Close

Recent Posts

ਗੁਰਦਾਸਪੁਰ

ਖੱਬੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਦੇ ਮੁਖੀ ਗਿਆਨਈਸ਼ ਕੁਮਾਰ ਦਾ ਸਾੜਿਆ ਪੁਤਲਾ

ਖੱਬੀਆਂ ਪਾਰਟੀਆਂ ਨੇ ਚੋਣ ਕਮਿਸ਼ਨ ਦੇ ਮੁਖੀ ਗਿਆਨਈਸ਼ ਕੁਮਾਰ ਦਾ ਸਾੜਿਆ ਪੁਤਲਾ
  • PublishedOctober 2, 2026

ਗੁਰਦਾਸਪੁਰ, 2 ਅਕਤੂਬਰ 2026 (ਮੰਨਨ ਸੈਣੀ)। ਅੱਜ ਸਾਰੇ ਪੰਜਾਬ ਵਿੱਚ ਅਤੇ ਸਾਰੇ ਦੇਸ਼ ਵਿੱਚ ਥਾਂ ਥਾਂ ਤੇ ਚੋਣ ਕਮਿਸ਼ਨ ਦੇ ਮੁਖੀ ਗਿਆਨੀਸ਼ ਕੁਮਾਰ ਦਾ ਪੁਤਲਾ ਸਾੜਿਆ ਗਿਆ। ਗੁਰਦਾਸਪੁਰ ਵਿਖੇ ਗੁਰੂ ਨਾਨਕ ਪਾਰਕ ਵਿਖੇ ਇਕੱਤਰ ਹੋ ਕੇ ਖਬੀਆਂ ਪਾਰਟੀਆਂ ਨੇ ਪੁਤਲਾ ਸਾੜਦਿਆਂ ਹੋਇਆਂ ਇਸ ਦੀ ਫੌਰੀ ਤੌਰ ਤੇ ਗ੍ਰਿਫਤਾਰੀ ਦੀ ਮੰਗ ਕੀਤੀ ।

ਰੈਲੀ ਦੀ ਪ੍ਰਧਾਨਗੀ ਸਾਂਝੇ ਤੌਰ ਤੇ ਸਾਥੀ ਮੱਖਣ ਸਿੰਘ ਕੁਹਾੜ ਸਾਥੀ ਵਿਜੇ ਸੋਹਲ ਹਰਵਿੰਦਰ ਸਿੰਘ ਭਾਗੋਕਾਵਾਂ ਸੋਨਾ ਮਸਹ ਅਤੇ ਸਾਥੀ ਜਗਜੀਤ ਸਿੰਘ ਅਲੂਣਾ ਨੇ ਕੀਤੀ ਇਸ ਮੌਕੇ ਬੋਲਦਿਆਂ ਰਘਬੀਰ ਸਿੰਘ ਚਾਹਲ ਹਰਚਰਨ ਸਿੰਘ ਔਜਲਾ ਬੂਟਾ ਰਾਮ ਆਜ਼ਾਦ ਜੋਗਿੰਦਰ ਸਿੰਘ ਲੇਹਲ ਕੁਲਦੀਪ ਸਿੰਘ ਰਿਆੜ ਅਤੇ ਗੁਰਦੀਪ ਸਿੰਘ ਮੂਸਤਫਾਬਾਦ ਆਦਿ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਗਣੀਸ਼ ਕੁਮਾਰ ਰਾਹੀਂ ਲੋਕ ਰਾਜ ਦਾ ਖਾਤਮਾ ਕਰਨ ਜਾ ਰਹੀ ਹੈ ;ਗਣੇਸ਼ ਕੁਮਾਰ ਨੇ ਬਿਨਾਂ ਆਪਣੇ ਦੋ ਸਹਿਯੋਗੀਆਂ ਦੀ ਪਰਵਾਹ ਕੀਤੇ ਐਸ ਆਈ ਆਰ ਦਾ ਫਾਰਮੂਲਾ ਲਾਗੂ ਕੀਤਾ ਅਤੇ ਵੱਡੀ ਪੱਧਰ ਤੇ ਵੋਟਾਂ ਚੋਰੀ ਕੀਤੀਆਂ।

ਮਹਾਰਾਸ਼ਟਰ ਹਰਿਆਣਾ ਬਿਹਾਰ ਤੇ ਹੁਣ ਪੱਛਮੀ ਬੰਗਾਲ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣ ਵਿੱਚ ਪੂਰੀ ਮਦਦ ਕੀਤੀ। ਬੁਲਾਰਿਆਂ ਮੰਗ ਕੀਤੀ ਕਿ ਗਣੀਸ਼ ਕੁਮਾਰ ਨੂੰ ਫੌਰੀ ਗਿਰਿਫਤਾਰ ਕੀਤਾ ਜਾਵੇ ਅਤੇ ਐਸ ਆਈ ਆਰ ਰੱਦ ਕਰਕੇ ਹਰਿਆਣਾ ਮਹਾਰਾਸ਼ਟਰ ਬਿਹਾਰ ਤੇ ਪੱਛਮੀ ਬੰਗਾਲ ਦੀਆਂ ਅਸੇੈਂਬਲੀਆ ਭੰਗ ਕਰਕੇ ਫਿਰ ਤੋਂ ਚੋਣਾਂ ਕਰਵਾਈਆਂ ਜਾਣ। ਇੱਕ ਦੇਸ਼ ਇੱਕ ਚੋਣ ਦੀ ਤਜਵੀਜ ਮੁੱਢੋਂ ਹੀ ਰੱਦ ਕੀਤੀ ਜਾਵੇ। ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਿਹ ਮੰਤਰੀ ਅਮਿਤ ਸ਼ਾਹ ਨੂੰ ਫੌਰੀ ਅਸਤੀਫਾ ਦੇਣਾ ਚਾਹੀਦਾ ਹੈ। ਇਹਨਾਂ ਦੇ ਹੁੰਦਿਆਂ ਲੋਕ ਰਾਜ ਬਚ ਨਹੀਂ ਸਕਦਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਿੰਦਰ ਸਿੰਘ ਕਲਸੀ ‘ਜਗਦੀਪ ਸਿੰਘ ਸੰਤ ਨਗਰ’ ਮਲਕੀਅਤ ਸਿੰਘ ਬੁੱਢਾਕੋਟ, ਗੁਰਮੀਤ ਸਿੰਘ ਥਾਣੇਵਾਲ, ਕੁਲਵੰਤ ਸਿੰਘ ਬਾਠ ‘ਬਲਬੀਰ ਸਿੰਘ ਬੈਂਸ’ ਬਲਦੇਵ ਸਿੰਘ ਜੀਵਨ ਚੱਕ’ ਆਦਿ ਆਗੂਆਂ ਨੇ ਵੀ ਆਪਣੇ ਵਿਚਾਰ ਰੱਖੇ ।

Written By
The Punjab Wire