ਗੁਰਦਾਸਪੁਰ, 6 ਜੂਨ 2025 (ਦੀ ਪੰਜਾਬ ਵਾਇਰ)। ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕੈਂਪਸ ਗੁਰਦਾਸਪੁਰ ਵਿੱਚ 5 ਜੂਨ ਨੂੰ ਵਿਸ਼ਵ ਵਾਤਾਵਰਣ ਦਿਵਸ ਵੱਡੇ ਪੱਧਰ ਤੇ ਮਨਾਇਆ ਗਿਆ। ਇਸ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੇ ਚੀਫ ਜੁਡੀਸ਼ੀਅਲ ਮੈਜਿਸਟਰੇਟ ਸ੍ਰੀ ਹਰਪ੍ਰੀਤ ਸਿੰਘ ਜੀ ਵੱਲੋਂ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ ਗਈ। ਇਸ ਮੌਕੇ ਰੀਜਨਲ ਕੈਂਪਸ ਗੁਰਦਾਸਪੁਰ ਦੇ ਐਸੋਸੀਏਟ ਡੀਨ ਪ੍ਰੋ (ਡਾ.) ਰਿਸ਼ੀ ਰਾਜ ਸ਼ਰਮਾਂ ਜੀ ਅਤੇ ਸਮੂੰਹ ਅਧਿਆਪਕ ਸਾਹਿਬਾਨ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ।
ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਚੀਫ ਜੁਡੀਸ਼ੀਅਲ ਮਜਿਸਟਰੇਟ ਸਾਹਿਬ ਵੱਲੋਂ ਵਾਤਾਵਰਣ ਸਬੰਧੀ ਨੁਕਤਿਆਂ ਤੇ ਸੰਬੋਧਨ ਵੀ ਕੀਤਾ ਗਿਆ। ਉਨਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਵਾਤਾਵਰਣ ਸਬੰਧੀ ਕਈ ਮਹੱਤਵਪੂਰਣ ਨੁਕਤਿਆਂ ਤੇ ਸੁਝਾਅ ਵੀ ਲਏ। ਉਨ੍ਹਾਂ ਦੀ ਹਾਜ਼ਰੀ ਵਿੱਚ ਵਾਤਾਵਰਣ ਦੀ ਸਾਂਭ-ਸੰਭਾਲ ਦੇ ਲਈ ਕੈਂਪਸ ਵਿੱਚ ਵੱਖ ਵੱਖ ਕਿਸਮਾਂ ਦੇ ਰੁੱਖ ਲਗਾਏ ਗਏ।
ਇਸ ਮੌਕੇ ਕੈਂਪਸ ਦੇ ਇੰਜੀਨੀਅਰਿੰਗ ਅਤੇ ਤਕਨਾਲੋਜੀ ਵਿਭਾਗ ਦੇ ਮੁਖੀ ਡਾ.ਅਨੂ ਸ਼ੀਤਲ, ਡਾ.ਸਤਬੀਰ ਸਿੰਘ, ਡਾ.ਤਕਦੀਰ ਕੌਰ, ਡਾ.ਸਪਨਾ, ਡਾ.ਅਰਵਿੰਦਰ ਸਿੰਘ, ਡਾ. ਅਨਮੋਲਦੀਪ ਸਿੰਘ, ਡਾ.ਜੈਮਨ ਗੁਰਾਇਆ, ਡਾ. ਭੂਸ਼ਣ ਰਾਣਾ, ਨਾਨ-ਟੀਚਿੰਗ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।
ਇਸ ਮੌਕੇ ਇਹ ਸਹੁੰ ਚੁੱਕੀ ਗਈ ਕਿ ਰੀਜਨਲ ਕੈਂਪਸ ਗੁਰਦਾਸਪੁਰ ਅੱਜ ਤੋਂ ਪਲਾਸਟਿਕ ਅਤੇ ਥਰਮੋਕੋਲ ਮੁਕਤ ਕਰ ਦਿੱਤਾ ਜਾਵੇਗਾ। ਕੈਂਪਸ ਵਿੱਚ ਵਾਤਾਵਰਣ ਦੀ ਸੰਭਾਲ ਸਬੰਧੀ ਐਸੋਸੀਏਟ ਡੀਨ ਸਾਹਿਬ ਵੱਲੋਂ ਇੱਕ ਕਮੇਟੀ (ECC) ਦਾ ਗਠਨ ਵੀ ਕੀਤਾ ਗਿਆ। ਪ੍ਰੋਗਰਾਮ ਦੇ ਅਖੀਰ ਵਿੱਚ ਇਹ ਤਹੱਈਆ ਕੀਤਾ ਗਿਆ ਕਿ ਹਰ ਇੱਕ ਵਿਦਿਆਰਥੀ ਅਤੇ ਅਧਿਆਪਕ ਪੰਜ-ਪੰਜ ਰੁੱਖ ਲਗਾਵੇਗਾ ਅਤੇ ਆਪਣੇ ਚੌਗਿਰਦੇ ਅਤੇ ਕੁਦਰਤ ਦੀ ਸੰਭਾਲ ਕਰੇਗਾ।