ਪਹਿਲਾਂ ਵਾਂਗ ਹੋਣਗੇ ਖੇਡ ਮੁਕਾਬਲੇ ਪਰ ਨਹੀਂ ਹੋਵੇਗਾ ਸੱਭਿਆਚਾਰਕ ਪ੍ਰੋਗਰਾਮ
ਸੁਖਬੀਰ ਸਿੰਘ ਬਾਦਲ 31 ਅਗਸਤ ਨੂੰ ਹੜ ਪੀੜਤਾਂ ਨੂੰ ਰਾਹਤ ਸਮਗਰੀ ਵੰਡਣ ਦੇ ਬਾਅਦ ਖਿਡਾਰੀਆਂ ਨੂੰ ਕਰਨਗੇ ਸਨਮਾਨਤ
ਗੁਰਦਾਸਪੁਰ 29 ਅਗਸਤ 2025 (ਮੰਨਨ ਸੈਣੀ)।) ਜਿਲਾ ਗੁਰਦਾਸਪੁਰ ਦੇ ਇਤਿਹਾਸਿਕ ਪਿੰਡ ਬੱਬੇਹਾਲੀ ਵਿਖੇ ਦੇਸ਼ ਦੇ ਮਸ਼ਹੂਰ ਮੇਲਿਆਂ ਦੇ ਸਰਤਾਜ ਬੱਬੇਹਾਲੀ ਦੇ ਛਿੰਝ ਮੇਲੇ ਵਿੱਚ ਇਸ ਵਾਰ ਹੜਾਂ ਦੇ ਮੱਦੇ ਨਜ਼ਰ ਵੱਡਾ ਫੇਰ ਬਦਲ ਕੀਤਾ ਗਿਆ ਹੈ। ਇਸ ਮੇਲੇ ਦੇ ਮੁੱਖ ਪ੍ਰਬੰਧਕ ਅਤੇ ਸ਼੍ਰੋਮਣੀ ਅਕਾਲੀ ਦਲ ਜਿਲਾ ਗੁਰਦਾਸਪੁਰ ਦੇ ਸ਼ਹਿਰੀ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ ਨੇ ਦੱਸਿਆ ਕਿ ਇਹ ਮੇਲਾ 30 ਅਗਸਤ ਨੂੰ ਸ਼ਾਮ 4 ਵਜੇ ਸ਼ੁਰੂ ਹੋਵੇਗਾ ਜਿਸ ਤਹਿਤ ਪਿੰਡ ਦੇ ਸਵਰਗੀ ਮਹਿੰਦਰ ਸਿੰਘ ਬੱਬੇਹਾਲੀ ਖੇਡ ਸਟੇਡੀਅਮ ਵਿਖੇ ਪੁਰਾਤਨ ਖੇਡਾਂ ਕਰਵਾਈਆਂ ਜਾਣਗੀਆਂ ।
ਉਹਨਾਂ ਕਿਹਾ ਕਿ 31 ਅਗਸਤ ਨੂੰ ਸਵੇਰੇ 11 ਵਜੇ ਜੋ ਸੱਭਿਆਚਾਰਕ ਮੇਲਾ ਆਯੋਜਿਤ ਕੀਤਾ ਜਾਣਾ ਸੀ। ਪੰਜਾਬ ਅੰਦਰ ਵੱਖ-ਵੱਖ ਥਾਈ ਆਏ ਹੜਾਂ ਕਾਰਨ ਇਸ ਵਾਰ ਜਸ਼ਨਾਂ ਦੇ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ 31 ਅਗਸਤ ਨੂੰ ਸ਼ਾਮ 4 ਵਜੇ ਪਿੰਡ ਬੱਬੇਹਾਲੀ ਦੇ ਖੇਡ ਸਟੇਡੀਅਮ ਵਿਖੇ ਖੇਡਾਂ ਵਿੱਚ ਜੇਤੂ ਰਹਿਣ ਵਾਲੇ ਵੱਖ-ਵੱਖ ਖਿਡਾਰੀਆਂ ਨੂੰ ਵਿਸ਼ੇਸ਼ ਤੌਰ ਤੇ ਇਨਾਮ ਵੰਡਣਗੇ। ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਗੁਰਦਾਸਪੁਰ ਜਿਲ੍ੇ ਦੇ ਵੱਖ-ਵੱਖ ਹਲਕਿਆਂ ਵਿੱਚ ਆਏ ਹੜਾਂ ਕਾਰਨ ਪੀੜਿਤ ਲੋਕਾਂ ਨੂੰ ਰਾਹਤ ਸਮੱਗਰੀ ਵੰਡਣ ਲਈ ਵੱਖ-ਵੱਖ ਵਾਹਨ ਰਵਾਨਾ ਕਰਨਗੇ। ਉਹਨਾਂ ਕਿਹਾ ਕਿ ਬਟਾਲਾ ਹਲਕੇ ਦੇ ਨਸ਼ਹਿਰਾ ਮੱਝਾ ਸਿੰਘ ਵਿਖੇ, ਡੇਰਾ ਬਾਬਾ ਨਾਨਕ ਹਲਕੇ ਲ, ਗੁਰਦਾਸਪੁਰ ਹਲਕੇ, ਭੋਆ ਹਲਕੇ ਅਤੇ ਦੀਨਾਨਗਰ ਹਲਕੇ ਸਮੇਤ ਵੱਖ-ਵੱਖ ਹਲਕਿਆਂ ਵਿੱਚ ਪਹੁੰਚ ਕੇ ਸੁਖਬੀਰ ਸਿੰਘ ਬਾਦਲ ਹੜ ਪੀੜਤਾਂ ਨਾਲ ਗੱਲਬਾਤ ਵੀ ਕਰਨਗੇ। ਬੱਬੇਹਾਲੀ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚਾ ਅਕਾਲੀ ਦਲ ਹੜ ਪੀੜਤਾਂ ਦੇ ਨਾਲ ਚਟਾਨ ਵਾਂਗ ਖੜਾ ਹੈ। ਉਹਨਾਂ ਕਿਹਾ ਕਿ ਇਸ ਵਾਰ ਦਾ ਛਿੰਝ ਮੇਲਾ ਪਿਛਲੇ ਸਾਲਾਂ ਵਾਂਗ ਹੀ ਲੱਗੇਗਾ। ਪਰ ਇਸ ਵਿੱਚ ਇਸ ਸਿਰਫ ਸੱਭਿਆਚਾਰਕ ਪ੍ਰੋਗਰਾਮ ਹੀ ਰੱਦ ਕੀਤਾ ਗਿਆ ਹੈ।