ਚੰਡੀਗੜ੍ਹ, 19 ਜੁਲਾਈ 2025 (ਦੀ ਪੰਜਾਬ ਵਾਇਰ)। ਪੰਜਾਬ ਸਰਕਾਰ ਵੱਲੋਂ ਰਿਸ਼ਵਤਖੋਰੀ ਨੂੰ ਖਤਮ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਕਾਰਵਾਈ ਦੇ ਤਹਿਤ ਮਾਲ ਪੁਨਰਵਾਸ ਅਤੇ ਆਪਦਾ ਪ੍ਰਬੰਧਨ ਵਿਭਾਗ ਵੱਲੋਂ ਫਤਿਹਗੜ੍ਹ ਚੂੜੀਆਂ ਤਾਇਨਾਤ ਨਾਇਬ ਤਹਿਸੀਲਦਾਰ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਸੰਬੰਧੀ ਸਰਕਾਰ ਦਾ ਪੱਖ ਹੈ ਕਿ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਤੇ ਫਤਿਹਗੜ੍ਹ ਚੂੜੀਆਂ ਇੱਕ ਪਟਵਾਰੀ ਤੋਂ ਪੈਸੇ ਲੈਂਦੀ ਦਿਖਾਈ ਦੇ ਰਹੀ ਸਨ। ਇਸ ਮਾਮਲੇ ਦੀ ਤਫ਼ਤੀਸ਼ ਲਈ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਐਸਐਸਪੀ ਵਿਜਿਲੈਂਸ ਨੂੰ ਜਾਂਚ ਪੜਤਾਲ ਸੌਂਪਣ ਅਤੇ ਰਿਸ਼ਵਤ ਦੇਣ ਵਾਲੇ ਪਟਵਾਰੀ ਨੂੰ ਵੀ ਸਸਪੈਂਡ ਕਰਨ ਲਈ ਹੁਕਮ ਜਾਰੀ ਹੋਏ ਹਨ।
Recent Posts
- ਉਦਯੋਗਿਕ ਦੂਨੀਆ ਵਿੱਚ ਗੂੰਜੇਗਾ ਪੰਜਾਬ ਦਾ ਨਾਂ: ਸੀਐੱਮ ਮਾਨ ਨੇ ਯਾਮਾਹਾ,ਹੌਂਡਾ ਅਤੇ ਆਇਸਨ ਇੰਡਸਟਰੀ ਨਾਲ ਮੀਟਿੰਗਾਂ ਵਿੱਚ ਨਿਵੇਸ਼ ਦਾ ਰੱਖਿਆ ਪ੍ਰਸਤਾਵ
- ਪੰਜਾਬ ‘ਚ ਹੁਣ ਰਾਜ ਭਵਨ ਨਹੀਂ, ‘ਲੋਕ ਭਵਨ’ ਕਹੋ, ਤੁਰੰਤ ਪ੍ਰਭਾਵ ਨਾਲ ਨਾਮ ਤਬਦੀਲ
- ਜਾਪਾਨ ਦੌਰੇ ਦੇ ਤੀਜੇ ਦਿਨ ਮੁੱਖ ਮੰਤਰੀ ਨੇ ਸੂਬੇ ਲਈ 500 ਕਰੋੜ ਰੁਪਏ ਦਾ ਨਿਵੇਸ਼ ਸੁਰੱਖਿਅਤ ਕੀਤਾ
- ਨਸ਼ਿਆਂ ਵਿਰੁੱਧ ਜੰਗ” ਨੇ ਫੜੀ ਰਫ਼ਤਾਰ ! ਮਾਨ ਸਰਕਾਰ ਦਾ ਇੱਕ ਵੱਡਾ ਕਦਮ—ਨਸ਼ਾ ਪੀੜਤਾਂ ਨੂੰ ਦਿੱਤੀ ਜਾਵੇਗੀ ਮੁਫ਼ਤ ਹੁਨਰ ਸਿਖਲਾਈ , ਮੁੜ ਵਸੇਬੇ ਤੋਂ ਬਾਅਦ ਪੱਕਾ ਰੁਜ਼ਗਾਰ !
- ਮਾਨ ਸਰਕਾਰ ਨੇ ਪੰਜਾਬ ਵਿੱਚ ਇੱਕ ਉੱਤਮ ਸਿੱਖਿਆ ਪ੍ਰਣਾਲੀ ਦੇ ਆਪਣੇ ਵਾਅਦੇ ਨੂੰ ਕੀਤਾ ਪੂਰਾ ! ਫਗਵਾੜਾ ਨੂੰ ਮਿਲਿਆ ਕਰੋੜਾਂ ਰੁਪਏ ਦਾ ਵਿਸ਼ਵ ਪੱਧਰੀ “ਸਕੂਲ ਆਫ਼ ਐਮੀਨੈਂਸ ” !