ਚੇਅਰਮੈਨ ਰਮਨ ਬਹਿਲ ਨੇ ਦੁਕਾਨ ਤੇ ਜਾ ਕੇ ਜਾਣਿਆ ਹਾਲ-ਡੀਆਈਜੀ ਨਾਨਕ ਸਿੰਘ ਨੂੰ ਤੱਤਕਾਲ ਕਾਰਵਾਈ ਕਰਨ ਲਈ ਕਿਹਾ, ਕਿਹਾ ਅਸਮਾਜਿਕ ਤੱਤ ਨਹੀਂ ਚਾਹੁੰਦੇ ਭਾਈਚਾਰਾ ਕਾਇਮ ਰਹੇ, ਇਹਨ੍ਹਾਂ ਤੋਂ ਬਚਨ ਦੀ ਲੋੜ
ਕਾਂਗਰਸ ਦੇ ਨਗਰ ਕੌਸਿਲ ਦੇ ਪ੍ਰਧਾਨ ਬਲਜੀਤ ਪਾਹੜਾ ਦਾ ਕਹਿਣਾ ਵਪਾਰੀਆਂ ਨੂੰ ਆ ਰਹਿਆ ਧਮਕਿਆ, ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ
ਐਸਐਸਪੀ ਅਦਿਤਿਯ ਨੇ ਬਾਜਾਰ ਪਹੁੰਚ ਕੇ ਵਧਾਇਆ ਲੋਕਾਂ ਦਾ ਹੌਸਲਾ, ਕਿਹਾ ਹਰ ਐਂਗਲ ਤੋਂ ਕੀਤੀ ਜਾਵੇਗੀ ਬਾਰੀਕੀ ਨਾਲ ਜਾਂਚ, ਜਲਦ ਹੋਣਗੇਂ ਦੌਸ਼ੀ ਕਾਬੂ
ਗੁਰਦਾਸਪੁਰ, 17 ਜੁਲਾਈ 2025 (ਮੰਨਨ ਸੈਣੀ)। ਵੀਰਵਾਰ ਸਵੇਰੇ ਕਰੀਬ ਸਵਾ ਨੌ ਵਜੇ ਗੁਰਦਾਸਪੁਰ ਸ਼ਹਿਰ ਦੇ ਬਾਟਾ ਚੌਕ ਸਥਿਤ ਪੰਜਾਬ ਵਾਚ ਕੰਪਨੀ ਦੇ ਸ਼ੋਅਰੂਮ ‘ਤੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਦੋ ਗੋਲਿਆ ਚਲਾਇਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ, ਹਾਲਾਂਕਿ ਘਟਨਾ ਦੌਰਾਨ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ। ਇਸ ਘਟਨਾ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਪ੍ਰਸ਼ਾਸਨ ਤੱਤਕਾਲ ਹਰਕਤ ਅੰਦਰ ਆਇਆ ਅਤੇ ਮੌਕੇ ਤੇ ਪਹੁੰਚ ਗਿਆ। ਇਸ ਦੇ ਨਾਲ ਹੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਅਤੇ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਮੌਕੇ ਅਤੇ ਗੁਰਦਾਸਪੁਰ ਦੇ ਐਸਐਸਪੀ ਅਦਿਤਿਯ ਵੱਲੋਂ ਦੁਕਾਨਦਾਰ ਦਾ ਹਾਲ ਜਾਣਿਆ ਗਿਆ। ਘਟਨਾ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਸਹਿਮ ਦਾ ਮਾਹੌਲ ਵੇਖਣ ਨੂੰ ਮਿਲਿਆ। ਉਧਰ ਇਸ ਸੰਬੰਧੀ ਗੁਰਦਾਸਪੁਰ ਦੇ ਸਾਂਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਸੰਬੰਧੀ ਦੀ ਪੰਜਾਬ ਵਾਇਰ ਤੋਂ ਜਾਣਕਾਰੀ ਹਾਸਿਲ ਕੀਤੀ।

ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ ਮਦਨ ਲਾਲ ਨੇ ਦੱਸਿਆ ਕਿ ਉਹ ਹਮੇਸ਼ਾ ਵਾਂਗ ਆਪਣੀ ਦੁਕਾਨ ‘ਤੇ ਆਇਆ ਸੀ। ਉਹ ਅਤੇ ਉਸਦਾ ਇੱਕ ਕਰਮਚਾਰੀ ਦੁਕਾਨ ‘ਤੇ ਮੌਜੂਦ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸਦੀ ਦੁਕਾਨ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਦੋਸ਼ੀ ਹਨੂੰਮਾਨ ਚੌਕ ਵੱਲ ਭੱਜ ਗਏ। ਉਨ੍ਹਾਂ ਕਿਹਾ ਕਿ ਭਾਵੇਂ ਇਸ ਘਟਨਾ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ‘ਤੇ ਪੂਰਾ ਵਿਸ਼ਵਾਸ ਹੈ ਕਿ ਅਜਿਹਾ ਕਾਰਾ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਜ਼ਰੂਰ ਫੜ ਲਵੇਗੀ। ਦੂਜੇ ਪਾਸੇ, ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਅਧਿਕਾਰੀਆਂ ਨੇ ਦੁਕਾਨ ਮਾਲਕ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਅਸਮਾਜਿਕ ਤੱਤ ਨਹੀਂ ਚਾਹੁੰਦੇ ਮਾਹੌਲ ਠੀਕ ਰਹੇ ਪਰ ਪੰਜਾਬ ਸਰਕਾਰ ਅਸਮਾਜਿਕ ਤੱਤਾ ਤੇ ਨਕੇਲ ਕੱਸਣ ਵਿੱਚ ਪੂਰੀ ਤਰ੍ਹਾ ਸਮਰੱਥ
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਚੇਅਰਮੈਨ ਰਮਨ ਬਹਿਲ ਮੌਕੇ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਇਹ ਘਟਨਾ ਬਹੁਤ ਦੁੱਖਦਾਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਡੀਆਈਜੀ ਨਾਨਕ ਸਿੰਘ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਦਹਿਸ਼ਤ ਦਾ ਮਾਹੌਲ ਬਣਾਉਣ ਵਾਲੇ ਇਨ੍ਹਾਂ ਸ਼ਰਾਰਤੀ ਅਨਸਰਾਂ ਨੂੰ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਵਪਾਰੀਆਂ ਦੀ ਮੀਟਿੰਗ ਵੀ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਨਾਲ ਕਰਵਾਈ ਜਾਏਗੀ ਅਤੇ ਲੋਕਾਂ ਦੀਆਂ ਮੰਗਾ ਨੂੰ ਨੇਪੜੇ ਚਾੜੀਆਂ ਜਾਵੇਗਾ। ਬਹਿਲ ਨੇ ਕਿਹਾ ਕਿ ਅਸਮਾਜਿਕ ਤੱਤ ਨਹੀਂ ਚਾਹੁੰਦੇ ਕਿ ਮਾਹੌਲ ਠੀਕ ਰਹੇ ਪਰ ਪੰਜਾਬ ਸਰਕਾਰ ਅਸਮਾਜਿਕ ਤੱਤਾ ਤੇ ਨਕੇਲ ਕੱਸਣ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ।

ਪੰਜਾਬ ਅੰਦਰ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜੀ- ਬਲਜੀਤ ਪਾਹੜਾ
ਮੌਕੇ ‘ਤੇ ਪਹੁੰਚੇ ਨਗਰ ਕੌਂਸਿਲ ਦੇ ਕਾਂਗਰਸੀ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿੱਚ ਡਰ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ, ਲੋਕ ਨਾ ਸਿਰਫ਼ ਰਾਤ ਨੂੰ ਸਗੋਂ ਦਿਨ ਵੇਲੇ ਵੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਪੰਜਾਬ ਪੁਲਿਸ ਕਿਸੇ ਵੀ ਕੀਮਤ ਤੇ ਅਮਨ ਕਾਨੂੰਨ ਭੰਗ ਨਹੀਂ ਹੋਣ ਦੇਵੇਗੀ, ਹਰ ਐਂਗਲ ਤੋਂ ਕੀਤੀ ਜਾ ਰਹੀ ਜਾਂਚ- ਐਸਐਸਪੀ ਅਦਿਤਿਯ
ਵਾਰਦਾਤ ਤੋਂ ਬਾਅਦ ਗੁਰਦਾਸਪੁਰ ਦੇ ਐਸਐਸਪੀ ਆਈਪੀਐਸ ਅਦਿਤਿਯ ਵੱਲੋਂ ਦੁਕਾਨ ਤੇ ਵਿਜ਼ਿਟ ਕੀਤੀ ਗਈ। ਐਸਐਸਪੀ ਅਦਿਤਿਯ ਨੇ ਆਮ ਲੋਕਾਂ ਨੂੰ ਕਿਹਾ ਕਿ ਕਿਸੇ ਨੂੰ ਵੀ ਡਰਨ ਦੀ ਕੌਈ ਲੌੜ ਨਹੀਂ ਹੈ। ਪੁਲਿਸ ਵੱਲੋਂ ਹਰ ਐਂਗਲ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਹਰੇਕ ਐਂਗਲ ਤੋਂ ਬਾਰਿਕੀ ਨਾਲ ਤਹਿ ਤੱਕ ਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਦੌਸ਼ੀਆ ਨੂੰ ਕਾਬੂ ਕਰ ਲਿਆ ਜਾਵੇਗਾ।