ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਤੇ ਉਨ੍ਹਾ ਦੇ ਸਟਾਫ ਵੱਲੋਂ ਠੰਡੇ ਮਿੱਠੇ ਜੱਲ ਦੀ ਛੱਬੀਲ ਲਗਾਈ ਗਈ।

ਗੁਰਦਾਸਪੁਰ, 10 ਜੂਨ 2025 (ਦੀ ਪੰਜਾਬ ਵਾਇਰ)। ਲੋਕਾਂ ਦੀ ਸੇਵਾ ਕਰਕੇ ਪਰਮਾਤਮਾ ਪਾਸੋਂ ਅਸ਼ੀਰਵਾਦ ਪ੍ਰਾਪਤ ਕਰਨਾ ਸਾਡੇ ਗੁਰੂਆਂ ਪੀਰਾਂ ਵੱਲੋਂ ਚਲਾਈ ਗਈ ਪਰੰਪਰਾ ਅਨੁਸਾਰ ਸਾਡਾ ਸੂਬਾ ਪੰਜਾਬ ਹਮੇਸ਼ਾ ਤੋਂ ਹੀ ਲੋਕ ਭਲਾਈ ਕੰਮਾ ਵਿੱਚ ਮੋਢੀ ਰਿਹਾ ਹੈ। ਇਸ ਕੰਮ ਵਿੱਚ ਇੱਕ ਕਦਮ ਹੋਰ ਅੱਗੇ ਪੁਟਦੇ ਹੋਏ ਕਮਾਂਡਰ ਬਲਜਿੰਦਰ ਵਿਰਕ (ਰਿਟਾ) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗੁਰਦਾਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੰਮ ਕਰਦੇ ਹੋਏ ਉਨ੍ਹਾਂ ਦੇ ਦਫਤਰ ਦੇ ਸਟਾਫ ਨੇ ਕਚੈਹਰੀ ਰੋੜ, ਨੇੜੇ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਦਫਤਰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗੁਰਦਾਸਪੁਰ ਵਿਖੇ ਕੰਮ ਕਰਵਾਉਣ ਲਈ ਆਉਣ ਵਾਲੇ ਸਾਬਕਾ ਸੈਨਿਕਾਂ ਅਤੇ ਉਨ੍ਹਾ ਦੇ ਪ੍ਰੀਵਾਰਾਂ ਲਈ ਕੜਾਕੇ ਦੀ ਗਰਮੀ ਵਿੱਚ ਠੰਡੇ ਮਿੱਠੇ ਜੱਲ ਦੀ ਛੱਬੀਲ ਲਗਾਉਂਦੇ ਹੋਏ ਮਾਣ ਵਟੋਰਿਆ। ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਗੁਰਦਾਸਪੁਰ ਅਤੇ ਕਚੈਹਰੀਆਂ ਵਿੱਚ ਕੜਾਕੇ ਦੀ ਧੂਪ ਅਤੇ ਅਤਿ ਦੀ ਗਰਮੀ ਵਿੱਚ ਕੰਮ ਕਰਵਾਉਣ ਹਿੱਤ ਜ਼ਿਲ੍ਹੇ ਦੇ ਦੂਰ ਦੁਰਾਡੇ ਇਲਾਕਿਆਂ ਤੋਂ ਆਏ ਸਾਬਕਾ ਸੈਨਿਕਾਂ ਤੇ ਉਨ੍ਹਾ ਦੇ ਪ੍ਰੀਵਾਰਾਂ ਅਤੇ ਜਿਲ੍ਹੇ ਦੇ ਹੋਰ ਲੋਕਾਂ ਵੱਲੋਂ ਕੜਾਕੇ ਦੀ ਧੂਪ ਅਤੇ ਗਰਮੀ ਵਿੱਚ ਠੰਡੇ ਮਿੱਠੇ ਜੱਲ ਨਾਲ ਆਪਣੀ ਪਿਆਸ ਬੁਝਾਈ। ਆਈ ਹੋਈ ਪਬਲਿਕ ਨੇ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਗੁਰਦਾਸਪੁਰ ਅਤੇ ਉਨ੍ਹਾ ਦੇ ਦਫਤਰ ਸਟਾਫ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਕੰਮ ਦੀ ਭਰਪੂਰ ਸਲਾਘਾ ਕੀਤੀ ।