ਬਚਾਅ ਲਈ ਇਸ ਅਹਿਮ ਢਾਂਚੇ ਦਾ ਨਵੀਨ ਡਿਜ਼ਾਈਨ ਸਟੈਂਡਰਡ ਅਤੇ ਇਲੈਕਟ੍ਰੋ – ਮਕੈਨਿਕਲ ਗੇਟਾਂ ਦੁਆਰਾ ਮੁੜ ਨਿਰਮਾਣ ਕੀਤਾ ਜਾਣਾ ਚਾਹੀਦਾ । ਇਸਦੇ ਨਾਲ ਹੀ ਉਝ,ਜਲਾਲੀ,ਬਸੰਤਰ ਵਰਗੇ ਉੱਪ ਦਰਿਆਵਾਂ, ਛਰਿਆਂ,ਡਰੇਨਾਂ ਆਦਿ ਦੀ ਮਜ਼ਬੂਤੀ ਨਾਲ ਜੁੜੇ ਬਕਾਇਆ ਪ੍ਰੋਜੈਕਟਾਂ ਨੂੰ ਤੁਰੰਤ ਪੂਰਾ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਾਡੇ ਜ਼ਿਲ੍ਹਿਆਂ ਨਾਲ ਲਗਦੀ ਸਰਹੱਦ ਅਤੇ ਲੋਕ ਸੁਰੱਖਿਅਤ ਹੋ ਸਕਣ। ਪਾਕਿਸਤਾਨੀ ਫੌਜ ਵਾਂਗ ਇਹਨਾਂ ਦਰਿਆਵਾਂ ਨਾਲ ਸਰਹੱਦ ਨੂੰ ਕੰਕਰੀਟ ਅਤੇ ਨਵੀਨ ਤਕਨੀਕਾਂ ਰਾਹੀਂ ਮਜ਼ਬੂਤ ਅਤੇ ਸੁਰੱਖਿਅਤ ਬਣਾਉਣ ਦੀ ਲੋੜ ਹੈ।

ਇਸਦੇ ਨਾਲ ਹੀ ਲੋਕ ਹਿੱਤਾਂ ਲਈ ਜੰਮੂ ਅਤੇ ਹਿਮਾਚਲ ਵਾਲੇ ਪਾਸੇ ਦਰਿਆਈ ਅਤੇ ਹੋਰ ਪੈਂਡਿੰਗ ਪਏ ਪ੍ਰੋਜੈਕਟਾਂ ਨੂੰ ਤੁਰੰਤ ਪੂਰਾ ਕੀਤਾ ਜਾਣਾ ਚਾਹੀਦਾ ਹੈ। ਆਏ ਸਾਲ ਹੜ੍ਹਾਂ ਦੌਰਾਨ ਰਾਵੀ ਦੇ ਕੰਢੇ ਅਤੇ ਪਾਕਿਸਤਾਨ ਦੇ ਬਿਲਕੁਲ ਸਾਹਮਣੇ ਵਸਦੇ ਕਈ ਪਿੰਡ ਲੌੜੀਂਦੇ ਪੁਲਾਂ ਅਤੇ ਸੜਕਾਂ ਦੀ ਅਣਹੋਂਦ ਵਿੱਚ ਹਮੇਸ਼ਾ ਬਾਕੀ ਇਲਾਕੇ ਨਾਲੋਂ ਟੁੱਟ ਜਾਂਦੇ ਹਨ ਜਿਹਨਾਂ ਦੇ ਨਿਰਮਾਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਸੁਖਜਿੰਦਰ ਰੰਧਾਵਾ ਹੁਰਾਂ ਕਿਹਾ ਕਿ ਮੇਰੇ ਸਰਹੱਦੀ ਲੋਕ ਸਭਾ ਹਲਕੇ ਦੀ ਵਧੇਰੇ ਵੱਸੋਂ ਪਿੰਡਾਂ ਵਿੱਚ ਵੱਸਦੀ ਹੈ। ਕਿਸਾਨੀ ਅਤੇ ਛੋਟੀ ਮੋਟੀ ਕਿਰਤ ਨਾਲ ਜੁੜੇ ਹੋਏ ਇਨ੍ਹਾਂ ਲੋਕਾਂ ਦੀਆਂ ਫਸਲਾਂ,ਘਰ, ਮਾਲ ਡੰਗਰ,ਮਸੀਨਰੀ,ਆਵਾਜਾਈ ਦੇ ਸਾਧਨ ਘਰੇਲੂ ਸਾਮਾਨ, ਸੜਕਾਂ , ਪੁਲ, ਪੁਲੀਆਂ ਸਭ ਬਰਬਾਦ ਹੋ ਗਿਆ ਹੈ।ਇਸ ਲਈ ਉਕਤ ਨੁਕਸਾਨ ਨੂੰ ਐਨ.ਡੀ.ਐਮ.ਏ ਦੇ ਸੌੜੇ ਨਿਯਮਾਂ ਨਾਲ ਨਾ ਮਾਪਦੇ ਹੋਏ ਬਿਨ੍ਹਾਂ ਸ਼ਰਤ ਸਮੁੱਚੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਬਾਰਡਰ ਰੋਡਜ਼ ਆਗੇਨਾਇਜੇਸ਼ਨ ਤੋਂ ਇਸ ਹਲਕੇ ਦੇ ਪੁਲਾਂ ਤੇ ਸੜਕਾਂ ਦੇ ਮੁੜ ਨਿਰਮਾਣ ਲਈ ਲੋੜੀਂਦੀ ਮਦਦ ਲਈ ਜਾਵੇ।

ਜੋ ਫਸਲ ਬਚੀ ਹੈ ਉਸ ਦੀ ਖਰੀਦ ਸਮੇਂ ਐੱਫ ਸੀ ਆਈ ਕਿਸਾਨੀ ਹਿਤੈਸ਼ੀ ਭੂਮਿਕਾ ਨਿਭਾਉਂਦੀ ਹੋਈ ਫਸਲ ਵਿੱਚ ਨਮੀ ਦੇ ਵਾਧੇ ਘਾਟੇ ਨੂੰ ਲੈ ਕੇ ਕਿਸਾਨਾਂ ਨੂੰ ਤੰਗ ਕਰਨ ਦੀ ਬਜਾਏ ਉਨ੍ਹਾਂ ਨਾਲ ਨਰਮਾਈ ਵਰਤੇ।

ਇਹਨਾਂ ਹੜ੍ਹਾਂ ਵਿੱਚ ਪ੍ਰਿੰਸੀਪਲ ਸਕੱਤਰ ਇਰੀਗੇਸ਼ਨ ਕ੍ਰਿਸ਼ਨ ਕੁਮਾਰ ਦੀ ਭੂਮਿਕਾ ਨੂੰ ਹਰ ਕੋਈ ਸ਼ੱਕ ਅਤੇ ਪੰਜਾਬ ਵਿਰੋਧੀ ਦੇਖ ਰਿਹਾ ਹੈ।ਇਸ ਲਈ ਕ੍ਰਿਸ਼ਨ ਕੁਮਾਰ ਦੀ ਭੂਮਿਕਾ ਬਾਰੇ ਨਿਰਪੱਖ ਜਾਂਚ ਕਰਵਾਈ ਜਾਵੇ।

ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਪਾਸੇ ਵਿਸ਼ੇਸ਼ ਧਿਆਨ ਦੇਂਦੇ ਹੋਏ ਪੰਜਾਬ ਦੇ ਲੋਕਾਂ ਨੂੰ ਲੋੜੀਂਦੀ ਮਦਦ ਪ੍ਰਧਾਨ ਕਰੇ ਕਿਉਂ ਪੰਜਾਬ ਬਤੌਰ ਅੰਨਦਾਤਾ ਜਿੱਥੇ ਖੇਤਾਂ ਵਿੱਚ ਅੰਨ ਪੈਦਾ ਕਰਕੇ ਦੇਸ਼ ਦੇ ਅੰਨ ਭੰਡਾਰ ਭਰਦਾ ਹੈ ਉਥੇ ਪੰਜਾਬ ਦੇਸ਼ ਦੀਆਂ ਸਰਹੱਦਾਂ ਉੱਤੇ ਜਾਨਾਂ ਵਾਰ ਕੇ ਦੇਸ਼ ਦੀ ਰੱਖਿਆ ਕਰਦਾ ਹੈ।

Written By
The Punjab Wire