ਗੁਰਦਾਸਪੁਰ

ਦੀਨਾਨਗਰ ਵਿਖੇ ਸੈਣੀ ਸਮਾਜ ਸਭਾ ਵੱਲੋਂ 28 ਅਕਤੂਬਰ ਨੂੰ ਕਰਵਾਇਆ ਜਾਵੇਗਾ ਸਨਮਾਨ ਸਮਾਰੋਹ

ਦੀਨਾਨਗਰ ਵਿਖੇ ਸੈਣੀ ਸਮਾਜ ਸਭਾ ਵੱਲੋਂ 28 ਅਕਤੂਬਰ ਨੂੰ ਕਰਵਾਇਆ ਜਾਵੇਗਾ ਸਨਮਾਨ ਸਮਾਰੋਹ
  • PublishedOctober 22, 2026

ਦੀਨਾਨਗਰ, 22 ਅਕਤੂਬਰ 2026 (ਮੰਨਨ ਸੈਣੀ)– ਸੈਣੀ ਸਮਾਜ ਸਭਾ ਬਲਾਕ ਦੀਨਾਨਗਰ ਦੀ ਇੱਕ ਵਿਸ਼ੇਸ਼ ਬੈਠਕ ਸਭਾ ਦੇ ਹੈੱਡ ਆਫ਼ਿਸ ਦੀਨਾਨਗਰ ਵਿਖੇ ਸਭਾ ਦੇ ਪ੍ਰਧਾਨ ਜਗਦੀਸ਼ ਰਾਜ ਸੈਣੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਬਰਾਦਰੀ ਦੀ ਇੱਕਜੁੱਟਤਾ ਸਮੇਤ ਰਾਸ਼ਟਰ ਹਿੱਤ ਦੇ ਕਾਰਜਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ 28 ਅਕਤੂਬਰ ਨੂੰ ਸਨਮਾਨ ਸਮਾਰੋਹ ਕਰਵਾਉਣ ਦਾ ਫ਼ੈਸਲਾ ਵੀ ਲਿਆ ਗਿਆ।

ਇਸ ਮੌਕੇ ਸਭਾ ਦੇ ਪ੍ਰਧਾਨ ਅਤੇ ਸਾਬਕਾ ਈ.ਟੀ.ਓ. ਜਗਦੀਸ਼ ਰਾਜ ਸੈਣੀ ਨੇ ਕਿਹਾ ਕਿ ਬਰਾਦਰੀ ਦਾ ਪੱਧਰ ਉੱਚਾ ਚੁੱਕਣ ਅਤੇ ਇੱਕਜੁੱਟਤਾ ਲਈ ਸਭਾ ਵੱਲੋਂ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਬਰਾਦਰੀ ਦੇ ਜ਼ਰੂਰਤਮੰਦ ਪਰਿਵਾਰਾਂ ਨੂੰ ਸਭਾ ਵੱਲੋਂ ਯੋਗਦਾਨ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸੈਣੀ ਸਮਾਜ ਸਭਾ ਇੱਕ ਸਮਾਜਿਕ ਸੰਗਠਨ ਹੈ ਅਤੇ ਇਸ ਦਾ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਸਭਾ ਬਰਾਦਰੀ ਦੀ ਇੱਕਜੁੱਟਤਾ ਦੇ ਯਤਨਾਂ ਦੇ ਨਾਲ-ਨਾਲ ਦੇਸ਼ ਹਿੱਤ ਦੇ ਕਾਰਜਾਂ ਲਈ ਵੀ ਹਮੇਸ਼ਾ ਤਿਆਰ ਰਹਿੰਦੀ ਹੈ।

ਇਸ ਮੌਕੇ ਸਭਾ ਵੱਲੋਂ ਸੈਣੀ ਸਮਾਜ ਦੀ ਆਗਾਮੀ ਮੀਟਿੰਗ ਸਬੰਧੀ ਵੀ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਰਘੁਵੀਰ ਸਿੰਘ ਸੈਣੀ, ਜਨਰਲ ਸਕੱਤਰ ਪਰਮਿੰਦਰ ਸਿੰਘ ਸੈਣੀ, ਕੈਸ਼ੀਅਰ ਸੰਜੀਵ ਸੈਣੀ, ਦਰਸ਼ਨ ਸਿੰਘ ਸੈਣੀ ਅਤੇ ਹਰਦੀਪ ਸਿੰਘ ਸੈਣੀ ਤੋਂ ਇਲਾਵਾ ਸਭਾ ਦੇ ਕਈ ਸੀਨੀਅਰ ਅਹੁਦੇਦਾਰ ਮੌਜੂਦ ਸਨ।

Written By
The Punjab Wire