ਸਾਈਂ ਪਾਲਕੀ ਯਾਤਰਾ ਨੂੰ ਸਫਲ ਬਣਾਉਣ ਵਾਲੀਆਂ ਜਥੇਬੰਦੀਆਂ ਦਾ ਸ਼੍ਰੀ ਸਾਈ ਪਰਿਵਾਰ ਸੁਸਾਇਟੀ ਵੱਲੋਂ ਧੰਨਵਾਦ
ਗੁਰਦਾਸਪੁਰ, 18 ਅਕਤੂਬਰ 2026 (ਮੰਨਨ ਸੈਣੀ)। ਸ਼੍ਰੀ ਸਾਈ ਪਰਿਵਾਰ ਸੁਸਾਇਟੀ ਗੁਰਦਾਸਪੁਰ ਵੱਲੋਂ ਕਰਵਾਏ ਗਏ ਸਾਈਂ ਉਤਸਵ ਅਤੇ ਪਾਲਕੀ ਯਾਤਰਾ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ ਹੈ। ਸ਼੍ਰੀ ਪ੍ਰਦੀਪ ਮਹਾਜਨ ਅਤੇ ਪ੍ਰਧਾਨ ਸ੍ਰੀਮਤੀ ਮਨੀ ਮਾਲਾ ਨੇ ਸਾਈ ਪਰਿਵਾਰ ਦੀ ਸਮੁੱਚੀ ਟੀਮ ਵੱਲੋਂ ਇਹ ਧੰਨਵਾਦ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਆਪਣੇ ਬਾਬਾ ਸਾਂਈ ਜੀ ਦੇ ਚਰਨਾਂ ਵਿੱਚ ਨਤਮਸਤਕ ਹੁੰਦਾ ਹਾਂ, ਜਿਨ੍ਹਾਂ ਨੇ ਖੁਦ ਹਾਜ਼ਰ ਹੋ ਕੇ ਇਸ ਪ੍ਰੋਗਰਾਮ ਨੂੰ ਸੰਪੂਰਨ ਕੀਤਾ ਅਤੇ ਸ਼ਾਨਦਾਰ ਦਿੱਖ ਪ੍ਰਦਾਨ ਕੀਤੀ। ਦੂਜਾ ਮੈਂ ਆਪਣੀ ਟੀਮ ਦੇ ਉਨ੍ਹਾਂ ਸਾਰੇ ਮੈਂਬਰਾਂ ਨੂੰ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਦਿਨ ਰਾਤ ਮਿਹਨਤ ਕੀਤੀ |
ਉਨ੍ਹਾਂ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਅਤੇ ਧਰਮਸ਼ਾਲਾ ਟਰੱਸਟ, ਇਸ ਦੇ ਪ੍ਰਧਾਨ ਸ਼੍ਰੀ ਧਰਮਵੀਰ ਮਹਾਜਨ ਅਤੇ ਟਰੱਸਟ ਦੇ ਸਾਰੇ ਮੈਂਬਰਾਂ ਦਾ ਵੀ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਉਨ੍ਹਾਂ ਮੀਡੀਆ ਦੇ ਸੱਜਣਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਅਖ਼ਬਾਰਾਂ ਅਤੇ ਆਪਣੇ ਚੈਨਲਾਂ ਰਾਹੀਂ ਸਾਂਈ ਪਾਲਕੀ ਯਾਤਰਾ ਦਾ ਪ੍ਰਚਾਰ ਕੀਤਾ। ਮੰਦਰ ਦੇ ਪੁਜਾਰੀ ਭਰਤ ਦਵੇਦੀ ਜੀ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਤਬੀਅਤ ਠੀਕ ਨਾ ਹੁੰਦਿਆਂ ਵੀ ਪੂਰਾ ਸਾਥ ਦਿੱਤਾ। ਪਾਲਕੀ ਯਾਤਰਾ ਦੌਰਾਨ ਫੁੱਲਾਂ ਦੀ ਵਰਖਾ ਕਰਨ ਅਤੇ ਖਾਣ-ਪੀਣ ਦਾ ਪ੍ਰਬੰਧ ਕਰਕੇ ਸਵਾਗਤ ਕਰਨ ਵਾਲੀਆਂ ਸੰਸਥਾਵਾਂ ਤੇ ਸੱਜਣਾਂ ਦਾ ਵੀ ਧੰਨਵਾਦ ਕੀਤਾ ਗਿਆ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਆਗੂ ਰਮਨ ਬਹਿਲ ਜੀ ਅਤੇ ਉਹਨਾਂ ਦੇ ਨਾਲ ਆਏ ਹੋਏ ਸਾਥੀ, ਕਾਂਗਰਸ ਵਿਧਾਇਕ ਦੇ ਪਿਤਾ ਸਰਦਾਰ ਗੁਰਮੀਤ ਸਿੰਘ ਪਾਹੜਾ ਅਤੇ ਉਹਨਾਂ ਦੇ ਸਾਥੀ ਦਰਸ਼ਨ ਮਹਾਜਨ, ਸ਼ਿਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਗੁਰਬਚਨ ਸਿੰਘ ਬੱਬੇਹਾਲੀ, ਅਮਰਜੋਤ ਸਿੰਘ ਬੱਬੇਹਾਲੀ, ਗੁਲਸ਼ਨ ਸੈਣੀ, ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਈਆਂ, ਮੰਡਲ ਪ੍ਰਧਾਨ ਰਿਕੀ ਮਹੰਤ, ਰੋਹਿਤ ਮਹਾਜਨ, ਰਜਿੰਦਰ ਬਿੱਟਾ, ਪ੍ਰਵੀਨ ਕੁਮਾਰ, ਸਧੀਰ ਮਹਾਜਨ ਅਤੇ ਉਹਨਾਂ ਦੇ ਨਾਲ ਆਏ ਹੋਏ ਸਾਥੀ, ਧਾਰਮਿਕ ਸ਼ਖਸ਼ੀਅਤ ਫੁੱਲਾਂ ਵਾਲੀ ਮਾਤਾ ਜੀ, ਪੰਡਿਤ ਵਿਸ਼ੂ ਸ਼ਰਮਾ ਦੀ ਅਗਵਾਈ ਵਿੱਚ ਸ੍ਰੀ ਹਨੁਮਾਨ ਮੰਦਰ ਕਮੇਟੀ, ਮਾਈ ਦਾ ਮੰਦਰ ਤੋਂ ਪੰਡਿਤ ਕੇ ਕੇ ਭਰਦਵਾਜ, ਸਨਾਤਨ ਸੇਵਾ ਸਮਿਤੀ ਤੋਂ ਗਗਨ ਮਹਾਜਨ, ਸਨਾਤਨ ਜਾਗਰਨ ਮੰਚ, ਸਨਾਤਨ ਚੇਤਨਾ ਮੰਚ ਭਾਰਤ, ਕਲਪਨਾ ਚਾਵਲਾ ਮਹਿਲਾ ਮੰਡਲ, ਸੇਵਾ ਪੰਜਾਬ, ਭੂਸ਼ਣ ਮਹਾਜਨ ਜੀ ਦੀ ਅਗਵਾਈ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ, ਜਤਿੰਦਰ ਮੋਹਨ ਮਹਾਜਨ ਦੀ ਅਗਵਾਈ ਵਿੱਚ ਸੇਵਾ ਭਾਰਤੀ, ਰਿੰਕੂ ਗਰੋਵਰ ਦੀ ਅਗਵਾਈ ਵਿੱਚ ਲੋਕ ਸੇਵਾ ਕਲੱਬ, ਹੀਰਾ ਲਾਲ ਅਰੋੜਾ, ਸ੍ਰੀ ਸੱਤਿਆ ਸਾਈਂ ਸੇਵਾ ਸਮਿਤੀ ਗੁਰਦਾਸਪੁਰ, ਭਾਰਤ ਵਿਕਾਸ ਪ੍ਰੀਸ਼ਦ (ਮੇਨ ਬਰਾਂਚ, ਸੀਟੀ ਬ੍ਰਾਂਚ, ਸਵਾਮੀ ਵਿਵੇਕਾਨੰਦ ਬ੍ਰਾਂਚ), ਗੁਰਦਾਸਪੁਰ ਵੈਲਫੇਅਰ ਸੁਸਾਇਟੀ, ਬ੍ਰਾਹਮਣ ਸੇਵਾ ਦਲ, ਧਰਮ ਜਾਗਰਣ ਮੰਚ, ਰੋਹਿਤ ਉੱਪਲ ਦੀ ਅਗਵਾਈ ਵਿੱਚ ਪਤੰਜਲੀ ਯੋਗ ਸਮਿਤੀ, ਭਗਵਾਨ ਬਾਲਮੀਕੀ ਸਮਾਜ ਦਲ, ਭਗਵਾਨ ਵਾਲਮੀਕੀ ਸਭਾ, ਹੈਲਪਿੰਗ ਹੈਂਡ ਸੋਸਾਇਟੀ, ਗੁਰਦਾਸਪੁਰ ਹੈਲਥ ਕੇਅਰ ਅਤੇ ਹੈਲਪਿੰਗ ਸੋਸਾਇਟੀ, ਹਿੰਦੂ ਵੈਲਫੇਅਰ ਸੋਸਾਇਟੀ, ਮਾਨਵ ਕਰਮ ਮਿਸ਼ਨ ਅਤੇ ਬਹੁਤ ਸਾਰੇ ਪਤਵੰਤੇ ਸੱਜਣ ਜਿੰਨ੍ਹਾਂ ਨੇ ਥਾਂ-ਥਾਂ ਤੋ ਫੁੱਲਾਂ ਦੀ ਵਰਖਾ ਕਰਕੇ, ਆਰਤੀ ਕਰਕੇ ਅਤੇ ਖਾਣ ਪੀਣ ਦਾ ਪ੍ਰਬੰਧ ਕਰਕੇ ਪਾਲਕੀ ਦਾ ਸਵਾਗਤ ਕੀਤਾ ।