ਗੁਰਦਾਸਪੁਰ

ਖੇਡਾਂ ਵਤਨ ਪੰਜਾਬ ਦੀਆਂ ਸੈਸ਼ਨ 4 ਵਿਚ ਕਨਿਕਾ ਸ਼ਰਮਾ ਨੇ ਗੋਲਡ ਮੈਡਲ ਜਿੱਤ ਕੇ  ਆਪਣੀ ਖੇਡ ਪ੍ਰਤਿਭਾ ਦਾ ਕੀਤਾ ਪ੍ਰਗਟਾਵਾ

ਖੇਡਾਂ ਵਤਨ ਪੰਜਾਬ ਦੀਆਂ ਸੈਸ਼ਨ 4 ਵਿਚ ਕਨਿਕਾ ਸ਼ਰਮਾ ਨੇ ਗੋਲਡ ਮੈਡਲ ਜਿੱਤ ਕੇ  ਆਪਣੀ ਖੇਡ ਪ੍ਰਤਿਭਾ ਦਾ ਕੀਤਾ ਪ੍ਰਗਟਾਵਾ
  • PublishedOctober 3, 2026

ਖੇਡਾਂ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਰਾਮਬਾਣ ਔਸ਼ਧੀ ਹੈ ਅਸ਼ੋਕ ਕੁਮਾਰ ਸਾਬਕਾ ਪੀ ਸੀ ਐਸ ਅਧਿਕਾਰੀ

ਗੁਰਦਾਸਪੁਰ 3 ਅਕਤੂਬਰ 2026 (ਮੰਨਨ ਸੈਣੀ)– ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਪੰਜਾਬ ਦੇ ਯਤਨਾਂ ਸਦਕਾ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਜੂਡੋ ਹਾਲ ਵਿਖੇ ਅੱਜ  200 ਤੋਂ ਵਧੇਰੇ ਜੂਡੋ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਝਲਕਾਰਾ ਦਿੱਤਾ।  ਸਿਮਰਨਜੀਤ ਸਿੰਘ ਰੰਧਾਵਾ ਜ਼ਿਲ੍ਹਾ ਖੇਡ ਅਫ਼ਸਰ ਦੀ ਯੋਗ ਅਗਵਾਈ ਹੇਠ ਦਰਸ਼ਕਾਂ ਨੂੰ ਵਧੀਆ ਮੁਕਾਬਲੇ ਦੇਖਣ ਨੂੰ ਮਿਲ ਰਹੇ ਹਨ।ਇਸ ਮੌਕੇ  ਨਸ਼ਾ ਛੁਡਾਊ ਕੇਂਦਰ ਰੈਡ ਕਰਾਸ ਸੁਸਾਇਟੀ ਪੰਜਾਬ ਦੇ ਪ੍ਰੋਜੈਕਟ ਡਾਇਰੈਕਟਰ ਅਸ਼ੋਕ ਕੁਮਾਰ ਸ਼ਰਮਾ ਸਾਬਕਾ ਪੀ ਸੀ ਐਸ ਅਧਿਕਾਰੀ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਖੇਡਾਂ ਜੀਵਨ ਜਾਚ ਦਾ ਸਰਵੋਤਮ ਖਜ਼ਾਨਾ ਹੈ। ਖੇਡਾਂ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਇਕ ਰਾਮਬਾਣ ਔਸ਼ਧੀ ਦੇ ਸਮਾਨ ਹੈ।

ਉਨ੍ਹਾਂ ਖਿਡਾਰੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਆਪਣੇ ਮਾਤਾ ਪਿਤਾ, ਅਧਿਆਪਕਾਂ , ਕੋਚਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ  ਗੁਰਦਾਸਪੁਰ ਦੇ ਜੂਡੋ ਖਿਡਾਰੀਆਂ ਨੇ ਪੰਜਾਬ ਪੱਧਰ ਤੇ ਇਤਿਹਾਸਕ ਜਿੱਤਾਂ ਪ੍ਰਾਪਤ ਕੀਤੀਆਂ ਹਨ।   ਲੜਕੀਆਂ ਦੇ 14 ਸਾਲ ਗਰੁੱਪ ਦੇ ਵੱਖ ਵੱਖ ਭਾਰ ਵਰਗ ਵਿੱਚ ਗੁਰਦਾਸਪੁਰ ਦੀਆਂ ਖਿਡਾਰਣਾਂ ਨੇ ਮੈਡਲ ਜਿੱਤ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। 28 ਕਿਲੋ ਭਾਰ ਵਰਗ ਵਿੱਚ ਕਨਿਕਾ ਸ਼ਰਮਾ ਨੇ ਗੋਲਡ ਮੈਡਲ, ਨਵਪ੍ਰੀਤ ਕੌਰ ਨੇ ਸਿਲਵਰ ਮੈਡਲ,  ਵੈਸ਼ਨਵੀ ਅਤੇ ਸਿਦਕੀ ਨੇ ਕਾਂਸੀ ਤਮਗਾ ਜਿੱਤਿਆ ਹੈ। 32ਕਿਲੋ ਭਾਰ ਵਰਗ ਵਿੱਚ ਰਾਧਿਕਾ ਨੇ ਗੋਲਡ ਮੈਡਲ, ਸ਼ਰੁਤੀ ਸ਼ਰਮਾ ਨੇ ਸਿਲਵਰ ਮੈਡਲ ਅਤੇ ਵਾਣੀ ਨੇ ਬਰਾਉਨਜ ਮੈਡਲ ਜਿੱਤਿਆ ਹੈ। 36 ਕਿਲੋ ਭਾਰ ਵਰਗ ਵਿੱਚ ਤਨੀਸ਼ਾ ਨੇ ਗੋਲਡ ਮੈਡਲ , ਸਚਪ੍ਰੀਤ ਨੇ ਸਿਲਵਰ ਮੈਡਲ, ਤਰੀਸਾ ਅਤੇ ਜਸਲੀਨ ਕੌਰ ਨੇ ਬਰਾਉਨਜ ਮੈਡਲ ਜਿੱਤਿਆ। 40 ਕਿਲੋ ਭਾਰ ਵਰਗ ਵਿੱਚ ਪ੍ਰੀਤਾਂ ਨੇ ਗੋਲਡ ਮੈਡਲ ਸਿਮਰਨ ਨੇ ਸਿਲਵਰ ਮੈਡਲ, ਕਲਾਸਵੀਨ ਅਤੇ ਨਵਦੀਪ ਕੌਰ ਨੇ ਬਰਾਉਨਜ ਮੈਡਲ ਜਿੱਤ ਕੇ ਗੁਰਦਾਸਪੁਰ ਦਾ ਨਾਮ ਰੌਸ਼ਨ ਕੀਤਾ। 44 ਕਿਲੋ ਭਾਰ ਵਰਗ ਵਿੱਚ ਸਾਂਚੀ ਸ਼ਰਮਾ ਨੇ ਗੋਲਡ ਮੈਡਲ, ਸਿਮਰਨ ਨੇ ਸਿਲਵਰ ਮੈਡਲ ਅਤੇ ਸਹਿਜਪ੍ਰੀਤ ,ਦਮਨ ਨੇ ਬਰਾਉਨਜ ਮੈਡਲ ਜਿੱਤਿਆ। 48 ਕਿਲੋ ਭਾਰ ਵਰਗ ਆਰਵੀ ਸ਼ਰਮਾ ਨੇ ਗੋਲਡ ਮੈਡਲ ਹਿਮਾਂਸ਼ੀ ਨੇ ਸਿਲਵਰ ਮੈਡਲ , ਮਨਮੀਤ ਕੌਰ ਸ਼ਗੁਨ ਪ੍ਰੀਤ ਨੇ ਬਰਾਉਨਜ ਮੈਡਲ ਜਿੱਤਿਆ। ਇਸ ਮੌਕੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਟੈਕਨੀਕਲ ਚੇਅਰਮੈਨ ਸਤੀਸ਼ ਕੁਮਾਰ, ਬਲਵਿੰਦਰ ਕੌਰ ਰਾਵਲਪਿੰਡੀ, ਰਵੀ ਕੁਮਾਰ ਗੁਰਦਾਸਪੁਰ, ਅਤੁਲ ਕੁਮਾਰ, ਲਕਸ਼ੇ ਕੁਮਾਰ ਤਮੰਨਾ, ਅਮਰਜੀਤ ਸਿੰਘ ਮਨੀ, ਰਵਿੰਦਰ ਖੰਨਾ, ਗਗਨਦੀਪ ਸ਼ਰਮਾ,  ਵਿਸ਼ਾਲ ਕਾਲੀਆ ਵਿਨੋਦ ਕੁਮਾਰ, ਰਜਵੰਤ ਕੌਰ ਹਾਜ਼ਰ ਸਨ।

Written By
The Punjab Wire