Close

Recent Posts

ਸਿੱਖਿਆ ਗੁਰਦਾਸਪੁਰ

ਗੋਲਡਨ ਗਰੁੱਪ ਦੇ 31ਵੇਂ ਮੁਫ਼ਤ ਕੈਂਪ ਲਈ ਰਜਿਸਟ੍ਰੇਸ਼ਨ 26 ਅਕਤੂਬਰ ਤੋਂ ਸ਼ੁਰੂ: ਚੇਅਰਮੈਨ ਡਾ. ਮੋਹਿਤ ਮਹਾਜਨ

ਗੋਲਡਨ ਗਰੁੱਪ ਦੇ 31ਵੇਂ ਮੁਫ਼ਤ ਕੈਂਪ ਲਈ ਰਜਿਸਟ੍ਰੇਸ਼ਨ 26 ਅਕਤੂਬਰ ਤੋਂ ਸ਼ੁਰੂ: ਚੇਅਰਮੈਨ ਡਾ. ਮੋਹਿਤ ਮਹਾਜਨ
  • PublishedOctober 24, 2026

ਸ੍ਰੀ ਸੱਤਿਆ ਸਾਈਂ ਬਾਬਾ ਦੇ 101ਵੇਂ ਜਨਮ ਦਿਨ ਮੌਕੇ ਲੱਗੇਗਾ ਕੈਂਪ, ਹੁਣ ਤੱਕ ਦੇ 30 ਕੈਂਪਾਂ ਵਿੱਚ 3,334 ਦਿਵਿਆਂਗ ਜਣਿਆਂ ਨੂੰ ਲੱਗ ਚੁੱਕੇ ਹਨ ਮੁਫ਼ਤ ਨਕਲੀ ਅੰਗ

ਗੁਰਦਾਸਪੁਰ, 24 ਅਕਤੂਬਰ 2026 ( ਮੰਨਨ ਸੈਣੀ)। ਗੋਲਡਨ ਗਰੁੱਪ ਅਤੇ ਸ੍ਰੀ ਸੱਤਿਆ ਸਾਈਂ ਸੇਵਾ ਸਮਿਤੀ, ਗੁਰਦਾਸਪੁਰ ਵੱਲੋਂ ਲਾਏ ਜਾ ਰਹੇ 31ਵੇਂ ਰਾਜ ਪੱਧਰੀ ਮੁਫ਼ਤ ਕੈਂਪ ਵਿੱਚ ਦਿਵਿਆਂਗਾਂ ਨੂੰ ਮੁਫ਼ਤ ਨਕਲੀ ਅੰਗ ਲਾਏ ਜਾਣਗੇ। ਇਸ ਲਈ ਰਜਿਸਟ੍ਰੇਸ਼ਨ ਦਾ ਕੰਮ ਸੋਮਵਾਰ, 26 ਅਕਤੂਬਰ 2026 ਤੋਂ ਗੋਲਡਨ ਸੀਨੀਅਰ ਸੈਕੰਡਰੀ ਸਕੂਲ, ਹਨੂੰਮਾਨ ਚੌਕ, ਗੁਰਦਾਸਪੁਰ ਵਿਖੇ ਸ਼ੁਰੂ ਹੋ ਰਿਹਾ ਹੈ।

ਇਹ ਜਾਣਕਾਰੀ ਦਿੰਦਿਆਂ ਗੋਲਡਨ ਗਰੁੱਪ ਦੇ ਚੇਅਰਮੈਨ ਡਾ. ਮੋਹਿਤ ਮਹਾਜਨ ਨੇ ਦੱਸਿਆ ਕਿ ਇਸ ਸਾਲ ਦਾ ਇਹ ਖ਼ਾਸ ਕੈਂਪ ਭਗਵਾਨ ਸ੍ਰੀ ਸੱਤਿਆ ਸਾਈਂ ਬਾਬਾ ਦੇ 101ਵੇਂ ਜਨਮ ਦਿਨ ਦੇ ਪਵਿੱਤਰ ਮੌਕੇ ‘ਤੇ ਲਾਇਆ ਜਾ ਰਿਹਾ ਹੈ।

ਡਾ. ਮਹਾਜਨ ਨੇ ਕਿਹਾ ਕਿ ਜਿਹੜੇ ਵੀ ਲੋੜਵੰਦ ਦਿਵਿਆਂਗ ਭੈਣ-ਭਰਾ ਇਸ ਕੈਂਪ ਦਾ ਲਾਹਾ ਲੈਣਾ ਚਾਹੁੰਦੇ ਹਨ, ਉਹ ਆਪ ਗੋਲਡਨ ਸੀਨੀਅਰ ਸੈਕੰਡਰੀ ਸਕੂਲ, ਹਨੂੰਮਾਨ ਚੌਕ, ਗੁਰਦਾਸਪੁਰ ਵਿਖੇ ਪਹੁੰਚ ਕੇ ਆਪਣਾ ਨਾਂ ਦਰਜ ਕਰਵਾ ਸਕਦੇ ਹਨ। ਰਜਿਸਟ੍ਰੇਸ਼ਨ ਵੇਲੇ ਇਹ ਕਾਗ਼ਜ਼ ਨਾਲ ਲਿਆਉਣੇ ਲਾਜ਼ਮੀ ਹੋਣਗੇ:

  • ਆਧਾਰ ਕਾਰਡ
  • ਪਾਸਪੋਰਟ ਸਾਈਜ਼ ਫ਼ੋਟੋ
  • ਸਰਕਾਰੀ ਦਿਵਿਆਂਗਤਾ ਸਰਟੀਫਿਕੇਟ ਦੀ ਕਾਪੀ

ਉਨ੍ਹਾਂ ਦੱਸਿਆ ਕਿ ਗੋਲਡਨ ਗਰੁੱਪ ਵੱਲੋਂ ਹੁਣ ਤੱਕ ਲਾਏ ਗਏ 30 ਕੈਂਪਾਂ ਵਿੱਚ 3,334 ਦਿਵਿਆਂਗ ਜਣਿਆਂ ਨੂੰ ਮੁਫ਼ਤ ਨਕਲੀ ਅੰਗ ਲਾ ਕੇ ਆਪਣੇ ਪੈਰਾਂ ‘ਤੇ ਖੜ੍ਹਾ ਕੀਤਾ ਜਾ ਚੁੱਕਾ ਹੈ ਅਤੇ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਗਿਆ ਹੈ।

ਡਾ. ਮਹਾਜਨ ਨੇ ਅਪੀਲ ਕੀਤੀ ਕਿ ਜਿਹੜੇ ਵੀ ਗ਼ਰੀਬ ਅਤੇ ਲੋੜਵੰਦ ਇਸ ਸੇਵਾ ਦਾ ਲਾਹਾ ਲੈਣਾ ਚਾਹੁੰਦੇ ਹਨ, ਉਹ ਸਮੇਂ ਸਿਰ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਇਸ ਸੇਵਾ ਕਾਰਜ ਦਾ ਹਿੱਸਾ ਬਣਨ।

Written By
The Punjab Wire