ਕੁਲ ਹਿੰਦ ਕਿਸਾਨ ਮਹਾਜਭਾ ਵੱਲੋਂ ਝੋਨੇ ਦੀ ਖਰੀਦ ਤੇ ਹੋਰ ਮੰਗਾਂ ਸਬੰਧੀ ਡੀਸੀ ਗੁਰਦਾਸਪੁਰ ਨੂੰ ਦਿੱਤਾ ਮੰਗ ਪੱਤਰ
ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ
ਗੁਰਦਾਸਪੁਰ,15 ਅਕਤੂਬਰ 2026 (ਮੰਨਨ ਸੈਣੀ)– ਅੱਜ ਇਥੇ ਗੁਰੂ ਨਾਨਕ ਪਾਰਕ ਵਿਖੇ ਕੁਲ ਹਿੰਦ ਕਿਸਾਨ ਮਹਾਸਭਾ ਦੇ ਝੰਡੇ ਹੇਠ ਕਿਸਾਨਾਂ ਵੱਲੋਂ ਸੰਖੇਪ ਰੈਲੀ ਕੀਤੀ ਗਈ ਉਪਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ। ਜਮਹੂਰੀ ਕਿਸਾਨ ਸਭਾ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ ।
ਇਸ ਮੌਕੇ ਮੰਗਾਂ ਸਬੰਧੀ ਬੋਲਦਿਆਂ ਕਿਸਾਨ ਆਗੂਆਂ ਮੱਖਣ ਸਿੰਘ ਕੁਹਾੜ ਅਸ਼ਵਨੀ ਕੁਮਾਰ ਲਖਣ ਕਲਾਂ ਹਰਵਿੰਦਰ ਸਿੰਘ ਮੱਲੀ ਰਘਬੀਰ ਸਿੰਘ ਚਾਹਲ ਸੁਖਦੇਵ ਸਿੰਘ ਗੋਸਲ ਅਜੀਤ ਸਿੰਘ ਹੁੰਦਲ ਬਲਬੀਰ ਸਿੰਘ ਉੱਚਾਧਕਾਲਾ ਬੂਟਾ ਰਾਮਾ ਆਜ਼ਾਦ ਗੁਰਮੀਤ ਸਿੰਘ ਥਾਣੇਵਾਲ ਕੁਲਜੀਤ ਸਿੰਘ ਰੰਧਾਵਾ ਆਦ ਨੇ ਆਖਿਆ ਕਿ ਪੰਜਾਬ ਵਿੱਚ ਇਸ ਵਕਤ ਕਾਨੂੰਨ ਵਿਵਸਥਾ ਦੀ ਹਾਲਤ ਬੇਹੱਦ ਵਿਗੜ ਗਈ ਹੈ ।ਪਰਵਿੰਦਰ ਸਿੰਘ ਝੋਟਾ ਜੋ ਨਸ਼ਿਆਂ ਦਾ ਲਗਾਤਾਰ ਵਿਰੋਧ ਕਰਦਾ ਆ ਰਿਹਾ ਸੀ, ਦਾ ਕਤਲ ਦਰਸਾਉਂਦਾ ਹੈ ਕਿ ਪੰਜਾਬ ਵਿੱਚ ਕੋਈ ਵੀ ਸੁਰੱਖਿਤ ਨਹੀਂ ਹੈ। ਡੀ ਸੀ ਗੁਰਦਾਸਪੁਰ ਰਾਹੀਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਦੀ ਸੀਬੀਆਈ ਰਾਹੀਂ ਜਾਂਚ ਪੜਤਾਲ ਕਰਾਈ ਜਾਵੇ। ਝੋਨੇ ਦੇ ਮਸਲੇ ਵਿੱਚ ਆਗੂਆਂ ਨੇ ਮੰਗਾਂ ਬਾਰੇ ਕਿਹਾ ਕਿ ਨਮੀਂ 17% ਦੀ ਥਾਂ 22ਸ%ਕੀਤੀ ਜਾਵੇ ਅਤੇ ਇਲੈਕਟਰਾਨਿਕ ਕੰਡੇ ਦੀ ਵਰਤੋਂ ਕੀਤੀ ਜਾਵੇ। ਹੁਣੇ ਬਾਰਿਸ਼ਾਂ ਗੜਿਆਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਪਿਛਲੇ ਮੁਆਵਜੇ ਦਾ ਭੁਗਤਾਨ ਕੀਤਾ ਜਾਵੇ ।ਅਵਾਰਾ ਪਸ਼ੂਆਂ ਤੇ ਕੁੱਤਿਆਂ ਤੋਂ ਛੁਟਕਾਰਾ ਕਰਾਇਆ ਜਾਵੇ। ਇਸ ਮੌਕੇ ਕਣਕ ਦੇ ਨਗੂਣੇ 25 ਰੁਪਏ ਕੁਇੰਟਲ ਵਾਧੇ ਦੀ ਥਾਂ ਸਵਾਮੀਨਾਥਨ ਮੁਤਾਬਕ ਸੀ ਟੂ 50% ਦਾ ਵਾਧਾ ਦਿੱਤਾ ਜਾਵੇ ।ਕੋਅਪਰੇਟਿ ਸੋਸਾਇਟੀਆਂ ਦੇ ਨਿਯਮਾਂ ਵਿੱਚ ਕੀਤੀ ਸੋਧ ਰੱਦ ਕੀਤੀ ਜਾਵੇ। ਡੀਏਪੀ ਖਾਦ ਨਿਸ਼ਚਿਤ ਕੀਮਤ ਤੇ ਹੀ ਵੇਚੀ ਜਾਵੇ ਉਸ ਦੇ ਨਾਲ ਹੋਰ ਸਮਾਨ ਖਰੀਦਣ ਲਈ ਮਜਬੂਰ ਨਾ ਕੀਤਾ ਜਾਵੇ। ਰੈਲੀ ਉਪਰੰਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਹੋਰਾਂ ਨੂੰ ਉਪਰੋਕਤ ਮੰਗਾਂ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ ਅਤੇ ਉਹਨਾਂ ਨੇ ਭਰੋਸਾ ਦਿੱਤਾ ਕਿ ਇਸ ਤੇ ਹਰ ਹਾਲਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਬੁੱਢਾਕੋਟ ਕੁਲਵੰਤ ਸਿੰਘ ਬਾਠ ਪਲਵਿੰਦਰ ਸਿੰਘ ਘਰਾਲਾ ਬਲਪ੍ਰੀਤ ਸਿੰਘ ਪ੍ਰਿੰਸ ਗੁਰਦਿਆਲ ਸਿੰਘ ਆਦਿ ਆਗੂ ਵੀ ਹਾਜ਼ਰ ਸਨ।