ਗੁਰਦਾਸਪੁਰ

ਚੇਅਰਮੈਨ ਗਗਨਦੀਪ ਸਿੰਘ ਬਮਰਾਹ ਨੇ ਪਿੰਡ ਸਲੀਮਪੁਰ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ

ਚੇਅਰਮੈਨ ਗਗਨਦੀਪ ਸਿੰਘ ਬਮਰਾਹ ਨੇ ਪਿੰਡ ਸਲੀਮਪੁਰ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ
  • PublishedOctober 3, 2026

ਗੁਰਦਾਸਪੁਰ, 3 ਅਕਤੂਬਰ 2026 (ਮੰਨਨ ਸੈਣੀ)– ਅੱਜ ਮਾਰਕੀਟ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਗਗਨਦੀਪ ਸਿੰਘ ਬਮਰਾਹ ਨੇ ਸਰਕਾਰੀ ਤੌਰ ‘ਤੇ ਝੋਨੇ ਦੀ ਖਰੀਦ ਦੀ ਸ਼ੁਰੂਆਤ ਗੁਲਜੀਤ ਸਿੰਘ ਪਿੰਡ ਸਲੀਮਪੁਰ ਦਾ ਝੋਨਾ ਖਰੀਦ ਕੇ ਕਰਵਾਈ।

ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਕੁਲਜੀਤ ਸਿੰਘ, ਡੀ ਡੀ ਐੱਮ ਓ ਵਿਜੇ ਕੁਮਾਰ,ਐੱਸ ਬੀ ਐੱਮ ਮਨਦੀਪ ਸਿੰਘ, ਏ ਐੱਫ ਐੱਸ ਓ ਕਮਲਜੀਤ ਸਿੰਘ , ਵੱਖ ਵੱਖ ਪਿੰਡਾਂ ਤੋਂ ਸਰਪੰਚ ਸਾਹਿਬਾਨ, ਆਮ ਆਦਮੀ ਪਾਰਟੀ ਦੇ ਅਹੁਦੇਦਾਰ , ਉਮੇਸ਼ ਸ਼ਰਮਾ ਪਿੰਕੀ (ਪ੍ਰਧਾਨ ਆੜਤੀਆ ਯੂਨੀਅਨ), ਆੜਤੀਏ ਅਤੇ ਕਿਸਾਨ ਵੀਰ ਉਚੇਚੇ ਤੌਰ ‘ਤੇ ਪਹੁੰਚੇ।

ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਗਗਨਦੀਪ ਸਿੰਘ ਨੇ ਦੱਸਿਆ ਕਿ ਮੰਡੀਆਂ ਦੇ ਸਾਰੇ ਲੋੜੀਦੇ ਪ੍ਰਬੰਧ ਕਰ ਲਏ ਗਏ ਹਨ ਅਤੇ ਕਿਸਾਨ ਭਰਾਵਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਰੇ ਕਿਸਾਨ ਭਰਾ ਝੋਨੇ ਨੂੰ ਸੁਕਾ ਕੇ ਲੈ ਕੇ ਆਉਣ ਤਾਂ ਜੋ ਕਕਿਸਾਨ ਵੀਰਾਂ ਨੂੰ ਮੰਡੀਆਂ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੈ। ਇਸ ਤੋਂ ਇਲਾਵਾ ਆੜਤੀਏ ਅਤੇ ਸੈਲਰ ਮਾਲਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕਿਸਾਨ ਵੀਰਾਂ ਨਾਲ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ।

Written By
The Punjab Wire