ਡਿਪਟੀ ਕਮਿਸ਼ਨਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਦੇ ਸਬੰਧ ਵਿੱਚ ਸਿਵਲ ਤੇ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ
ਡਰੱਗ ਹੋਟਸਪੋਟ ਸਥਾਨਾਂ ‘ਤੇ ਸਪੋਰਟਸ ਐਕਟੀਵਿਟੀ, ਲਾਈਟਾਂ, ਪਾਰਕ, ਓਪਨ ਜਿਮ ਅਤੇ ਸੀ.ਸੀ.ਟੀ.ਵੀ ਕੈਮਰੇ ਲਗਾਏ ਜਾਣਗੇ
ਗੁਰਦਾਸਪੁਰ, 13 ਅਕਤੂਬਰ 2026 (ਮੰਨਨ ਸੈਣੀ)– ਪੰਜਾਬ ਸਰਕਾਰ ਵੱਲੋਂ ਛੇੜੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਜੰਗ ਤਹਿਤ ਨਸ਼ਿਆਂ ਦੇ ਖਾਤਮੇ ਲਈ ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਇਸ ਮੌਕੇ ਆਦਿਤਿਆ, ਐੱਸ ਐੱਸ ਪੀ ਗੁਰਦਾਸਪੁਰ, ਡਾ. ਮਹਿਤਾਬ ਸਿੰਘ ,ਐੱਸ ਐੱਸ ਪੀ ਬਟਾਲਾ, ਗੁਰਸਿਮਰਨ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਜ), ਗੁਰਪ੍ਰੀਤ ਸਿੰਘ ਗਿੱਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਡਾ. ਅਰਸ਼ਦੀਪ ਸਿੰਘ ਜ਼ਿਲ੍ਹਾ ਕੁਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਅਤੇ ਅਨਮੋਲ ਰੰਧਾਵਾ ਵਾਈਸ ਕੁਆਰਡੀਨੇਟਰ ਯੁੱਧ ਨਸ਼ਿਆਂ ਵਿਰੁੱਧ ਵੀ ਮੌਜੂਦ ਸਨ
ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਉਹਨਾਂ ਕਿਹਾ ਕਿ ਐੱਸ.ਡੀ.ਐਮ ਤੇ ਡੀ.ਐੱਸ.ਪੀ ਆਪਸੀ ਤਾਲਮੇਲ ਨਾਲ ਡਰੱਗ ਹੋਟਸਪੋਟ ਸਥਾਨਾਂ ‘ਤੇ ਸਖਤ ਨਿਗਰਾਨੀ ਰੱਖਣ। ਉਹਨਾਂ ਕਿਹਾ ਕਿ ਅਧਿਕਾਰੀ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੇ ਵਿਚਾਰ ਵੀ ਲੈਣ ਤੇ ਜੇਕਰ ਪਿੰਡ/ਸ਼ਹਿਰ ਵਿੱਚ ਕੋਈ ਵੀ ਖਾਲੀ ਬਿਲਡਿੰਗ ਜਾਂ ਸਥਾਨ ਨਸ਼ਿਆਂ ਦਾ ਅੱਡਾ ਬਣਿਆ ਹੋਇਆ ਤਾਂ ਉਸ ਨੂੰ ਬਣਦੀ ਵਿਭਾਗੀ ਕਾਰਵਾਈ ਕੀਤਾ ਜਾਵੇ ਤੇ ਇਸ ਲਈ ਉਹ ਸਬੰਧਿਤ ਬੀ.ਡੀ.ਪੀ.ਓਜ਼ ਨਾਲ ਤਾਲਮੇਲ ਕਰਕੇ ਕਾਰਵਾਈ ਹਨ।
ਉਹਨਾਂ ਅੱਗੇ ਕਿਹਾ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀ ਇਨਾਂ ਹੋਟਸਪੋਟ ਸਥਾਨਾਂ ਦਾ ਪਲਾਨ ਤਿਆਰ ਕਰਨ ਅਤੇ ਲੋੜੀਂਦੇ ਸਥਾਨਾਂ ‘ਤੇ ਸਪੋਰਟਸ ਐਕਟੀਵਿਟੀ, ਲਾਈਟਾਂ ਪਾਰਕ, ਓਪਨ ਜਿਮ ਅਤੇ ਸੀ.ਸੀ.ਟੀ.ਵੀ ਕੈਮਰੇ ਆਦਿ ਦੀ ਰਿਪੋਰਟ ਦੇਣ ਤਾਂ ਜੋ ਸਬੰਧਤ ਸਥਾਨਾਂ ‘ਤੇ ਇਹ ਲਗਵਾਏ ਜਾ ਸਕਣ।
ਇਸ ਮੌਕੇ ਐੱਸ ਐੱਸ ਪੀ ਗੁਰਦਾਸਪੁਰ ਤੇ ਬਟਾਲਾ ਨੇ ਕਿਹਾ ਕਿ ਵੀਡੀਸੀ ਦੇ ਮੈਂਬਰਾਂ ਵਲੋਂ ਦਿੱਤੀ ਜਾਂਦੀ ਫੀਡਬੈਕ ‘ਤੇ ਲੋੜੀਂਦੀ ਕਾਰਵਾਈ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਸਮਾਜਿਕ ਬੁਰਾਈ ਨਸ਼ਿਆਂ ਨੂੰ ਜੜੋਂ ਖਤਮ ਕੀਤਾ ਜਾ ਸਕੇ।
ਇਸ ਮੌਕੇ ਡਾ.ਅਰਸ਼ਦੀਪ ਸਿੰਘ ਜਿਲ੍ਹਾ ਕੁਆਰਡੀਨੇਟਰ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ 551 ਦਿਨ ਮੁਕੰਮਲ ਹੋ ਗਏ ਹਨ ਅਤੇ ਇਨ੍ਹਾਂ ਦਿਨਾਂ ਦੌਰਾਨ 76 ਹਜ਼ਾਰ ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਦਾ ਆਪਣਾ ਦ੍ਰਿੜ ਸੰਕਲਪ ਦਿਖਾਇਆ ਹੈ।ਉਨ੍ਹਾਂ ਦੱਸਿਆ ਕਿ ਨਸ਼ਾ ਮੁਕਤੀ ਮੋਰਚੇ ਦੀਆਂ ਟੀਮਾਂ ਪਿੰਡ-ਪਿੰਡ ਅਤੇ ਵਾਰਡ-ਵਾਰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ।
ਇਸ ਮੌਕੇ ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜ), ਐੱਸ ਪੀ (ਡੀ ) ਗੁਰਦਾਸਪੁਰ ਡੀ ਕੇ ਚੌਧਰੀ, ਐੱਸ ਪੀ (ਐੱਚ) ਬਟਾਲਾ ਮੈਡਮ ਖੁਸ਼ਬੀਰ ਕੌਰ, ਐੱਸ ਪੀ (ਡੀ) ਬਟਾਲਾ ਨਵਜੋਤ ਸਿੰਘ, ਅਸ਼ੋਕ ਕੁਮਾਰ ਐੱਸ ਡੀ ਐਮ ਗੁਰਦਾਸਪੁਰ, ਲਛਮਣ ਸਿੰਘ ਐੱਸ ਡੀ ਐੱਮ ਡੇਰਾ ਬਾਬਾ ਨਾਨਕ, ਸਾਰੰਗਪ੍ਰੀਤ ਸਿੰਘ ਔਜਲਾ ਐੱਸ ਡੀ ਐੱਮ ਬਟਾਲਾ, ਗਗਨਦੀਪ ਸਿੰਘ ਐੱਸ ਡੀ ਐਮ ਦੀਨਾਨਗਰ, ਸੁਖਜਿੰਦਰ ਸਿੰਘ ਟਿਵਾਣਾ ਐੱਸ ਡੀ ਐੰਮ ਫਤਿਹਗੜ੍ਹ ਚੂੜੀਆਂ, ਹਰਪ੍ਰੀਤ ਸਿੰਘ ਡੀ.ਡੀ.ਪੀ.ਓ ਸਮੇਤ ਸਮੂਹ ਡੀ ਐੱਸ ਪੀਜ਼, ਬੀ.ਡੀ.ਪੀ.ਓਜ਼ ਅਤੇ ਅਧਿਕਾਰੀ ਮੌਜੂਦ ਸਨ।