ਕਲਾਨੋਰ ਫਾਇਰਿੰਗ ਕਰਨ ਵਾਲਾ ਮੁੱਖ ਦੋਸ਼ੀ ਐਨਕਾਊਂਟਰ ‘ਚ ਕਾਬੂ
ਗੁਰਦਾਸਪੁਰ, 20 ਅਗਸਤ 2025 (ਮੰਨਨ ਸੈਣੀ)। ਐਸਐਸਪੀ ਗੁਰਦਾਸਪੁਰ ਅਦਿੱਤਯ ਦੀ ਅਗਵਾਈ ਤਲੇ ਗੁਰਦਾਸਪੁਰ ਪੁਲਿਸ ਨੂੰ ਇਕ ਹੋਰ ਸਫ਼ਲਤਾ ਹਾਸਿਲ ਹੋਈ ਹੈ। ਪੁਲਿਸ ਵੱਲੋਂ ਅੱਜ ਸਵੇਰੇ ਗੁਰਦਾਸਪੁਰ ਦੇ ਪਿੰਡ ਮੀਰ ਕਚਾਣਾ ਵਿੱਚ ਕਸਬਾ ਕਲਾਨੌਰ ਅੰਦਰ 30 ਜੂਨ 2025 ਨੂੰ ਦੁਕਾਨ ਤੇ ਫਾਇਰਿੰਗ ਕਰਨ ਵਾਲੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿੱਤਾ ਗਿਆ ਹੈ। ਮੁੱਖ ਦੋਸ਼ੀ ਕੋਲੋ ਮੋਟਰਸਾਈਕਲ ਅਤੇ ਇਕ ਹਥਿਆਰ ਬਰਾਮਦ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਇਕ ਹੋਰ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸੀ। ਜਿਸ ਨੂੰ ਸਮੇਂ ਰਹਿੰਦੇ ਫੜ੍ਹ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲ੍ਹਾ ਪੁਲਿਸ ਨੇ ਇਸੇ ਮਾਮਲੇ ਤਹਿਤ ਇੱਕ ਦੋਸ਼ੀ ਯੁਦਵੀਰ ਯੋਦਾ ਪਿੰਡ ਛੋਟੇਪੁਰ ਨੂੰ ਪਹਿਲ੍ਹਾਂ ਹੀ ਗ੍ਰਿਫ਼ਤਾਰ ਕੀਤਾ ਹੋਇਆ ਸੀ। ਜਿਸ ਕੋਲੋ ਹਥਿਆਰ ਬਰਾਮਦ ਹੋਇਆ ਸੀ।

ਹਾਲਾਕਿ ਪੁਲਿਸ ਅਨੁਸਾਰ ਦੋਸ਼ੀ ਵੱਲੋਂ ਗ੍ਰਿਫ਼ਤਾਰੀ ਤੋਂ ਪਹਿਲ੍ਹਾਂ ਭੱਜਣ ਦੀ ਕੌਸ਼ਿਸ਼ ਕੀਤੀ ਜਾ ਰਹੀ ਹੈ ਅਤੇ ਉਸ ਵੱਲੋਂ ਪੁਲਿਸ ਤੇ ਫਾਇਰਿੰਗ ਵੀ ਕੀਤੀ ਗਈ। ਜਿਸ ਦੇ ਚਲਦੇ ਜਵਾਬੀ ਕਾਰਵਾਈ ਵਜੋ ਪੁਲਿਸ ਨੂੰ ਮਜਬੂਰ ਹੋ ਕੇ ਸੈਲਫ਼ ਡਿਫੈਂਸ ਤਹਿਤ ਜਵਾਬੀ ਫਾਇਰਿੰਗ ਕਰਨੀ ਪਈ। ਜਿਸ ਦੇ ਚਲਦੇ ਮੁੱਖ ਦੋਸ਼ੀ ਦੇ ਪੈਰ ਨੇੜ੍ਹੇ ਗੋਲੀ ਲੱਗ ਗਈ ਅਤੇ ਉਹ ਜਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ਵਿੱਚ ਉਸਨੂੰ ਕਾਬੂ ਕਰਕੇ ਹਸਪਤਾਲ ਵਿੱਚ ਦਾਖ਼ਲ ਕਰਾਇਆ ਗਿਆ ਹੈ।
ਪਤੱਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਐਸਐਸਪੀ ਅਦਿੱਤਯ ਨੇ ਦੱਸਿਆ ਕਿ ਦੋਸ਼ੀ ਰਵੀ ਮਸੀਹ ਪਿੰਡ ਅਟਾਰੀ ਥਾਣਾ ਖੇਤਰ ਘੁਮਣ ਕਲਾਂ ਦਾ ਰਹਿਣ ਵਾਲਾ ਹੈ ਅਤੇ 3 ਜੂਨ 2025 ਨੂੰ ਕਲਾਨੌਰ ਵਿੱਚ ਇਕ ਦੁਕਾਨ ‘ਤੇ ਹੋਈ ਫਾਇਰਿੰਗ ਦੀ ਵਾਰਦਾਤ ਦਾ ਮੁੱਖ ਦੋਸ਼ੀ ਹੈ। ਇਸ ਸੰਬੰਧੀ ਉਸ ਉਪਰ ਫਿਰੋਤੀ ਮੰਗਣ ਦਾ ਮਾਮਲਾ ਦਰਜ ਹੈ। ਉਸਦਾ ਇੱਕ ਸਾਥੀ ਪਹਿਲਾਂ ਹੀ ਕਾਬੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇੰਨਪੁਟ ਮਿਲੀ ਸੀ ਕਿ ਇਹ ਇੱਕ ਹੋਰ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸੀ। ਜਿਸ ਦੇ ਚਲਦੇ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਅਤੇ। ਇਸ ਨੇ ਪੁਲਿਸ ਨੂੰ ਵੇਖ ਕੇ ਭੱਜਣ ਦੀ ਕੌਸ਼ਿਸ਼ ਕੀਤੀ ਅਤੇ ਪੁਲਿਸ ਕਰਮਚਾਰੀਆਂ ਤੇ ਫਾਇਰਿੰਗ ਕੀਤੀ।
ਇਸ ਕਾਰਵਾਈ ਤੋਂ ਬਾਅਦ ਆਮ ਲੋਕਾਂ ਵਿਚ ਗੁਰਦਾਸਪੁਰ ਪੁਲਿਸ ‘ਤੇ ਭਰੋਸਾ ਮਜ਼ਬੂਤ ਹੁੰਦਾ ਜਾਪ ਰਿਹਾ। ਆਮ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਕੋਈ ਸ਼ੱਕ ਨਹੀਂ ਕਿ ਵਾਰਦਾਤਾਂ ਹੁੰਦਿਆ ਪਹਿਲਾਂ ਵੀ ਹੁੰਦੀਆਂ ਰਹੀਆਂ ਹਨ, ਪਰ ਅੱਜ ਦੇ ਸਮੇਂ ਵਿੱਚ ਵਾਰਦਾਤਾਂ ‘ਤੇ ਤੁਰੰਤ ਐਕਸ਼ਨ ਲੈਣ ਵਿੱਚ ਗੁਰਦਾਸਪੁਰ ਪੁਲਿਸ ਖ਼ਾਸਕਰ ਐਸ.ਐੱਸ.ਪੀ. ਅਦਿੱਤਯ ਜੋ ਖੁੱਦ ਫਿਰੋਤੀ ਸਮੇਤ ਵੱਡੀਆ ਵਾਰਦਾਤਾਂ ਸੰਬੰਧੀ ਦੇਖ ਰਹੇ ਹਨ ਵਧੀਆ ਕੰਮ ਕਰ ਰਹੇ ਹਨ। ਲੋਕਾਂ ਨੇ ਪੰਜਾਬ ਪੁਲਿਸ ਦੀ ਕਾਫ਼ੀ ਪ੍ਰਸ਼ੰਸਾ ਕੀਤੀ।