Close

Recent Posts

ਗੁਰਦਾਸਪੁਰ

ਭਗਵੰਤ ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਨਹਿਰੀ ਪਾਣੀ ਦੀ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਇਆ – ਰਮਨ ਬਹਿਲ

ਭਗਵੰਤ ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਨਹਿਰੀ ਪਾਣੀ ਦੀ ਵਰਤੋਂ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਇਆ – ਰਮਨ ਬਹਿਲ
  • PublishedJune 9, 2025


ਸਿੰਚਾਈ ਵਿਭਾਗ ਵੱਲੋਂ ਵਾਧੂ 10,000 ਕਿਊਸਿਕ ਨਹਿਰੀ ਪਾਣੀ ਨਾਲ ਜ਼ਮੀਨ ਹੇਠਲੇ ਪਾਣੀ ਦੀ ਹੋਵੇਗੀ ਬੱਚਤ



ਗੁਰਦਾਸਪੁਰ, 09 ਜੂਨ 2025 (ਦੀ ਪੰਜਾਬ ਵਾਇਰ) – ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪਿਛਲੇ ਕਈ ਦਹਾਕਿਆਂ ਤੋਂ ਬੰਦ ਪਈਆਂ ਨਹਿਰਾਂ ਤੇ ਖਾਲ਼ਾਂ ਨੂੰ ਬਹਾਲ ਕਰਨ ਨਾਲ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣ ਲੱਗ ਪਿਆ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਖੇਤਾਂ ਲਈ ਨਹਿਰੀ ਪਾਣੀ 21 ਫ਼ੀਸਦੀ ਵਰਤਿਆਂ ਜਾਂਦਾ ਸੀ ਜੋ ਹੁਣ 84 ਫ਼ੀਸਦੀ ਵਰਤਿਆ ਜਾਣ ਲੱਗਿਆ ਹੈ।

ਇਹ ਪ੍ਰਗਟਾਵਾ ਕਰਦਿਆਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਸਿੰਚਾਈ ਵਿਭਾਗ ਦੇ ਮਾਹਿਰਾਂ ਨੂੰ ਚੱਲ ਰਹੇ ਝੋਨੇ ਦੀ ਬਿਜਾਈ ਦੇ ਸੀਜ਼ਨ ਲਈ ਨਹਿਰੀ ਪਾਣੀ ਦੀ ਸਪਲਾਈ ਵਿੱਚ ਮਹੱਤਵਪੂਰਨ ਵਾਧੇ ਦੀ ਉਮੀਦ ਹੈ, ਜਿਸ ਨਾਲ ਇਸ ਸਾਲ ਔਸਤਨ ਰੋਜ਼ਾਨਾ ਪ੍ਰਵਾਹ 26,000 ਕਿਊਸਿਕ ਤੋਂ ਵੱਧ ਕੇ 36,000 ਕਿਊਸਿਕ ਹੋ ਜਾਵੇਗਾ। ਇਸ ਵਧੀ ਹੋਈ ਸਪਲਾਈ ਨਾਲ ਜ਼ਮੀਨ ਹੇਠਲੇ ਪਾਣੀ ‘ਤੇ ਨਿਰਭਰਤਾ ਘਟੇਗੀ ਜਿਸ ਸਦਕਾ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਹੋਵੇਗਾ।

ਚੇਅਰਮੈਨ  ਰਮਨ ਬਹਿਲ ਨੇ ਕਿਹਾ ਕਿ ਸਿੰਚਾਈ ਵਿਭਾਗ ਵੱਲੋਂ ਵਾਧੂ 10,000 ਕਿਊਸਿਕ ਨਹਿਰੀ ਪਾਣੀ ਨਾਲ ਲਗਭਗ 1.25 ਲੱਖ ਟਿਊਬਵੈੱਲਾਂ ਦੁਆਰਾ ਕੱਢੇ ਗਏ ਭੂਮੀਗਤ ਪਾਣੀ ਨੂੰ ਬਚਾਉਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਸਮੇਂ ਵਿੱਚ ਰਾਜ ਦੀ 42 ਲੱਖ ਹੈਕਟੇਅਰ ਖੇਤੀਬਾੜੀ ਜ਼ਮੀਨ ਵਿੱਚੋਂ ਲਗਭਗ 31.38 ਲੱਖ ਹੈਕਟੇਅਰ ਨਹਿਰਾਂ ਦੁਆਰਾ ਸਿੰਜਾਈ ਕੀਤੀ ਜਾਂਦੀ ਹੈ।  

ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਨਹਿਰੀ ਪਾਣੀ ਦੀ ਸਪਲਾਈ ਲਈ ਜੋ ਉਪਰਾਲੇ ਕੀਤੇ ਗਏ ਹਨ ਉਹ ਲਾਮਿਸਾਲ ਹਨ। ਸ. ਮਾਨ ਨੇ ਨਹਿਰੀ ਪਾਣੀ ਨੂੰ ਟੇਲਾਂ ਤੱਕ ਪਹੁੰਚਾ ਕੇ ਕਿਸਾਨੀ ਨੂੰ ਬਹੁਤ ਵੱਡਾ ਲਾਭ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਚਾਹੇ ਸੂਬੇ ਵਿੱਚ ਨਹਿਰੀ ਪਾਣੀ ਦੀ ਸੁਚੱਜੀ ਵਰਤੋਂ ਦੀ ਗੱਲ ਹੋਵੇ ਜਾਂ ਹਰਿਆਣਾ ਨੂੰ ਪੰਜਾਬ ਦਾ ਵਾਧੂ ਪਾਣੀ ਜਾਣ ਤੋਂ ਰੋਕਣ ਦਾ ਮਸਲਾ ਹੋਵੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਪਾਣੀਆਂ ਦੇ ਅਸਲ ਰਾਖੇ ਦੀ ਭੂਮਿਕਾ ਨਿਭਾਈ ਹੈ।

ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਵੱਲੋਂ ਗੁਰਦਾਸਪੁਰ ਦੇ ਕਿਸਾਨਾਂ ਨੂੰ ਵੀ ਵੱਡੀ ਰਾਹਤ ਦਿੱਤੀ ਹੈ। ਮਾਨ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਚਲੇ ਕਿਰਨ ਨਾਲੇ ਅਤੇ ਆਲੇਚੱਕ ਡਰੇਨ ਦੀ ਸਫ਼ਾਈ ਕਰਕੇ ਕਿਸਾਨਾਂ ਦੀ ਵੱਡੀ ਮੁਸ਼ਕਲ ਹੱਲ ਕੀਤੀ ਹੈ।  ਉਨ੍ਹਾਂ ਕਿਹਾ ਕਿ ਕਿਰਨ ਨਾਲੇ ਅਤੇ ਆਲੇਚੱਕ ਡਰੇਨਾਂ ਦੀ ਸਫ਼ਾਈ ਹੋਣ ਨਾਲ ਬਰਸਾਤਾਂ ਵਿੱਚ ਪਾਣੀ ਓਵਰ ਫਲੋਅ ਨਾ ਹੋਣ ਕਾਰਨ ਫ਼ਸਲਾਂ ਦਾ ਨੁਕਸਾਨ ਨਹੀਂ ਹੋਵੇਗਾ।

Written By
The Punjab Wire