ਗੁਰਦਾਸਪੁਰ

ਨਰਾਤਿਆਂ ਤੋਂ ਸੱਤ ਨੰਬਰ ਸਕੀਮ ਵਿਚ ਕੰਨਿਆਵਾਂ ਲਈ ਬਣਨਾ ਸ਼ੁਰੂ ਹੋਵੇਗਾ ਜੂਡੋ ਹਾਲ- ਰਾਜੀਵ ਸ਼ਰਮਾ

ਨਰਾਤਿਆਂ ਤੋਂ ਸੱਤ ਨੰਬਰ ਸਕੀਮ ਵਿਚ ਕੰਨਿਆਵਾਂ ਲਈ ਬਣਨਾ ਸ਼ੁਰੂ ਹੋਵੇਗਾ ਜੂਡੋ ਹਾਲ- ਰਾਜੀਵ ਸ਼ਰਮਾ
  • PublishedOctober 4, 2026

ਖੇਡਾਂ ਵਤਨ ਪੰਜਾਬ ਸੈਸ਼ਨ 4 ਦੇ ਇਨਾਮ ਵੰਡ ਮੌਕੇ ਗੁਰਦਾਸਪੁਰ ਦੀਆਂ ਲੜਕੀਆਂ ਲਈ ਚੇਅਰਮੈਨ ਨੇ ਕੀਤਾ ਵਿਸ਼ੇਸ਼ ਸਹੂਲਤਾਂ ਦਾ ਐਲਾਨ

ਗੁਰਦਾਸਪੁਰ 4 ਅਕਤੂਬਰ 2026 (ਮੰਨਨ ਸੈਣੀ)— ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਵਿਖੇ ਚੱਲ ਰਹੀਆਂ ਖੇਡਾਂ ਵਤਨ ਪੰਜਾਬ 4 ਸੀਜ਼ਨ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਰਾਜੀਵ ਸ਼ਰਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਨੇ ਲੜਕੀਆਂ ਨੂੰ ਆਉਣ ਵਾਲੇ ਨਰਾਤਿਆਂ ਦੌਰਾਨ ਸੱਤ ਨੰਬਰ ਸਕੀਮ ਵਿਚ ਬਣ ਰਹੇ ਸਪੋਰਟਸ ਕੰਪਲੈਕਸ ਵਿੱਚ ਜੂਡੋ ਹਾਲ ਬਣਾ ਕੇ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ ਸਾਰੀਆਂ ਖੇਡ ਸਹੂਲਤਾਂ ਨਾਲ ਭਰਪੂਰ ਹੋਵੇਗਾ।

ਇਸ ਮੌਕੇ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਗੁਰਦਾਸਪੁਰ ਦਾ ਜੂਡੋ ਸੈਂਟਰ ਦੇਸ਼ ਦੇ ਪ੍ਰਸਿੱਧ ਸੈਂਟਰ ਵਿਚੋਂ ਇਕ ਹੈ ਜਿਸ ਨੇ 40 ਤੋਂ ਵਧੇਰੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀਆਂ ਨੂੰ ਪੈਦਾ ਕੀਤੇ ਹਨ ਜੋ ਕਿ ਦੇਸ਼ ਪੱਧਰ ਤੇ ਵੱਖ ਵੱਖ ਪੈਰਾ ਮਿਲਟਰੀ ਫੋਰਸ ਵਿਚ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਿਥੇ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਖਿਡਾਰੀਆਂ ਵਲੋਂ ਸਨਮਾਨ ਯੋਗ ਪ੍ਰਾਪਤੀਆਂ ਕੀਤੀਆਂ ਜਾ ਰਹੀਆਂ ਹਨ ਉਥੇ ਗੁਰਦਾਸਪੁਰ ਦੀਆਂ ਲੜਕੀਆਂ ਨੇ ਵੀ ਨੈਸ਼ਨਲ ਪੱਧਰ ਤੇ ਮੈਡਲ ਜਿੱਤ ਕੇ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ ਹੈ।ਉਨ੍ਹਾਂ ਚੇਅਰਮੈਨ ਇੰਪਰੂਵਮੈਂਟ ਟਰੱਸਟ ਗੁਰਦਾਸਪੁਰ ਦਾ ਧਿਆਨ ਖਿਡਾਰੀਆਂ ਦੀ ਸਮੱਸਿਆਂ ਵੱਲ ਦਿਵਾਇਆ। ਉਨ੍ਹਾਂ ਭਰੋਸਾ ਦੁਆਇਆ ਕਿ ਖਿਡਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ । ਖੇਡਾਂ ਵਤਨ ਪੰਜਾਬ ਦੀਆਂ ਸੈਸ਼ਨ ਚਾਰ ਅਨੁਸਾਰ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਯੁਧ ਨਸ਼ਿਆਂ ਵਿਰੁੱਧ ਕਾਰਗਾਰ ਸਾਬਤ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ, ਪ੍ਰਵੀਨ ਕੁਮਾਰ,ਰਮੇਸ਼ ਕੁਮਾਰ ਸ਼ਰਮਾ, ਕੁਲਦੀਪ ਸਿੰਘ ਰਿਆੜ, ਬਲਵਿੰਦਰ ਕੌਰ ਰਾਵਲਪਿੰਡੀ, ਸਤੀਸ਼ ਰਾਣਾ, ਡਾਕਟਰ ਰਵਿੰਦਰ ਸਿੰਘ, ਦਲਜੀਤ ਕੌਰ, ਰਜਵੰਤ ਕੌਰ,ਰਵਿੰਦਰ ਸਿੰਘ ਪਠਾਣੀਆਂ, ਰਵਿੰਦਰ ਖੰਨਾ, ਗਗਨਦੀਪ ਸ਼ਰਮਾ। ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਾਪੇ ਹਾਜ਼ਰ ਸਨ। ਟੈਕਨੀਕਲ ਟੀਮ ਰਵੀ ਕੁਮਾਰ ਜੂਡੋ ਕੋਚ, ਦਿਨੇਸ਼ ਕੁਮਾਰ ਬਟਾਲਾ, ਅਤੁਲ ਕੁਮਾਰ, ਤਮੰਨਾ, ਰਜਨੀ ਦੀਨਾਨਗਰ, ਅਤੇ ਲਕਸ਼ ਕੁਮਾਰ ਅਨੁਸਾਰ ਅੱਜ ਦੇ ਅੰਡਰ 14 ਸਾਲ ਲੜਕਿਆਂ ਦੇ ਨਤੀਜੇ ਇਸ ਪ੍ਰਕਾਰ ਹਨ।
30 ਕਿਲੋ ਭਾਰ ਵਰਗ ਵਿੱਚ ਹਾਰਦਿਕ ਗੋਲਡ ਮੈਡਲ, ਅਵਿਬੀਰ ਸਿਲਵਰ ਮੈਡਲ, ਅਦਿਤਿਆ ਅਤੇ ਸੀਮਰਤ ਸਿੰਘ ਨੇ ਬਰਾਉਨਜ ਮੈਡਲ ਜਿੱਤਿਆ। 35 ਕਿਲੋ ਭਾਰ ਵਰਗ ਵਿੱਚ ਵਿਹਾਨ ਸ਼ਰਮਾ,40ਕਿਲੋ ਭਾਰ ਵਰਗ ਵਿੱਚ ਕਨਵ ਆਰਿਆ 45 ਕਿਲੋ ਭਾਰ ਵਰਗ ਕਾਰਤਿਕ, 50 ਕਿਲੋ ਭਾਰ ਵਰਗ ਨੂਰਬੀਰ 55 ਕਿਲੋ ਭਾਰ ਵਰਗ ਜੋਗਦੀਪ ਸਿੰਘ, 60 ਕਿਲੋ ਭਾਰ ਵਰਗ ਵਿੱਚ ਦੀਵਾਂਸੂ 66ਕਿਲੋ ਭਾਰ ਵਰਗ ਵਿੱਚ ਜਪਨੂੰਰ ਸਿੰਘ ਅਤੇ 66 ਕਿਲੋ ਭਾਰ ਵਰਗ ਵਿੱਚ ਰਾਘਵ ਪਠਾਣੀਆਂ ਨੇ ਪੰਜਾਬ ਪੱਧਰ ਦੇ ਮੁਕਾਬਲਿਆਂ ਲਈ ਗੋਲਡ ਮੈਡਲ ਜਿੱਤ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ।

Written By
The Punjab Wire